Captain Vikram Batra: ਕਾਰਗਿਲ ਵਿੱਚ 5140 ਦੀ ਚੋਟੀ ‘ਤੇ ਕਬਜ਼ਾ ਕਰਨ ਤੋਂ ਬਾਅਦ ਟੀਵੀ’ ਤੇ ‘ਯੇ ਦਿਲ ਮੰਗੇ ਮੋਰ’ ਕਹਿ ਕੇ ਸ਼ਹੀਦ ਵਿਕਰਮ ਬੱਤਰਾ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ । ਅੱਜ ਦੇ ਦਿਨ ਵਿਜਯਰਥ ਦੇ ਇਸ ਨਾਇਕ ਨੇ ਕਾਰਗਿਲ ਦੇ ਯੁੱਧ ਦੇ ਮੈਦਾਨ ਵਿੱਚ ਆਪਣੀ ਜਾਨ ਦੇ ਦਿੱਤੀ ਸੀ। ਦੇਸ਼ ਲਈ ਸ਼ਹੀਦ ਹੋਣ ਵਾਲੇ ਵਿਕਰਮ ਬੱਤਰਾ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਹੋਰ ਪਹਿਲੂ ਸੀ, ਉਹ ਸੀ ਉਸ ਦਾ ਪਿਆਰ ।
ਦਰਅਸਲ, 20 ਸਾਲ ਪਹਿਲਾਂ 7 ਜੁਲਾਈ 1999 ਨੂੰ ਅੱਜ ਦੇ ਦਿਨ ਕਾਰਗਿਲ ਦੇ ਹੀਰੋ ਵਿਕਰਮ ਬੱਤਰਾ ਆਪਣੇ ਸਾਥੀ ਅਧਿਕਾਰੀ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਾਰਾ ਦੇਸ਼ ਉਨ੍ਹਾਂ ਦਾ ਕਿੱਸਾ ਸੁਣ ਕੇ ਰੋਇਆ ਸੀ ਕਿ ਕਿਵੇਂ ਜਦੋਂ ਉਹ ਕਾਰਗਿਲ ਯੁੱਧ ਤੋਂ ਕੁਝ ਮਹੀਨਿਆਂ ਪਹਿਲਾਂ ਆਪਣੇ ਘਰ ਪਾਲਮਪੁਰ ਆਏ ਸੀ ਤਾਂ ਉਹ ਆਪਣੇ ਦੋਸਤਾਂ ਨੂੰ ‘ਨਿਊਗਲ ਕੈਫੇ’ ਲੈ ਕੇ ਗਏ।
ਇੱਥੇ ਉਨ੍ਹਾਂ ਦੇ ਇੱਕ ਦੋਸਤ ਨੇ ਕਿਹਾ, “ਹੁਣ ਤੁਸੀਂ ਫੌਜ ਵਿੱਚ ਹੋ। ਆਪਣਾ ਖਿਆਲ ਰੱਖੋ”। ਇਸ ‘ਤੇ ਵਿਕਰਮ ਬੱਤਰਾ ਨੇ ਕਿਹਾ ਸੀ ਕਿ ਚਿੰਤਾ ਨਾ ਕਰੋ । ਜਾਂ ਤਾਂ ਮੈਂ ਜਿੱਤ ਤੋਂ ਬਾਅਦ ਤਿਰੰਗਾ ਲਹਿਰਾ ਕੇ ਆਵਾਂਗਾ ਜਾਂ ਫਿਰ ਉਸੇ ਤਿਰੰਗੇ ਵਿੱਚ ਲਿਪਟ ਕੇ ਆਵਾਂਗਾ। ਪਰ ਮੈਂ ਜ਼ਰੂਰ ਆਵਾਂਗਾ। ਅਜਿਹੇ ਬਹਾਦਰ ਯੋਧੇ ਦੀ ਪ੍ਰੇਮ ਕਹਾਣੀ ਵੀ ਅਜਿਹੇ ਜਜਬੇ ਨਾਲ ਭਰੀ ਹੋਈ ਹੈ। ਵਿਕਰਮ ਬੱਤਰਾ ਇੱਕ ਲੜਕੀ ਨੂੰ ਪਿਆਰ ਕਰਦੇ ਸੀ। ਦੋਵੇਂ ਕਾਰਗਿਲ ਦੀ ਲੜਾਈ ਤੋਂ ਪਹਿਲਾਂ 1995 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਮਿਲੇ ਸਨ। ਜਿੱਥੇ ਦੋਵੇਂ ਅੰਗਰੇਜ਼ੀ ਤੋਂ ਐਮਏ ਦੀ ਪੜ੍ਹਾਈ ਕਰ ਰਹੇ ਸਨ । ਇਸ ਦੌਰਾਨ ਦੋਵਾਂ ਵਿੱਚ ਚੰਗੀ ਦੋਸਤੀ ਹੋ ਗਈ ਤੇ ਬਾਅਦ ਵਿੱਚ ਇਹ ਦੋਸਤੀ ਪਿਆਰ ਵਿੱਚ ਬਦਲ ਗਈ।
ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਪ੍ਰੇਮਿਕਾ ਨੇ ਯਾਦ ਕਰਦਿਆਂ ਕਿਹਾ ਕਿ “ਉਹ ਵਾਪਸ ਨਹੀਂ ਪਰਤਿਆ ਅਤੇ ਮੈਨੂੰ ਜ਼ਿੰਦਗੀ ਭਰ ਦੀਆਂ ਯਾਦਾਂ ਦੇ ਗਿਆ।” ਇੱਕ ਵੈਬਸਾਈਟ ਨੂੰ ਇੰਟਰਵਿਊ ਦਿੰਦੇ ਉਨ੍ਹਾਂ ਦੱਸਿਆ ਸੀ ਕਿ ਕਿਵੇਂ ਉਸਦੇ ਪਿਆਰ ਨੇ ਉਸਦੀ ਜ਼ਿੰਦਗੀ ਨੂੰ ਰੂਪ ਦਿੱਤਾ ਹੈ ਅਤੇ ਇਹ ਉਸਦੇ ਨਾਲ ਸਦਾ ਲਈ ਕਿਵੇਂ ਰਹੇਗਾ। ਬੱਤਰਾ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਸੀ ਅਤੇ ਬਹੁਤ ਸਾਰੇ ਫੌਜੀ ਮਿਸ਼ਨਾਂ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਸੀ। ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨਾਂ ਲਈ ਵੱਖ ਹੋਣਾ ਪਿਆ ਸੀ । ਉਨ੍ਹਾਂ ਦੀ ਪ੍ਰੇਮਿਕਾ ਨੇ ਕਿਹਾ, “ਵਿਕਰਮ ਹਮੇਸ਼ਾਂ ਮੈਨੂੰ ਵਿਆਹ ਕਰਾਉਣ ਲਈ ਕਹਿੰਦੇ ਸੀ।
ਦੱਸ ਦੇਈਏ ਕਿ ਵਿਕਰਮ ਬੱਤਰਾ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਇਹ ਪੁਰਸਕਾਰ ਉਨ੍ਹਾਂ ਨੂੰ 1999 ਵਿੱਚ ਸ਼ਹੀਦ ਹੋਣ ਤੋਂ ਬਾਅਦ ਵਿੱਚ ਮਿਲਿਆ । ਉਹ 25 ਸਾਲਾਂ ਦੇ ਸੀ ਜਦੋਂ ਉਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ । ਵਿਕਰਮ ਬੱਤਰਾ ਦਾ ਜਨਮ 9 ਸਤੰਬਰ 1974 ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਹੋਇਆ ਸੀ । 19 ਜੂਨ 1999 ਨੂੰ ਕਪਤਾਨ ਵਿਕਰਮ ਬੱਤਰਾ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਘੁਸਪੈਠੀਆਂ ਤੋਂ ਕਾਰਗਿਲ ਦੇ ਬਿੰਦੂ 5140 ਦੀ ਚੋਟੀ ਖੋਹ ਲਈ ਸੀ ।