Asia’s largest I. T. : ਰਾਜਪੁਰਾ ਵਿਚ 1100 ਏਕੜ ਜ਼ਮੀਨ ‘ਤੇ ਸੂਬਾ ਸਰਕਾਰ ਦੀ ਪੀ. ਐੱਸ. ਆਈ. ਬੀ. ਸੀ. ਦੀ ਮਦਦ ਨਾਲ ਆਈ. ਟੀ. ਪਾਰਕ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਪਾਰਕ ਬਣਨ ਨਾਲ ਲਗਭਗ 1 ਲੱਖ ਲੋਕਾਂ ਨੂੰ ਰੋਜ਼ਗਾਰ ਮਿਲ ਸਕੇਗਾ। ਰਾਜ ਸਰਕਾਰ ਤੇ ਕਿਸਾਨਾਂ ਦੀ ਸਹਿਮਤੀ ਨਾਲ ਇਹ ਕੰਮ ਸਿਰੇ ਨੇਪਰੇ ਚੜ੍ਹ ਸਕਿਆ ਹੈ। ਆਈ. ਟੀ. ਪਾਰਕ ਬਣਨ ਨਾਲ ਰਾਜ ਦੇ ਨੌਜਵਾਨ ਇੰਜੀਨੀਅਰਾਂ ਨੂੰ ਹੁਣ ਚੰਗੇ ਪੈਕੇਜ ਲਈ ਗੁਰੂਗ੍ਰਾਮ ਜਾਂ ਬੈਂਗਲੁਰੂ ਜਾਣ ਦੀ ਲੋੜ ਨਹੀਂ ਹੋਵੇਗੀ। ਰਾਜਪੁਰਾ ਵਿਚ ਅਜਿਹੀਆਂ 100 ਤੋਂ ਵਧ ਬਹੁਰਾਸ਼ਟਰੀ ਕੰਪਨੀਆਂ ਦੇ ਆਉਣ ਦੀ ਉਮੀਦ ਹੈ। ਆਈ. ਟੀ. ਹਬ ਬਣਨ ਤੋਂਬਾਅਦ ਮਕੈਨੀਕਲ, ਇਲੈਕਟ੍ਰੋਨਿਕ ਕੰਪਿਊਟਰ, ਕੈਮੀਕਲ ਇੰਜੀਨੀਅਰ ਕਰ ਰਹੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਕਾਫੀ ਮੌਕੇ ਹੋਣਗੇ।
ਬੀ. ਸੀ. ਏ., ਐੱਮ. ਸੀ. ਏ.,ਬੀ. ਬੀ. ਏ., ਐੱਮ. ਬੀ. ਏ. ਸਮੇਤ ਨਾਨ-ਟੈਕਨੀਕਲ ਖੇਤਰ ਦੇ ਲਗਭਗ 10 ਹਜ਼ਾਰ ਲੋਕਾਂ ਨੂੰ ਨੌਕਰੀਆਂ ਦੇ ਮੌਕੇ ਮਿਲ ਸਕਣਗੇ। ਇਸ ਤੋਂ ਇਲਾਵਾ ਬੀ. ਟੈੱਕ, ਐੱਮ. ਟੈਕ., ਪੋਲੀਟੇਕ੍ਰੀਕਲ ਸਮੇਤ ਸਾਰੇ ਟੈਕਨੀਕਲ ਵਿਸ਼ਿਆਂ ਵਿਚ ਗ੍ਰੈਜੂਏਟ ਨੌਜਵਾਨਾਂ ਨੂੰ ਇਸ ਵਿਚ ਦਾਖਲਾ ਮਿਲ ਸਕੇਗਾ। ਇਸ ਤੋਂ ਇਲਾਵਾ ਰਿਸੈਪਸ਼ਨਿਸਟ, ਗਾਰਡ, ਸੁਪਰਵਾਈਜ਼ਰ, ਕਲਰਕ, ਅਕਾਊਂਟੈਂਟ ਆਦਿ ਨੂੰ ਵੀ ਰੋਜ਼ਗਾਰ ਦੇ ਮੌਕੇ ਮਿਲ ਸਕਣਗੇ। ਆਰੀਅਨਸ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਆਈ. ਟੀ. ਪਾਰਕ ਬਣਨ ਨਾਲ ਜਿਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਤੇ ਇਲਾਕੇ ਦੇ ਕਾਲਜਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਰ ਸਿੰਘ ਤੇ ਸੰਸਦ ਮੈਂਬਰ ਪਟਿਆਲਾ ਪਰਨੀਤ ਕੌਰ ਦੇ ਸਹਿਯੋਗ ਨਾਲ ਰਾਜਪੁਰਾ ਵਿਚ ਏਸ਼ੀਆ ਦਾ ਸਭ ਤੋਂ ਵੱਡਾ ਆਈ. ਟੀ. ਪਾਰਕ ਬਣੇਗਾ। ਕਈ ਵਿਦੇਸ਼ੀ ਕੰਪਨੀਆਂ ਵੀ ਇਸ ਪ੍ਰਾਜੈਕਟ ਵਿਚ ਪੈਸਾ ਲਗਾਉਣ ਵਿਚ ਦਿਲਚਸਪੀ ਦਿਖਾ ਰਹੀਆਂ ਹਨ। ਸਰਕਾਰ ਆਈ. ਟੀ. ਪਾਰਕ ‘ਤੇ 1600 ਕਰੋੜ ਰੁਪਏ ਨਿਵੇਸ਼ ਕਰੇਗੀ। ਆਈ. ਟੀ. ਪਾਰਕ ‘ਤੇ ਲਗਭਗ 30 ਹਜ਼ਾਰ ਕਰੋੜ ਰੁਪਏ ਲਾਗਤ ਆਉਣ ਦਾ ਅੰਦਾਜ਼ਾ ਹੈ। ਇਸਲਈ ਪ੍ਰਤੀ ਏਕੜ 9 ਲੱਖ ਰੁਪਏ ਤੇ ਪਿੰਡ ਦੇ ਵਿਕਾਸ ਲਈ 26 ਲੱਖ ਰੁਪਏ ਸਰਕਾਰ ਵਲੋਂ ਦਿੱਤੇ ਜਾਣਗੇ।