Nepal PM KP Oli claims: ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਇੱਕ ਵਾਰ ਫਿਰ ਬੇਤੁਕਾ ਬਿਆਨ ਦਿੱਤਾ ਹੈ । ਇਸ ਵਾਰ ਵਿਵਾਦਪੂਰਨ ਬਿਆਨ ਵਿੱਚ ਓਲੀ ਨੇ ਭਾਰਤ ‘ਤੇ ਸਭਿਆਚਾਰਕ ਘੁਟਾਲੇ ਦਾ ਦੋਸ਼ ਲਗਾਇਆ ਹੈ । ਪ੍ਰਧਾਨਮੰਤਰੀ ਦੀ ਰਿਹਾਇਸ਼ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਓਲੀ ਨੇ ਕਿਹਾ ਕਿ ਭਾਰਤ ਨੇ ‘ਨਕਲੀ ਅਯੁੱਧਿਆ’ ਬਣਾ ਕੇ ਨੇਪਾਲ ਦੇ ਸਭਿਆਚਾਰਕ ਤੱਥਾਂ ‘ਤੇ ਕਬਜ਼ਾ ਕੀਤਾ ਹੈ।
ਓਲੀ ਨੇ ਦਾਅਵਾ ਕੀਤਾ ਕਿ ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਨਹੀਂ, ਬਲਕਿ ਨੇਪਾਲ ਵਿੱਚ ਵਾਲਮੀਕਿ ਆਸ਼ਰਮ ਦੇ ਨੇੜੇ ਹੈ । ਓਲੀ ਨੇ ਕਿਹਾ ਕਿ ਅਸੀਂ ਅਜੇ ਵੀ ਇਸ ਭੁਲੇਖੇ ਵਿੱਚ ਹਾਂ ਕਿ ਸੀਤਾ ਜਾ ਦਾ ਵਿਆਹ ਜਿਸ ਭਗਵਾਨ ਸ਼੍ਰੀ ਰਾਮ ਨਾਲ ਹੋਇਆ ਹੈ, ਉਹ ਭਾਰਤੀ ਹਨ । ਭਗਵਾਨ ਸ਼੍ਰੀ ਰਾਮ ਭਾਰਤੀ ਨਹੀਂ ਬਲਕਿ ਨੇਪਾਲ ਦੇ ਹਨ।
ਭਾਨੂ ਜੈਅੰਤੀ ਦੇ ਮੌਕੇ ‘ਤੇ ਬੋਲਦਿਆਂ ਓਲੀ ਨੇ ਕਿਹਾ ਕਿ ਅਯੁੱਧਿਆ, ਜਨਕਪੁਰ ਵਿੱਚ ਪੱਛਮ ਵਿੱਚ ਰਹੇ ਬੀਰਗੰਜ ਦੇ ਨੇੜੇ ਠੋਰੀ ਨਾਮਕ ਜਗ੍ਹਾ ਵਿੱਚ ਇੱਕ ਵਾਲਮੀਕਿ ਆਸ਼ਰਮ ਹੈ। ਉੱਥੇ ਇੱਕ ਰਾਜਕੁਮਾਰ ਰਹਿੰਦੇ ਸੀ। ਵਾਲਮੀਕਿ ਨਗਰ ਨਾਮਕ ਜਗ੍ਹਾ ਇਸ ਸਮੇਂ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਵਿੱਚ ਹੈ, ਜਿਸਦਾ ਕੁਝ ਹਿੱਸਾ ਨੇਪਾਲ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਦਾਅਵਾ ਕੀਤੇ ਜਾਣ ਵਾਲੇ ਸਥਾਨ ‘ਤੇ ਰਾਜਾ ਨਾਲ ਵਿਆਹ ਕਰਨ ਲਈ ਅਯੁੱਧਿਆ ਦੇ ਲੋਕ ਜਨਕਪੁਰ ਕਿਵੇਂ ਆਏ? ਇਸ ਤੋਂ ਇਲਾਵਾ ਓਲੀ ਨੇ ਕਿਹਾ ਕਿ ਉਸ ਸਮੇਂ ਕੋਈ ਟੈਲੀਫੋਨ ਜਾਂ ਮੋਬਾਇਲ ਨਹੀਂ ਸੀ। ਇਹ ਕਿਥੋਂ ਜਾਣਨਾ ਸੰਭਵ ਨਹੀਂ ਸੀ? ਪਹਿਲਾਂ ਵਿਆਹ ਨੇੜੇ ਹੁੰਦੇ ਸਨ। ਇਸ ਲਈ, ਜਿੱਥੋਂ ਤੱਕ ਭਾਰਤ ਜਿਸ ਅਯੁੱਧਿਆ ਦਾ ਦਾਅਵਾ ਕਰਦਾ ਹੈ, ਵਿਆਹ ਕਰਾਉਣ ਲਈ ਇੰਨੀ ਦੂਰ ਕੌਣ ਆਵੇਗਾ?
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੇਪਾਲ ਨੇ ਭਾਰਤੀ ਚੈਨਲਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾਈ ਸੀ । ਨੇਪਾਲ ਨੇ ਦੋਸ਼ ਲਾਇਆ ਸੀ ਕਿ ਭਾਰਤੀ ਚੈਨਲ ਉਨ੍ਹਾਂ ਖਿਲਾਫ ਅਪਸ਼ਬਦ ਭਰੀ ਸਮੱਗਰੀ ਦਿਖਾ ਰਹੇ ਹਨ । ਇੱਕ ਆਦੇਸ਼ ਵਿੱਚ ਨੇਪਾਲ ਵਿੱਚ ਕੇਬਲ ਅਪਰੇਟਰਾਂ ਨੇ ਭਾਰਤੀ ਨਿੱਜੀ ਨਿਊਜ਼ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ।