corona virus vaccine: ਭਾਰਤ ਸਮੇਤ ਦੁਨੀਆਂ ਭਰ ਦੇ ਵਿਗਿਆਨੀ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਵੈਕਸੀਨ ਬਣਾਉਣ ਵਿਚ ਫਿਲਹਾਲ ਬ੍ਰਿਟੇਨ, ਚੀਨ, ਅਮਰੀਕਾ ਅਤੇ ਰੂਸ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਦੌਰਾਨ ਆਕਸਫੋਰਡ ਯੂਨੀਵਰਸਿਟੀ ਨੇ ਇੱਕ ਚੰਗੀ ਖ਼ਬਰ ਦਿੱਤੀ ਹੈ। ਦਰਅਸਲ ਕੋਰੋਨਾ ਦੀ ਵੈਕਸੀਨ ਬਣਾਉਣ ਵਿਚ ਆਕਸਫੋਰਡ ਯੂਨੀਵਰਸਿਟੀ ਨੇ ਤਿੰਨ ਪੜਾਅ ਪੂਰੇ ਕਰ ਲਏ ਸਨ। ਹੁਣ ਖ਼ਬਰ ਆਈ ਹੈ ਕਿ ਕੋਰੋਨਾ ਵਾਇਰਸ ਦਾ ਆਖਰੀ ਪੜਾਅ ਵੀ ਸਫਲ ਰਿਹਾ ਹੈ।
ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਨੇ ਦਿੱਤੇ ਵਧੀਆ ਨਤੀਜੇ: ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਵੈਕਸੀਨ ਨੇ ਵਧੀਆ ਨਤੀਜੇ ਦਿੱਤੇ ਹਨ। ਵੈਕਸੀਨ ਦੀ ਟ੍ਰਾਇਲ ਟੀਮ ਵਿਚ ਸ਼ਾਮਲ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਦੀਪਕ ਪਾਲੀਵਾਲ ਦਾ ਕਹਿਣਾ ਹੈ ਕਿ ਵੈਕਸੀਨ ਨੇ ਕੋਰੋਨਾ ਦੇ ਖਿਲਾਫ਼ ਦੁੱਗਣੇ ਚੰਗੇ ਨਤੀਜੇ ਦਿੱਤੇ ਹਨ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਦਵਾਈ ਦੀ ਸ਼ੁਰੂਆਤੀ ਹਿਊਮਨ ਟ੍ਰਾਇਲ ਵੀ ਪੂਰਾ ਹੋ ਚੁੱਕਾ ਹੈ। ਫਿਲਹਾਲ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਗਏ ਟਰਾਇਲ ਡਾਟਾ ਦੇ ਅਧਾਰ ਤੇ ਇਹ ਕਿਹਾ ਜਾ ਸਕੇਗਾ ਕਿ ਦਵਾਈ ਕਿੰਨੀ ਅਸਰਦਾਰ ਨਿਕਲੀ।
AIIMS ਦਿੱਲੀ ਨੂੰ ਮਿਲੀ ਮਨਜ਼ੂਰੀ, ਜਲਦੀ ਹੋਵੇਗਾ ਟ੍ਰਾਇਲ: ਉੱਥੇ ਹੀ ਭਾਰਤ ‘ਚ ਬਣ ਰਹੀ ਕੋਰੋਨਾ ਵੈਕਸੀਨ Covaxin ਹਿਊਮਨ ਟ੍ਰਾਇਲ ਵੀ ਜਲਦੀ ਸ਼ੁਰੂ ਹੋ ਸਕਦਾ ਹੈ। AIIMS ਦਿੱਲੀ ਨੂੰ ਐਥਿਕਸ ਕਮੇਟੀ ਤੋਂ ਦਵਾਈ ਦੇ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। AIIMS ਵਿੱਚ ਪਹਿਲੇ ਪੜਾਅ ਲਈ ਤਕਰੀਬਨ 100 ਪ੍ਰਤੀਭਾਗੀਆਂ ਨੂੰ ਦਾਖਲ ਕੀਤਾ ਗਿਆ ਹੈ ਜਿਸ ਵਿੱਚ 375 ਵਿਅਕਤੀਆਂ ਨੂੰ ਡੋਜ਼ ਦਿੱਤੀ ਜਾਵੇਗੀ। ਫਿਲਹਾਲ AIIMS ਪਟਨਾ ਅਤੇ ਰੋਹਤਕ ਪੀਜੀਆਈ ਵਿੱਚ ਇਸ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਟ੍ਰਾਇਲ ਦੇ ਨਤੀਜੇ ਜਲਦੀ ਐਲਾਨ ਕੀਤੇ ਜਾਣਗੇ।
ਕਿਵੇਂ ਹੋਵੇਗਾ Covaxin ਦਾ ਪਹਿਲਾ ਟਰਾਇਲ: Covaxin ਵੈਕਸੀਨ ਦਾ ਪਹਿਲਾ ਟ੍ਰਾਇਲ 18 ਤੋਂ 55 ਸਾਲ ਦੇ ਹੈਲਥੀ ਲੋਕਾਂ ‘ਤੇ ਕੀਤਾ ਜਾਵੇਗਾ ਜਿਸ ਦੀ 2 ਡੋਜ਼ (ਪਹਿਲੇ ਦਿਨ ਅਤੇ ਦੂਜੀ 14ਵੇਂ ਦਿਨ) ਦਿੱਤੀ ਜਾਵੇਗੀ। ਵੈਕਸੀਨ ਦਾ ਟ੍ਰਾਇਲ ‘ਡਬਲ ਬਲਾਇੰਡ’ ਤਕਨੀਕ ਵਿਚ ਹੋਵੇਗਾ ਜਿਸ ਵਿਚ ਵਲੰਟੀਅਰ ਅਤੇ ਰਿਸਰਚਰਸ ਦਾ ਪਤਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੈਕਸੀਨ ਤਿਆਰ ਕਰਨ ਦੀ ਰੇਸ ‘ਚ ਰੂਸ ਵੀ ਬਹੁਤ ਅੱਗੇ ਚੱਲ ਰਿਹਾ ਹੈ। ਰੂਸ ਸਤੰਬਰ ਤੱਕ ਵੈਕਸੀਨ ਜਾਰੀ ਕਰਨ ਦਾ ਦਾਅਵਾ ਕਰ ਰਿਹਾ ਹੈ। ਦੱਸ ਦਈਏ ਕਿ ਰੂਸ ਵਿੱਚ ਲਗਭਗ 26 ਕਿਸਮਾਂ ਦੀ ਵੈਕਸੀਨ ‘ਤੇ ਕੰਮ ਕਰ ਰਿਹਾ ਹੈ।