ਹਰ ਸਾਲ ਐਪਲ ਦੇ ਨਵੇਂ ਫੋਨਾਂ ਦੇ ਨਾਲ ਨਾਲ ਇੱਕ ਵੱਡੇ ਅਪਡੇਟ ਦੀ ਉਡੀਕ ਵੀ ਹਰ ਕਿਸੇ ਵੱਲੋਂ ਕੀਤੀ ਜਾਂਦੀ ਹੈ , ਅਜਿਹੇ ‘ਚ ਆਉਣ ਵਾਲਾ iOS 14 ਤੁਹਾਡੇ ਫੋਨ ਦੀ ਨੁਹਾਰ ਬਦਲ ਕੇ ਰੱਖ ਦਵੇਗਾ। ਆਈਓਐਸ 14 ‘ਚ ਰੀ-ਡਿਜ਼ਾਇਨਡ ਹੋਮ ਸਕ੍ਰੀਨ ਮਿਲੇਗੀ ਅਤੇ ਇਸਦੇ ਨਾਲ ਹੀ ਐਪ ਲਾਇਬ੍ਰੇਰੀ ਵਰਗੇ ਫੀਚਰ ਵੀ ਸ਼ਾਮਲ ਕੀਤੇ ਜਾਣਗੇ। ਇਸ ਵਾਰ ਪਿਕਚਰ-ਇਨ-ਪਿਕਚਰ ਮੋਡ ਵੀ ਦਿੱਤਾ ਗਿਆ ਹੈ।
ਐਪਸ ਲਾਇਬ੍ਰੇਰੀ ਤੁਹਾਨੂੰ ਐਪ ਰੀ-ਆਰਗੇਨਾਈਜ਼ ਕਰ Iphone ਨੂੰ ਹੋਰ ਵੀ ਆਕਰਸ਼ਕ ਅਤੇ ਸਰਲ ਬਣਾਏਗੀ। Ipad ਵਾਂਗ ਹੀ ਹੁਣ ਆਈਫੋਨ ‘ਚ ਵੀ ਪਿਕਚਰ-ਇਨ-ਪਿਕਚਰ ਫੀਚਰ ਦੇ ਦਿੱਤਾ ਜਾਵੇਗਾ। ਜਿਸ ਰਾਹੀਂ ਹੋਮ ਸਕ੍ਰੀਨ ‘ਤੇ ਕਿਸੇ ਵੀ ਫਲੋਟਿੰਗ ਵਿੰਡੋ ਵਿੱਚ ਕੰਮ ਕਰਦੇ ਸਮੇਂ, ਹੋਰ ਛੋਟੇ ਵਿੰਡੋਜ਼ ਵਿੱਚ ਵੀਡੀਓ ਦੇਖੀ ਜਾ ਸਕੇਗੀ।