New order issued for : ਚੰਡੀਗੜ੍ਹ : ਪੰਜਾਬ ਵਿਚ ਸਰਕਾਰੀ ਟੀਚਰਾਂ ਲਈ ਹੁਣ ਇਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਅਧੀਨ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ NRI’s ਨੂੰ ਏਅਰਪੋਰਟ ਤੋਂ ਕੋਰੋਨਾ ਕੁਆਰੰਟਾਈਨ ਸੈਂਟਰ ਪਹੁੰਚਾਉਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਟੀਚਰਾਂ ਨੂੰ ਰਾਤ ਦੇ ਸਮੇਂ ਨਾਜਾਇਜ਼ ਰੇਤ ਮਾਈਨਿੰਗ ਦੀ ਨਿਗਰਾਨੀ ਲਈ ਵੀ ਹੁਕਮ ਦਿੱਤੇ ਗਏ ਸਨ। ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਚੀ ਵਲੋਂ ਪਿਛਲੇ ਦਿਨੀਂ ਹੁਕਮ ਜਾਰੀ ਕਰਕੇ 25 ਟੀਚਰਾਂ ਦੀ ਡਿਊਟੀ ਐੱਨ. ਆਰ. ਆਈਜ਼. ਨੂੰ ਏਅਰਪੋਰਟ ਤੋਂ ਕੁਆਰੰਟਾਈਨ ਸੈਂਟਰ ਤਕ ਲਿਜਾਣ ਦੀ ਲਗਾਈ ਗਈ।
ਸਿੱਖਿਆ ਮੰਤਰੀ ਵਲੋਂ ਇਸ ਹੁਕਮ ‘ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਗਲਾਡਾ ਕੋਲ ਅਜਿਹਾ ਕੋਈ ਨੋਟਿਸ ਜਾਰੀ ਕਰਨ ਦੀ ਪਾਵਰ ਨਹੀਂ ਹੈ। ਹੁਕਮ ਵਿਚ ਇਹ ਵੀ ਕਿਹਾ ਗਿਆ ਕਿ ਜਿਹੜੇ ਅਧਿਆਪਕ ਅਜਿਹਾ ਨਹੀਂ ਕਰਨਗੇ ਉਨ੍ਹਾਂ ਖਿਲਾਫ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵਲੋਂ ਵੀ ਇਸ ਫੈਸਲੇ ‘ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ ਹੈ।
ਦਲਜੀਤ ਸਿੰਘ ਚੀਮਾ ਵਲੋਂ ਕਿਹਾ ਗਿਆ ਕਿ ਟੀਚਰਾਂ ਤੋਂ ਗੈਰ-ਸਿੱਖਿਅਕ ਕੰਮ ਲੈਣਾ ਗਲਤ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕਿਹ ਰਹੀ ਹੈ ਕਿ ਉਸ ਵਲੋਂ 7 ਕਰੋੜ ਰੁਪਏ ਖਰਚ ਕਰਕੇ ਪ੍ਰਾਈਵੇਟ ਏਜੰਸੀਆਂ ਹਾਇਰ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਐੱਨ. ਆਰ. ਆਈਜ਼. ਨੂੰ ਏਅਰਪੋਰਟ ਤੋਂ ਲੈ ਕੇ ਕੁਆਰੰਟਾਈਨ ਸੈਂਟਰ ਤਕ ਲਿਆਉਣ ਲਈ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਲਗਾ ਕੇ ਬੱਚਿਆਂ ਦੀ ਜਾਨ ਖਤਰੇ ਵਿਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਸਰਕਾਰ ਕੋਲ ਕੋਵਿਡ-19 ਨਾਲ ਲੜਨ ਲਈ ਅਜੇ ਤਕ ਪੁਖਤਾ ਪ੍ਰਬੰਧ ਨਹੀਂ ਹਨ। ਉਨ੍ਹਾਂ ਕਿਹਾ ਕਿ ਐਕਸ ਸਰਵਿਸਮੈਨਾਂ ਦੀ ਡਿਊਟੀ ਅਜਿਹੇ ਕੰਮਾਂ ਵਿਚ ਲਗਾਈ ਜਾਣੀ ਚਾਹੀਦੀ ਹੈ।