mission vande bharat: ਮਿਸ਼ਨ ਵੰਦੇ ਭਾਰਤ ਦੇ ਅਧੀਨ ਇੱਕ ਉਡਾਣ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਹੈ। ਸਪਾਈਸਜੈੱਟ ਦਾ ਇਹ ਜਹਾਜ਼ ਉਨ੍ਹਾਂ ਯਾਤਰੀਆਂ ਲਈ ਤਿਆਰ ਕੀਤਾ ਗਿਆ ਸੀ ਜੋ ਯੂਏਈ ਵਿੱਚ ਫਸੇ ਹੋਏ ਸਨ। ਇਸ ਉਡਾਣ ਵਿੱਚ ਤਕਰੀਬਨ 167 ਯਾਤਰੀ ਸਵਾਰ ਸਨ। ਇਹ ਉਹ ਯਾਤਰੀ ਸਨ ਜੋ ਯੂਏਈ ਵਿੱਚ ਕੰਮ ਕਰਦੇ ਸੀ। ਬਹੁਤ ਸਾਰੇ ਅਜਿਹੇ ਯਾਤਰੀ ਵੀ ਸ਼ਾਮਿਲ ਹੋਏ ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਸਪਾਈਸਜੈੱਟ ਦੀ ਉਡਾਣ ਰਾਤ ਕਰੀਬ 8.30 ਵਜੇ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ। ਯਾਤਰੀਆਂ ਨੇ ਦੱਸਿਆ ਕਿ ਤਾਲਾਬੰਦੀ ਤੋਂ ਬਾਅਦ ਮਹਿਸੂਸ ਕੀਤਾ ਗਿਆ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਿਸ ਜਾਣਾ ਚਾਹੀਦਾ ਹੈ। ਹੁਣ ਹਾਲਾਤ ਠੀਕ ਨਹੀਂ ਹਨ, ਅਜਿਹੀ ਸਥਿਤੀ ਵਿੱਚ ਆਪਣੇ ਦੇਸ਼ ‘ਚ ਕੰਮ ਕਰਨਾ ਬਿਹਤਰ ਹੁੰਦਾ ਹੈ। ਇਸ ਕਾਰਨ ਕਰਕੇ, ਜਦੋਂ ਮਿਸ਼ਨ ਵੰਦੇ ਭਾਰਤ ਲਾਂਚ ਕੀਤਾ ਗਿਆ, ਤਾਂ ਉਨ੍ਹਾਂ ਨੇ ਵਾਪਸ ਆਉਣ ਦਾ ਫੈਸਲਾ ਕੀਤਾ।
ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਵੀ ਕੀਤੀ ਹੈ। ਫਲਾਈਟ ਵਿੱਚ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਯਾਤਰੀ ਸ਼ਾਮਿਲ ਸਨ। ਜਦੋਂ ਉਡਾਣ ਇੱਥੇ ਪਹੁੰਚੀ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ। ਫਿਰ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬੈਚਾਂ ਵਿੱਚ ਬਾਹਰ ਕੱਢਿਆ ਗਿਆ। ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਸਵੱਛਤਾ ਦਾ ਪ੍ਰਬੰਧ ਕੀਤਾ ਗਿਆ ਸੀ। ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਇਸ ਉਡਾਣ ਦੇ ਯਾਤਰੀਆਂ ਨੂੰ ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਏਕਾਂਤਵਾਸ ਕੀਤਾ ਜਾਵੇਗਾ।