CBSE 10th Result 2020: ਨਵੀਂ ਦਿੱਲੀ: ਆਖ਼ਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਸੈਂਟਰਲ ਬੋਰਡ ਆਫ਼ ਐਜੂਕੇਸ਼ਨ (CBSE) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਉਹ ਵਿਦਿਆਰਥੀ ਜੋ ਇਮਤਿਹਾਨ ਵਿੱਚ ਸ਼ਾਮਿਲ ਹੋਏ ਹਨ ਉਹ ਅਧਿਕਾਰਤ ਵੈਬਸਾਈਟ cbse.nic.in ਅਤੇ cbseresults.nic.in ‘ਤੇ ਜਾ ਕੇ ਆਪਣਾ ਰਿਜਲਟ ਦੇਖ ਸਕਦੇ ਹਨ। ਇਸਦੇ ਨਾਲ, ਰਿਜਲਟ ਡਿਜੀਲੋਕਰ ਅਤੇ ਉਮੰਗ ਐਪ ‘ਤੇ ਵੀ ਉਪਲਬਧ ਹੋਣਗੇ। ਇਸ ਸਾਲ 10ਵੀਂ ਵਿੱਚ 91.46% ਵਿਦਿਆਰਥੀ ਪਾਸ ਹੋਏ ਹਨ । ਜਿਸ ਵਿੱਚ 93.31% ਕੁੜੀਆਂ ਅਤੇ 90.14% ਲੜਕੇ ਪਾਸ ਹੋਏ ਹਨ । ਤ੍ਰਿਵੇਂਦਰਮ, ਚੇੱਨਈ ਅਤੇ ਬੰਗਲੁਰੂ ਤਿੰਨ ਚੋਟੀ ਦੇ ਖੇਤਰ ਹਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਸਾਲ ਵਧੀਆ ਪ੍ਰਦਰਸ਼ਨ ਕੀਤਾ ਹੈ।
ਦਰਅਸਲ, ਕੋਰੋਨਾ ਵਾਇਰਸ ਕਾਰਨ ਇਸ ਸਾਲ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਵਿਕਲਪਕ ਮੁਲਾਂਕਣ ਪ੍ਰਣਾਲੀ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਮਾਪਦੰਡ ਦੇ ਅਧਾਰ ਤੇ ਨੰਬਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10ਵੀਂ ਜਮਾਤ ਦੇ ਨਤੀਜੇ ਬੀਤੇ ਦਿਨ ਯਾਨੀ ਕਿ 14 ਜੁਲਾਈ ਨੂੰ ਜਾਰੀ ਕੀਤੇ ਜਾਣੇ ਸਨ, ਪਰ ਬਾਅਦ ਵਿੱਚ ਸਿੱਖਿਆ ਮੰਤਰੀ ਨੇ ਨਤੀਜੇ ਅੱਜ ਯਾਨੀ ਕਿ 15 ਜੁਲਾਈ ਨਿਊ ਜਾਰੀ ਹੋਣ ਬਾਰੇ ਜਾਣਕਾਰੀ ਦਿੱਤੀ ਸੀ।
ਦੱਸ ਦੇਈਏ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ 10ਵੀਂ ਦੇ ਨਤੀਜੇ ਦੇਰ ਨਾਲ ਐਲਾਨੇ ਗਏ ਹਨ। ਪਿਛਲੇ ਸਾਲ 10ਵੀਂ ਦੇ ਨਤੀਜੇ 6 ਮਈ ਨੂੰ ਜਾਰੀ ਕੀਤੇ ਗਏ ਸਨ. ਸੀਬੀਐਸਈ 10ਵੀਂ ਵਿੱਚ, 91.1% ਵਿਦਿਆਰਥੀ ਪਾਸ ਹੋਏ ਸਨ, ਜੋ ਕਿ 2018 ਦੇ ਮੁਕਾਬਲੇ 5% ਵਧੇਰੇ ਸਨ। ਉਸੇ ਸਮੇਂ, ਤ੍ਰਿਵੇਂਦਰਮ (99.85%) ਚੇਨੱਈ (99%) ਦੇ ਪਹਿਲੇ, ਦੂਜੇ ਸਥਾਨ ਦੇ ਵਿਦਿਆਰਥੀ ਸਨ।