amitabh jagdeep lost gem:ਸਾਲ 2020 ਬਾਲੀਵੁਡ ਦੇ ਲਈ ਕਾਫੀ ਦੁਖਦ ਸਾਬਿਤ ਹੋਇਆ।ਇਰਫਾਨ ਖਾਨ , ਰਿਸ਼ੀ ਕਪੂਰ, ਵਾਜਿਦ ਖਾਨ, ਸੁਸ਼ਾਂਤ ਸਿੰਘ ਰਾਜਪੂਤ ਅਤੇ ਸਰੋਜ ਖਾਨ ਤੋਂ ਬਾਅਦ ਹੁਣ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਗਦੀਪ ਜਾਫਰੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ।ਜਗਦੀਪ ਦੇ ਦੇਹਾਂਤ ਤੋਂ ਬਾਲੀਵੁਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਗਦੀਪ ਦੇ ਦੇਹਾਂਤ ਤੇ ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਇਮੋਸ਼ਨਲ ਨਜ਼ਰ ਆ ਰਹੇ ਹਨ।ਬਿੱਗ ਬੀ ਨੇ ਜਗਦੀਪ ਦੇ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਜਗਦੀਪ ਦਾ ਫਿਲਮ ਸ਼ੌਲੇ ਦੇ ਵਿੱਚ ਸੂਰਮਾ ਭੋਪਾਲੀ ਦੇ ਕਿਰਦਾਰ ਨੂੰ ਕੌਣ ਭੁੱਲ ਸਕਦਾ ਹੈ। ਅਮਿਤਾਭ ਨੇ ਜਗਦੀਪ ਨੂੰ ਯਾਦ ਕਰਦੇ ਹੋਏ ਕਿਹਾ ਕਿ ‘ ਕੱਲ ਰਾਤ ਅਸੀਂ ਇੱਕ ਹੋਰ ਨਗੀਨਾ ਖੋਹ ਦਿੱਤਾ, ਉਹ ਕਾਮਿਕ ਐਕਟਿੰਗ ਦਾ ਬਾਕਮਾਲ ਹੂਨਰ ਰੱਖਣਾ ਵਾਲਾ ਕਲਾਕਾਰ, ਉਨ੍ਹਾਂ ਨੇ ਆਪਣਾ ਇੱਕ ਬਹੁਤ ਹੀ ਯੂਨਿਕ ਸਟਾਈਲ ਡੈਵਲਪ ਕਰ ਲਿਆ ਸੀ ਅਤੇ ਮੈਨੂੰ ਉਨ੍ਹਾਂ ਨਾਲ ਕਈ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਿਆ।ਜੋ ਦਰਸ਼ਕਾਂ ਨੂੰ ਸਭ ਤੋਂ ਜਿਆਦਾ ਯਾਦ ਹੈ ਉਹ ਹੈ ਫਿਲਮ ਸ਼ੌਲੇ ਅਤੇ ਸ਼ਹਿਨਸ਼ਾਹ ਵਿੱਚ ਉਨ੍ਹਾਂ ਦੁਆਰਾ ਨਿਭਾਇਆ ਗਿਆ ਖੂਬਸੂਰਤ ਕਿਰਦਾਰ।।
ਉਨ੍ਹਾਂ ਨੇ ਆਪਣੇ ਪ੍ਰੋਡਕਸ਼ਨ ਵਿੱਚ ਬਣਾਈ ਇੱਕ ਫਿਲਮ ਵਿੱਚ ਇੱਕ ਗੈਸਟ ਅਪੀਰੀਐਂਸ ਕਰਨ ਦੀ ਬੇਨਤੀ ਕੀਤੀ ਸੀ, ਜੋ ਮੈਂ ਕੀਤਾ ਵੀ ਸੀ। ਉਹ ਇੱਕ ਬਹੁਤ ਸ਼ਾਲੀਨ ਇਨਸਾਨ ਸਨ ਜਿਨ੍ਹਾਂ ਨੂੰ ਕਰੋੜਾਂ ਨੇ ਪਿਆਰ ਕੀਤਾ, ਉਨ੍ਹਾਂ ਦੇ ਲਈ ਮੇਰੀਆਂ ਦੁਆਵਾਂ ਅਤੇ ਪ੍ਰਾਥਨਾਵਾਂ।ਸਇਦ ਇਸ਼ਤਿਆਕ ਅਹਿਮਦ ਜਾਫਰੀ ਉਨ੍ਹਾਂ ਦਾ ਅਸਲੀ ਨਾਮ ਸੀ, ਜਗਦੀਪ ਨਾਮ ਉਨ੍ਹਾਂ ਨੇ ਫਿਲਮਾਂ ਦੇ ਲਈ ਰੱਖਿਆ ਸੀ।ਇਸ ਤੋਂ ਅੱਗੇ ਅਮਿਤਾਭ ਲਿਖਦੇ ਹਨ ਕਿ ਇੱਕ ਇੱਕ ਕਰਕੇ ਉਹ ਸਾਰੇ ਚਲੇ ਜਾ ਰਹੇ ਹਨ ..ਇੰਡਸਟਰੀ ਨੂੰ ਆਪਣੇ ਕੰਮ ਅਤੇ ਸ਼ਾਨਦਾਰ ਸਾਥ ਤੋਂ ਬਾਅਦ ਇਸ ਤਰ੍ਹਾਂ ਵਿੱਚ ਛੱਡ ਕੇ’।
ਦੱਸ ਦੇਈਏ ਕਿ ਜਗਦੀਪ ਨੇ ਸਾਲ 1951 ਵਿੱਚ ਬੀਆਰ ਚੋਪੜਾ ਦੀ ਫਿਲਮ ਅਫਸਾਨਾ ਤੋਂ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 400 ਤੋਂ ਵੱਧ ਫਿਲਮਾਂ ਵਿੱਚ ਰੋਲ ਕੀਤਾ ਹੈ।ਮਸ਼ਹੂਰ ਕਾਮੇਡੀ ਅਦਾਕਾਰ ਜਗਦੀਪ 2012 ਵਿੱਚ ਫਿਲਮ ਗਲੀ ਗਲੀ ਚੋਰ ਹੈ, ਅੰਦਾਜ ਅਪਨਾ ਅਪਨਾ, ਦੋ ਬੀਘਾ ਜਮੀਨ , ਆਰ ਪਾਰ, ਫੂਲ ਔਰ ਕਾਂਟੇ, ਕੁਰਬਾਨੀ , ਪੁਰਾਣਾ ਮੰਦਿਰ, ਕਾਲੀ ਘਟਾ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ।