Vande Bharat Mission: ਇੰਦੌਰ : ਏਅਰ ਇੰਡੀਆ ਦਾ ਵਿਸ਼ੇਸ਼ ਹਵਾਈ ਜਹਾਜ਼ ਮੰਗਲਵਾਰ ਸਵੇਰੇ ਕੋਵਿਡ -19 ਦੇ ਪ੍ਰਕੋਪ ਦੇ ਕਾਰਨ ਯੂਕ੍ਰੇਨ ਵਿੱਚ ਫ਼ਸੇ 101 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦੇਵੀ ਅਹਿਲਿਆਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਹੈ। ਸਥਾਨਕ ਹਵਾਈ ਅੱਡੇ ਦੀ ਡਾਇਰੈਕਟਰ ਅਰੀਮਾ ਸਨਯਾਲ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕ੍ਰੇਨ ਦੇ ਬੋਰਿਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਭਾਰਤੀ ਸਮੇਂ ਅਨੁਸਾਰ ਸਵੇਰੇ 5.8 ਵਜੇ ਇੰਦੌਰ ਪਹੁੰਚ ਗਿਆ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ 101 ਭਾਰਤੀ ਵਿਦਿਆਰਥੀ ਇਸ ਉਡਾਣ ਰਾਹੀਂ ਘਰ ਪਰਤੇ ਹਨ।
ਇਸ ਦੌਰਾਨ ਕੋਵਿਡ -19 ਦੀ ਰੋਕਥਾਮ ਲਈ, ਇੰਦੌਰ ਜ਼ਿਲੇ ਦੇ ਨੋਡਲ ਅਧਿਕਾਰੀ ਅਮਿਤ ਮਲਾਕਰ ਨੇ ਕਿਹਾ ਕਿ ਸਥਾਨਕ ਹਵਾਈ ਅੱਡੇ ‘ਤੇ ਜਾਂਚ ਦੌਰਾਨ ਕੋਵੀਡ -19 ਦੇ ਕਿਸੇ ਵੀ ਯਾਤਰੀ’ ਚ ਕੋਈ ਲੱਛਣ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਾਪਿਸ ਆਏ ਮੁਸਾਫਰਾਂ ‘ਚ ਮੱਧ ਪ੍ਰਦੇਸ਼ ਦੇ ਨਾਲ-ਨਾਲ ਛੱਤੀਸਗੜ੍ਹ, ਮਹਾਰਾਸ਼ਟਰ, ਰਾਜਸਥਾਨ, ਬਿਹਾਰ, ਅਸਾਮ ਅਤੇ ਤਾਮਿਲਨਾਡੂ ਦੇ ਮੈਡੀਕਲ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਅਦਾਰਿਆਂ ‘ਚ ਪੜ੍ਹ ਰਹੇ ਸੀ। ਇਹ ਵਿਦਿਆਰਥੀ ਕੋਵਿਡ -19 ਦੇ ਸੰਕਟ ਕਾਰਨ ਲੰਬੇ ਸਮੇਂ ਤੋਂ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਸਨ। ਮਲਾਕਰ ਨੇ ਦੱਸਿਆ ਕਿ ਇਨ੍ਹਾਂ ‘ਚ ਇੰਦੌਰ ਦੇ 20 ਵਿਦਿਆਰਥੀ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਸੱਤ ਦਿਨਾਂ ਲਈ ਸ਼ਹਿਰ ਦੇ ਇੱਕ ਹੋਟਲ ‘ਚ ਬਣੇ ਵੱਖਰੇ ਰਿਹਾਇਸ਼ੀ ਕੇਂਦਰ ‘ਚ ਠਹਿਰਾਇਆ ਗਿਆ ਹੈ। ਦੂਜੇ ਰਾਜਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ ਹੈ।