Coronavirus Spread Animals: ਕੋਰੋਨਾ ਵਾਇਰਸ ਦੀ ਲਾਗ ਕਾਰਨ ਇੱਕ ਪਾਸੇ ਜਿੱਥੇ ਰੋਜ਼ਾਨਾ ਇਨਸਾਨਾਂ ਦੀ ਮੌਤ ਹੋ ਰਹੀ ਹੈ, ਉੱਥੇ ਹੀ ਜਾਨਵਰ ਵੀ ਇਸਦੇ ਪ੍ਰਭਾਵਾਂ ਤੋਂ ਅਛੂਤੇ ਨਹੀਂ ਹਨ। ਸਪੇਨ ਨੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਫੈਲਣ ਤੋਂ ਰੋਕਣ ਲਈ 10 ਲੱਖ ਉਦਬਿਲਾਵ (ਮਿੰਕ) ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਉੱਤਰ-ਪੂਰਬੀ ਸਪੇਨ ਦੇ ਇੱਕ ਫਾਰਮ ਵਿੱਚ ਕਈ ਉਦਬਿਲਾਵ ਕੋਰੋਨਾ ਵਾਇਰਸ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਅਰਾਗੋਨ ਪ੍ਰਾਂਤ ਦੇ ਇਸ ਫਾਰਮ ਵਿੱਚ ਮਈ ਵਿੱਚ ਇੱਕ ਫਾਰਮ ਕਰਮਚਾਰੀ ਦੀ ਪਤਨੀ ਦਾ ਟੈਸਟ ਪਾਜ਼ੀਟਿਵ ਆਇਆ ਸੀ। ਇਸ ਤੋਂ ਬਾਅਦ ਜਦੋਂ ਇਸ ਮਹਿਲਾ ਦੇ ਪਤੀ ਅਤੇ ਛੇ ਹੋਰ ਖੇਤ ਕਰਮਚਾਰੀਆਂ ਦੀ ਜਾਂਚ ਕੀਤੀ ਗਈ, ਤਾਂ ਉਹ ਸਾਰੇ ਪਾਜ਼ੀਟਿਵ ਪਾਏ ਗਏ। ਉਦਬਿਲਾਵ ਦਾ ਫਰ ਕਈ ਤਰ੍ਹਾਂ ਦੀਆਂ ਚੀਜ਼ਾਂ ਅਤੇ ਗਰਮ ਕੱਪੜਿਆਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਬਹੁਤ ਕੀਮਤੀ ਵੀ ਹੁੰਦਾ ਹੈ।
ਇਨ੍ਹਾਂ ਕਰਮਚਾਰੀਆਂ ਦੇ ਪੀੜਤ ਪਾਏ ਜਾਣ ਤੋਂ ਬਾਅਦ ਫਾਰਮ ਦੇ ਉਦਬਿਲਾਵਾਂ ਨੂੰ ਵੱਖਰਾ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਸੀ। ਪਰ 13 ਜੁਲਾਈ ਨੂੰ ਇੱਕ ਵਾਰ ਫਿਰ ਉਦਬਿਲਾਵਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਵਿੱਚ ਫਾਰਮ ਦੇ ਲਗਭਗ 87 ਪ੍ਰਤੀਸ਼ਤ ਮਿੰਕ ਕੋਰੋਨਾ ਪਾਜ਼ੀਟਿਵ ਪਾਏ ਗਏ। ਸਿਹਤ ਅਧਿਕਾਰੀਆਂ ਨੇ ਫਾਰਮ ‘ਤੇ ਮੌਜੂਦ ਸਾਰੇ 92,700 ਉਦਬਿਲਾਵਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਰਮ ਨੂੰ ਚਲਾਉਣ ਲਈ ਫਾਰਮ ਦੇ ਮਾਲਕ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਇਹ ਫਾਰਮ ਮੈਡ੍ਰਿਡ ਸ਼ਹਿਰ ਦੇ ਪੂਰਬ ਵਿੱਚ ਤਕਰੀਬਨ 200 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਸਥਿਤ ਹੈ।
ਦਰਅਸਲ, ਕੈਟਾਲੋਨੀਆ ਅਤੇ ਮੈਡ੍ਰਿਡ ਦੇ ਨਾਲ-ਨਾਲ ਅਰਾਗੋਨ ਪ੍ਰਾਂਤ ਵੀ ਸਪੇਨ ਵਿੱਚ ਕੋਰੋਨਾ ਹਾਟਸਪਾਟ ਹਨ, ਜਿੱਥੇ ਲਾਗ ਦੇ ਢਾਈ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਸੂਬੇ ਦੇ ਖੇਤੀਬਾੜੀ ਮੰਤਰੀ ਜੈਕੁਇਨ ਓਲੋਨਾ ਨੇ ਵੀਰਵਾਰ ਨੂੰ ਕਿਹਾ ਕਿ ਇਹ ਫੈਸਲਾ ਮਨੁੱਖਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਲਿਆ ਗਿਆ ਹੈ । ਹਾਲਾਂਕਿ, ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਲਾਗ ਲੱਗਣ ਦਾ ਖ਼ਤਰਾ ਹੈ ਜਾਂ ਕੀ ਇਹ ਮਨੁੱਖਾਂ ਤੋਂ ਜਾਨਵਰਾਂ ਵਿੱਚ ਹੁੰਦਾ ਹੈ। ਪਰ ਉਨ੍ਹਾਂ ਨੇ ਇਹ ਜਰੂਰ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਸੰਕਰਮਿਤ ਕਰਮਚਾਰੀ ਦੀ ਲਾਪਰਵਾਹੀ ਦੇ ਕਾਰਨ ਹੀ ਉਦਬਿਲਾਵ ਪੀੜਤ ਹੋਏ ਹੋਣਗੇ।
ਮਹਾਂਮਾਰੀ ਦੇ ਬਾਅਦ ਤੋਂ ਨੀਦਰਲੈਂਡ ਵਿੱਚ ਹੁਣ ਤੱਕ ਦੇ ਕੁਝ ਮਹੀਨਿਆਂ ਵਿੱਚ ਹਜ਼ਾਰਾਂ ਉਦਬਿਲਾਵਾਂ ਨੂੰ ਮਾਰਿਆ ਜਾ ਚੁੱਕਿਆ ਹੈ। ਫਾਰਮ ਦੇ ਇਨ੍ਹਾਂ ਉਦਬਿਲਾਵਾਂ ਨੂੰ ਸੰਕ੍ਰਮਣ ਫੈਲਣ ਦੇ ਡਰ ਤੋਂ ਮਾਰ ਦਿੱਤਾ ਗਿਆ। ਇਹ ਫੈਸਲਾ ਮਈ ਵਿੱਚ ਦੋ ਸ਼ੱਕੀ ਮਾਮਲਿਆਂ ਤੋਂ ਬਾਅਦ ਡੱਚ ਸਰਕਾਰ ਵੱਲੋਂ ਲਿਆ ਗਿਆ । ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਨਫੈਕਸ਼ਨ ਦੇ ਇਹ ਮਾਮਲੇ ਜਾਨਵਰਾਂ ਤੋਂ ਇਨਸਾਨਾਂ ਦੇ ਪੀੜਤ ਹੋਣ ਤੋਂ ਪਹਿਲੇ ਮਾਮਲੇ ਹੋਣ।