happy birthday ms dhoni: ਅੱਜ ਐਮ ਐਸ ਧੋਨੀ ਦਾ ਜਨਮਦਿਨ ਹੈ ਧੋਨੀ ਅੱਜ 39 ਸਾਲਾਂ ਦੇ ਹੋ ਗਏ ਹਨ। ਧੋਨੀ ਨੇ 2004 ਵਿੱਚ ਭਾਰਤ ਲਈ ਡੈਬਿਉ ਕੀਤਾ ਸੀ। ਫਿਲਹਾਲ, ਐਮਐਸ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹੈ ਪਰ ਧੋਨੀ ਅਜੇ ਵੀ ਗ੍ਰੇਟ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ। ਸਾਲ 2008 ਅਤੇ 2009 ਵਿੱਚ ਧੋਨੀ ਨੂੰ ਆਈਸੀਸੀ ਵਨਡੇ ਪਲੇਅਰ ਦਾ ਖਿਤਾਬ ਮਿਲਿਆ ਹੈ। ਜਿਵੇਂ ਕਿ ਧੋਨੀ ਦੀ ਉਮਰ ਵੱਧ ਰਹੀ ਹੈ, ਇਸ ਖਿਡਾਰੀ ਨੇ ਮੈਦਾਨ ‘ਤੇ ਵੀ ਉਸ ਤਰਾਂ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਆਓ ਕੁੱਝ ਰਿਕਾਰਡਾਂ ‘ਤੇ ਝਾਤ ਮਾਰੀਏ ਜੋ ਧੋਨੀ ਨੂੰ ਕੈਪਟਨ ਕੂਲ ਨਾਲ-ਨਾਲ ਅਜਿਹਾ ਖਿਡਾਰੀ ਬਣਾਉਂਦੇ ਹਨ ਜਿਸਦੇ ਰਿਕਾਰਡ ਤੋੜੇ ਨਹੀਂ ਜਾ ਸਕਦੇ। 1. ਧੋਨੀ ਦੇ ਨਾਮ ਆਈਸੀਸੀ ਦੀਆਂ ਤਿੰਨ ਵੱਡੀਆਂ ਟਰਾਫੀਆਂ ਹਨ। ਜਿਸ ਵਿੱਚ 2007 ਵਰਲਡ ਟੀ -20, 2011 ਦਾ ਵਰਲਡ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਸ਼ਾਮਿਲ ਹੈ। ਧੋਨੀ ਨੇ ਟੀਮ ਇੰਡੀਆ ਨੂੰ ਆਈਸੀਸੀ ਟੈਸਟ ਰੈਂਕਿੰਗ ਵਿੱਚ ਚੋਟੀ ‘ਤੇ ਪਹੁੰਚਾਇਆ ਹੈ।
2. ਧੋਨੀ ਤੀਜਾ ਸਭ ਤੋਂ ਸਫਲ ਵਿਕਟਕੀਪਰ ਹੈ ਜਿਸ ਨੇ ਆਪਣੇ 500 ਮੈਚਾਂ ਵਿੱਚ 780 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ ਹੈ। ਇਸ ਵਿੱਚ ਪਹਿਲੇ ਨੰਬਰ ‘ਤੇ ਦੱਖਣੀ ਅਫਰੀਕਾ ਦਾ ਮਾਰਕ ਬਾਉਚਰ ਅਤੇ ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਐਡਮ ਗਿਲਕ੍ਰਿਸਟ ਹੈ। ਜਿਨ੍ਹਾਂ ਨੇ 998 ਅਤੇ 905 ਖਿਡਾਰੀਆਂ ਨੂੰ ਵਾਪਿਸ ਭੇਜਿਆ ਹੈ। 3. ਸਭ ਤੋਂ ਜ਼ਿਆਦਾ ਸਟੰਪਿੰਗ ਕਰਨ ਦਾ ਰਿਕਾਰਡ ਵੀ ਧੋਨੀ ਦੇ ਨਾਮ ਹੈ। ਧੋਨੀ ਨੇ ਹੁਣ ਤੱਕ 178 ਸਟੰਪਿੰਗ ਕੀਤੀ ਹੈ। 4. ਧੋਨੀ ਟੀ -20 ਵਿੱਚ ਸਭ ਤੋਂ ਸਫਲ ਵਿਕਟਕੀਪਰ ਹੈ ਜਿਥੇ ਉਨ੍ਹਾਂ ਦੇ ਨਾਮ ‘ਤੇ 82 ਸ਼ਿਕਾਰ ਹਨ। 5. ਐਮ ਐਸ ਧੋਨੀ ਨੇ ਆਪਣਾ ਪਹਿਲਾ ਵਨਡੇ ਅਤੇ ਟੈਸਟ ਸੈਂਕੜਾ ਪਾਕਿਸਤਾਨ ਦੇ ਖਿਲਾਫ ਲਗਾਇਆ ਸੀ, ਜਿੱਥੇ ਉਸਨੇ 148 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
6. ਧੋਨੀ ਨੇ ਵਨਡੇ ‘ਚ ਹੁਣ ਤੱਕ ਕੁੱਲ 217 ਛੱਕੇ ਲਗਾਏ ਹਨ। ਧੋਨੀ ਇਸ ਸੂਚੀ ਵਿੱਚ ਚੌਥੇ ਨੰਬਰ ‘ਤੇ ਹਨ। ਧੋਨੀ ਨੇ ਕਪਤਾਨ ਵਜੋਂ ਵੀ ਸਭ ਤੋਂ ਵੱਧ ਛੱਕੇ ਲਗਾਏ ਹਨ। 7. ਧੋਨੀ ਦੇ ਨਾਂ ਇੱਕ ਹੋਰ ਵਿਲੱਖਣ ਰਿਕਾਰਡ ਹੈ ਜਿੱਥੇ ਉਸਨੇ ਅਰਧ ਸੈਂਕੜਾ ਲਗਾਏ ਬਿਨਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਧੋਨੀ ਨੇ ਬਿਨਾਂ ਕਿਸੇ ਅਰਧ ਸੈਂਕੜੇ ਦੇ 1000 ਦੌੜਾਂ ਬਣਾਈਆਂ ਹਨ। 8. 7 ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦਿਆਂ ਧੋਨੀ ਨੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਇਸ ਕ੍ਰਮ ‘ਤੇ ਬੱਲੇਬਾਜ਼ੀ ਕਰਦਿਆਂ ਧੋਨੀ ਦੇ ਨਾਮ ‘ਤੇ ਕੁੱਲ 2 ਸੈਂਕੜੇ ਹਨ। 9. ਧੋਨੀ ਕੁੱਲ 9 ਵਾਰ ਗੇਂਦਬਾਜ਼ੀ ਕਰ ਚੁੱਕੇ ਹਨ ਜਿਥੇ 2009 ਵਿੱਚ ਵੈਸਟਇੰਡੀਜ਼ ਦੇ ਖਿਲਾਫ ਉਨ੍ਹਾਂ ਦੀ ਪਹਿਲੀ ਵਿਕਟ ਆਈ ਸੀ। 10. ਅਫਰੋ ਏਸ਼ੀਅਨ ਕੱਪ ਵਿੱਚ ਮਹੇਲਾ ਜੈਵਰਧਨੇ ਨਾਲ 218 ਦੌੜਾਂ ਦੀ ਸਾਂਝੇਦਾਰੀ ਅਜੇ ਤੱਕ ਦੀ ਸਭ ਤੋਂ ਵੱਡੀ ਪਾਟਨਾਰਸ਼ਿਪ ਹੈ, ਜੋ ਇੱਕ ਵਿਸ਼ਵ ਰਿਕਾਰਡ ਹੈ। 11. ਧੋਨੀ ਪਹਿਲਾ ਖਿਡਾਰੀ ਹੈ ਜਿਸ ਨੂੰ ਲਗਾਤਾਰ ਦੋ ਵਾਰ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ ਐਵਾਰਡ ਦਿੱਤਾ ਗਿਆ ਹੈ।