World first phase-III COVID-19 vaccine: ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਦੁਨੀਆ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧਦੀ ਦਿਖਾਈ ਦੇ ਰਹੀ ਹੈ। ਇਸ ਵਿਚਾਲੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਦੇ ਪੜਾਅ-3 ਦਾ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਿਆ ਹੈ।
ਕੋਵਿਡ -19 ਦੇ ਇਲਾਜ ਲਈ ਦੁਨੀਆ ਵੈਕਸੀਨ ਦੀ ਖੋਜ ਕਰ ਰਹੀ ਹੈ। ਇਸ ਦੌਰਾਨ UAE ਵਿੱਚ ਕੋਵਿਡ -19 ਅਕਿਰਿਆਸ਼ੀਲ ਵੈਕਸੀਨ ਲਈ ਦੁਨੀਆ ਦੇ ਪਹਿਲੇ ਪੜਾਅ -3 ਕਲੀਨਿਕਲ ਟ੍ਰਾਇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਚੀਨ ਵਿੱਚ ਵੈਕਸੀਨ ਨਿਰਮਾਤਾ ਸਿਨੋਫਰਮ ਅਤੇ ਦੁਬਈ ਸਥਿਤ G42 ਹੈਲਥਕੇਅਰ ਦੀ ਸਾਂਝੇਦਾਰੀ ਵਿੱਚ ਇਸ ਟ੍ਰਾਇਲ ਨੂੰ ਸ਼ੁਰੂ ਕੀਤਾ ਗਿਆ ਹੈ।
ਯੂਏਈ ਦੇ ਨਾਗਰਿਕਾਂ ਅਤੇ ਪ੍ਰਵਾਸੀਆਂ ਸਮੇਤ 15,000 ਰਜਿਸਟਰਡ ਵਲੰਟੀਅਰਾਂ ਦੇ ਪਹਿਲੇ ਸਮੂਹ ਨੂੰ ਵੀਰਵਾਰ ਨੂੰ ਅਬੂ ਧਾਬੀ ਦੇ ਇੱਕ ਮੈਡੀਕਲ ਸੈਂਟਰ ਸ਼ੇਖ ਖਲੀਫਾ ਮੈਡੀਕਲ ਸਿਟੀ ਵਿਖੇ ਵੈਕਸੀਨ ਦਿੱਤੀ ਗਈ । ਉੱਥੇ ਹੀ ਬੀਜਿੰਗ ਸਥਿਤ ਵੈਕਸੀਨ ਮਾਹਰ ਤਾਓ ਲੀਨਾ ਨੇ ਦੱਸਿਆ ਕਿ ਕਲੀਨਿਕਲ ਟ੍ਰਾਇਲ ਆਮ ਤੌਰ ‘ਤੇ ਲੱਗ ਦੀਆਂ ਘਟਨਾਵਾਂ ਵਾਲੇ ਇਲਾਕਿਆਂ ਵਿੱਚ ਵੈਕਸੀਨ ਦੇ ਪ੍ਰਭਾਵਾਂ ਨੂੰ ਵੇਖਣ ਲਈ ਜਲਦੀ ਹੁੰਦੇ ਹਨ।
G42 ਵੱਲੋਂ ਜਾਰੀ ਬਿਆਨ ਅਨੁਸਾਰ ਸੰਯੁਕਤ ਅਰਬ ਅਮੀਰਾਤ ਦੇ ਸਿਹਤ ਵਿਭਾਗ ਦੇ ਚੇਅਰਮੈਨ ਸ਼ੇਖ ਅਬਦੁੱਲਾ ਬਿਨ ਮੁਹੰਮਦ ਅਲ ਹਮੀਦ ਵੈਕਸੀਨ ਦੇ ਪ੍ਰੀਖਣ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਲੋਕਾਂ ਵਿੱਚ ਸ਼ਾਮਿਲ ਸਨ। ਮਾਹਰਾਂ ਨੇ ਕਿਹਾ ਕਿ ਇਹ ਟੈਸਟ ਸੰਯੁਕਤ ਅਰਬ ਅਮੀਰਾਤ ਦੇ ਸਿਹਤ ਅਧਿਕਾਰੀਆਂ ਦਾ ਚੀਨ ਰਾਹੀਂ ਵਿਕਸਤ ਟੀਕਿਆਂ ‘ਤੇ ਭਰੋਸਾ ਅਤੇ ਚੀਨ ਨਾਲ ਸਹਿਯੋਗੀ ਯਤਨਾਂ ਰਾਹੀਂ ਮਹਾਂਮਾਰੀ ਨੂੰ ਦੂਰ ਕਰਨ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।