PM Modi has 6 crore followers on Twitter: ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਕਾਫ਼ੀ ਵੱਧ ਗਈ ਹੈ। ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ਦੇ followers ਦੀ ਗਿਣਤੀ 60 ਮਿਲੀਅਨ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸਤੰਬਰ 2019 ਤੱਕ ਮੋਦੀ ਦੇ followers ਦੀ ਗਿਣਤੀ ਪੰਜ ਕਰੋੜ ਦੇ ਕਰੀਬ ਸੀ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਨੇ ਟਵਿੱਟਰ ਉੱਤੇ ਸਾਲ 2009 ਵਿੱਚ ਇੱਕ ਅਕਾਊਂਟ ਬਣਾਇਆ ਸੀ। followers ਦੀ ਸੂਚੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਭਾਰਤੀ ਨੇਤਾਵਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹਨ। ਟਵਿੱਟਰ ‘ਤੇ ਅਮਿਤ ਸ਼ਾਹ ਦੇ ਦੋ ਕਰੋੜ 16 ਲੱਖ ਫੋਲੋਅਰਜ਼ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਕਰੋੜ 99 ਲੱਖ ਫੋਲੋਅਰਜ਼ ਨਾਲ ਤੀਜੇ ਨੰਬਰ ‘ਤੇ ਹਨ। ਇਸ ਸੂਚੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਇੱਕ ਕਰੋੜ 78 ਲੱਖ ਫੋਲੋਅਰਜ਼ ਨਾਲ ਚੌਥੇ ਨੰਬਰ ‘ਤੇ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇੱਕ ਕਰੋੜ 52 ਲੱਖ ਫੋਲੋਅਰਜ਼ ਦੇ ਨਾਲ ਪੰਜਵੇਂ ਸਥਾਨ ‘ਤੇ ਹਨ।
ਅੰਤਰਰਾਸ਼ਟਰੀ ਪੱਧਰ ‘ਤੇ ਪੀਐਮ ਮੋਦੀ ਟਵਿੱਟਰ ਫੋਲੋਅਰਜ਼ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਬਹੁਤ ਪਿੱਛੇ ਹਨ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 129 ਮਿਲੀਅਨ ਟਵਿੱਟਰ ਫੋਲੋਅਰਜ਼ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 8.37 ਕਰੋੜ ਟਵਿੱਟਰ ਫੋਲੋਅਰਜ਼ ਹਨ।