Indian Railways designs post COVID Coach: ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਕੋਰੋਨਾ ਕਾਲ ਦੌਰਾਨ ਯਾਤਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਇੱਕ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਇਹ ਕੋਚ ਕਪੂਰਥਲਾ ਦੀ ਰੇਲ ਫੈਕਟਰੀ ਵਿੱਚ ਬਣਾਏ ਗਏ ਹਨ। ਪੋਸਟ ਕੋਵਿਡ ਕੋਚ ਤਾਂਬੇ ਦੇ ਕੋਟੇਡ ਹੈਂਡਲਜ਼, ਪਲਾਜ਼ਮਾ ਏਅਰ ਪਿਯੂਰੀਫਾਇਰ ਅਤੇ ਟਾਇਟਿਨਿਅਮ ਡਾਈ ਆਕਸਾਈਡ ਕੋਟਿੰਗ ਵਾਲੀਆਂ ਸੀਟਾਂ ਦੇ ਨਾਲ ਹੀ ਪੈਰਾਂ ਨਾਲ ਸੰਚਾਲਿਤ ਹੋਣ ਵਾਲੀਆਂ ਵੱਖ-ਵੱਖ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਕਪੂਰਥਲਾ ਸਥਿਤ ਰੇਲ ਫੈਕਟਰੀ ਨੇ ਕੋਰੋਨਾ ਤੋਂ ਬਚਾਉਣ ਲਈ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਇੱਕ ਕੋਚ ਤਿਆਰ ਕੀਤਾ ਹੈ। ਕੋਚ ਵਿੱਚ ਹੱਥਾਂ ਨਾਲ ਛੂਹੇ ਬਿਨ੍ਹਾਂ ਹੀ ਪਾਣੀ ਅਤੇ ਸਾਬਣ ਦੀ ਵਰਤੋਂ ਦੀ ਸੁਵਿਧਾ ਹੋਵੇਗੀ, ਜਿਸ ਨੂੰ ਪੈਰਾਂ ਨਾਲ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਤਾਂਬੇ ਦੇ ਕੋਟੇਡ ਹੈਂਡਲ, ਪਲਾਜ਼ਮਾ ਏਅਰ ਪਿਯੂਰੀਫਾਇਰ ਟਾਇਟਿਨੀਅਮ ਡਾਈਆਕਸਾਈਡ ਪਰਤ ਵਾਲੇ ਮੈਟੀਰੀਅਲ ਤੋਂ ਬਣੀਆਂ ਸੀਟਾਂ ਦੀ ਵਰਤੋਂ ਕੀਤੀ ਗਈ ਹੈ।
ਨਵੇਂ ਡਿਜ਼ਾਇਨ ਵਿੱਚ ਧਿਆਨ ਰੱਖਿਆ ਗਿਆ ਹੈ ਕਿ ਘੱਟੋ-ਘੱਟ ਹੱਥ ਲਗਾਉਣ ਦੀ ਜ਼ਰੂਰਤ ਹੋਵੇ। ਕੋਚ ਵਿੱਚ ਪੈਰਾਂ ਦੇ ਦਬਾਅ ਨਾਲ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਾਸ਼ ਬੇਸਿਨ ਨੂੰ ਵੀ ਪੈਰਾਂ ਨਾਲ ਸੰਚਾਲਿਤ ਕੀਤਾ ਜਾ ਸਕਦਾ ਹੈ। ਰੇਲਵੇ ਦੇ ਨਵੇਂ ਕੋਚ ਵਿੱਚ ਵਾਸ਼ ਰੂਮ ਵਿੱਚ ਟਾਇਲਟ ਦੇ ਨੇੜੇ ਪੈਰਾਂ ਨਾਲ ਚੱਲਣ ਵਾਲਾ ਫਲੱਸ਼ ਲਗਾਇਆ ਗਿਆ ਹੈ। ਇਸੇ ਤਰ੍ਹਾਂ ਟਾਇਲਟ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਲਈ ਦਰਵਾਜ਼ੇ ਹੱਥੀਂ ਖੋਲ੍ਹਣ ਦੀ ਬਜਾਏ, ਤੁਸੀਂ ਪੈਰਾਂ ਰਾਹੀਂ ਵੀ ਖੋਲ੍ਹ ਸਕਦੇ ਹੋ।
ਇਸ ਤੋਂ ਇਲਾਵਾ ਕੋਚ ਵਿੱਚ ਟਾਈਟੇਨੀਅਮ ਡਾਈ ਆਕਸਾਈਡ ਦੀ ਪਰਤ ਹੋਵੇਗੀ । ਯਾਤਰੀਆਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਦਰਵਾਜ਼ੇ, ਹੈਂਡਲਜ਼, ਟਾਇਲਟ ਸੀਟਾਂ, ਸ਼ੀਸ਼ੇ ਦੀਆਂ ਖਿੜਕੀਆਂ, ਕੱਪ ਧਾਰਕਾਂ ਆਦਿ ਨੂੰ ਟਾਈਟੇਨੀਅਮ ਡਾਈ ਆਕਸਾਈਡ ਨਾਲ ਕੋਟਿੰਗ ਕੀਤੀ ਗਈ ਹੈ। ਟਾਈਟੇਨੀਅਮ ਡਾਈ ਆਕਸਾਈਡ ਪਰਤ ਵਾਇਰਸ ਜਾਂ ਬੈਕਟਰੀਆ ਦੇ ਨੁਕਸ ਨੂੰ ਦੂਰ ਕਰਦਾ ਹੈ ਅਤੇ ਹਵਾ ਦੀ ਗੁਣਵਤਾ ਵਿੱਚ ਵੀ ਸੁਧਾਰ ਕਰਦਾ ਹੈ।