TikTok fined over crore rupees: ਸ਼ਾਰਟ ਵੀਡੀਓ ਬਣਾਉਣ ਵਾਲੇ ਪਲੇਟਫਾਰਮ TikTok ਨੂੰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ, ਜੋ ਕਿ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ । ਇਕ ਵਾਰ ਫਿਰ ਇਸ ਚੀਨੀ ਪਲੇਟਫਾਰਮ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਸਾਊਥ ਕੋਰੀਆ ਵਿੱਚ ਐਪ ’ਤੇ ਵੱਡਾ ਜੁਰਮਾਨਾ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ TikTok ਨੇ ਬੱਚਿਆਂ ਨਾਲ ਜੁੜੇ ਡਾਟਾ ਦੀ ਗਲਤ ਵਰਤੋਂ ਕੀਤੀ ਹੈ । ਜਿਸ ਕਾਰਨ ਇਸ ਐਪ ’ਤੇ 155,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ।
ਦਿ ਕੋਰੀਆ ਕਮਿਊਨੀਕੇਸ਼ੰਸ ਕਮਿਸ਼ਨ (KCC) ਨੇ ਚੀਨੀ ਕੰਪਨੀ ’ਤੇ 186 ਮਿਲੀਅਨ ਵਾਨ (ਕਰੀਬ 1.1 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ । ਦੱਸ ਦੇਈਏ ਕਿ KCC ਕੋਰੀਆ ਵਿੱਚ ਟੈਲੀਕਮਿਊਨੀਕੇਸ਼ੰਸ ਅਤੇ ਡਾਟਾ ਨਾਲ ਜੁੜੇ ਸੈਕਟਰਾਂ ਵਿੱਚ ਰੈਗੁਲੇਟਰ ਦਾ ਕੰਮ ਕਰਦਾ ਹੈ ਅਤੇ ਇਸ ਕੋਲ ਯੂਜ਼ਰਸ ਦੇ ਡਾਟਾ ਨਾਲ ਜੁੜੀ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਹੈ । ਦਰਅਸਲ, TikTok ’ਤੇ ਇਹ ਵੱਡਾ ਜੁਰਮਾਨਾ ਇਸ ਲਈ ਲਗਾਇਆ ਗਿਆ ਹੈ ਕਿਉਂਕਿ ਕੰਪਨੀ ਯੂਜ਼ਰਸ ਦਾ ਨਿੱਜੀ ਡਾਟਾ ਸੁਰੱਖਿਅਤ ਨਹੀਂ ਰੱਖ ਸਕੀ ।
ਜ਼ਿਕਰਯੋਗ ਹੈ ਕਿ TikTok ਦੀ ਗਲਤੀ ਦਾ ਖੁਲਾਸਾ ਯੂਜ਼ਰਸ ਖਾਸ ਕਰਕੇ ਛੋਟੀ ਉਮਰ ਦੇ ਡੇਟਾ ਦੇ ਸਬੰਧ ਵਿੱਚ ਹੋਇਆ। TikTok ‘ਤੇ ਲਗਾਇਆ ਗਿਆ ਜੁਰਮਾਨਾ ਕੰਪਨੀ ਦੀ ਇਸ ਦੇਸ਼ ਵਿੱਚ ਸਾਲਾਨਾ ਵਿਕਰੀ ਦਾ ਲਗਭਗ 3 ਪ੍ਰਤੀਸ਼ਤ ਹੈ। ਸਥਾਨਕ ਗੋਪਨੀਯਤਾ ਕਾਨੂੰਨ ਦੇ ਤਹਿਤ, ਕੰਪਨੀ ਨੂੰ ਉਨੀ ਹੀ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਕੇਸੀਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਕੇਸ ਦੀ ਪੜਤਾਲ ਸ਼ੁਰੂ ਕੀਤੀ ਸੀ ਅਤੇ ਪਾਇਆ ਕਿ TikTok ਮਾਪਿਆਂ ਦੀ ਇਜਾਜ਼ਤ ਦੇ ਬਿਨ੍ਹਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਡਾਟਾ ਇਕੱਠਾ ਕਰ ਰਿਹਾ ਸੀ ਅਤੇ ਇਸਦੀ ਵਰਤੋਂ ਕਰ ਰਿਹਾ ਸੀ ।
ਇਸ ਮਾਮਲੇ ਵਿੱਚ KCC ਅਨੁਸਾਰ 31 ਮਈ 2017 ਤੋਂ 6 ਦਸੰਬਰ 2019 ਵਿਚਕਾਰ ਚਾਈਲਡ ਡਾਟਾ ਦੇ ਘੱਟੋ-ਘੱਟ 6,0007 ਪੀਸ ਇਕੱਠੇ ਕੀਤੇ ਗਏ । ਇਸ ਤੋਂ ਇਲਾਵਾ TikTok ਨੇ ਯੂਜ਼ਰਸ ਨੂੰ ਇਹ ਗੱਲ ਵੀ ਨਹੀਂ ਦੱਸੀ ਕਿ ਉਨ੍ਹਾਂ ਦਾ ਡਾਟਾ ਦੂਜੇ ਦੇਸ਼ਾਂ ਤਕ ਭੇਜਿਆ ਜਾ ਰਿਹਾ ਹੈ । ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੰਪਨੀ ਚਾਰ ਕਲਾਊਡ ਸੇਵਾਵਾਂ- ਅਲੀਬਾਬਾ ਕਲਾਊਡ, ਫਾਸਟਲੀ, ਐਜਕਾਸਟ ਅਤੇ ਫਾਇਰਬੇਸ ਦੀ ਵਰਤੋਂ ਕਰਦੀ ਹੈ । ਜਿਸ ਕਾਰਨ ਇੱਕ ਵਾਰ ਫਿਰ ਐਪ ’ਤੇ ਸਵਾਲ ਖੜ੍ਹਾ ਹੋਣਾ ਉਸ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ ।