Bank staff get 15% pay hike: ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਜਿੱਥੇ ਸਾਰੇ ਖੇਤਰਾਂ ਵਿੱਚ ਤਨਖਾਹ ਘੱਟ ਰਹੀ ਹੈ, ਉੱਥੇ ਹੀ ਜਨਤਕ ਬੈਂਕਾਂ ਦੇ ਕਰਮਚਾਰੀਆਂ ਲਈ ਇੱਕ ਚੰਗੀ ਖ਼ਬਰ ਹੈ. ਜਨਤਕ ਬੈਂਕਾਂ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ 15 ਫ਼ੀਸਦੀ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੂੰ ਪਰਫਾਰਮੈਂਸ ਬੇਸਡ ਇੰਸੈਂਟਿਵ (PLI) ਵੀ ਦਿੱਤਾ ਜਾਵੇਗਾ । ਇਹ ਵਾਧਾ 1 ਨਵੰਬਰ 2017 ਤੋਂ ਲਾਗੂ ਹੋਵੇਗਾ। ਦਰਅਸਲ, ਨਵੰਬਰ 2017 ਤੋਂ ਕੀਤੇ ਵਾਧੇ ਦਾ ਅਰਥ ਇਹ ਹੈ ਕਿ ਬੈਂਕ ਕਰਮਚਾਰੀਆਂ ਨੂੰ ਏਰੀਅਰ ਦੇ ਰੂਪ ਵਿੱਚ ਵੀ ਭਾਰੀ ਰਕਮ ਮਿਲੇਗੀ । ਗੌਰਤਲਬ ਹੈ ਕਿ ਜਨਤਕ ਬੈਂਕਾਂ ਦੀ ਤਨਖਾਹ ਵਿੱਚ ਵਾਧਾ ਲਗਭਗ ਤਿੰਨ ਸਾਲਾਂ ਤੋਂ ਲੰਬਿਤ ਸੀ। ਬੈਂਕ ਯੂਨੀਅਨਾਂ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਵਿਚਾਲੇ ਬੁੱਧਵਾਰ ਨੂੰ ਇਸ ਮਾਮਲੇ ‘ਤੇ 11ਵੇਂ ਦੌਰ ਦੀ ਗੱਲਬਾਤ ਖਤਮ ਹੋਈ ਤੇ ਇੱਕ ਸਮਝੌਤਾ ਹੋਇਆ।
ਦੱਸ ਦੇਈਏ ਕਿ ਇਹ ਰਾਸ਼ੀ ਤਕਰੀਬਨ 7898 ਕਰੋੜ ਰੁਪਏ ਹੋਵੇਗੀ । ਇਹ ਮਾਮਲਾ 2017 ਤੋਂ ਲੰਬਿਤ ਸੀ । ਬੈਂਕ ਯੂਨੀਅਨਾਂ ਲਗਾਤਾਰ ਇਸ ਦੀ ਮੰਗ ਕਰ ਰਹੀਆਂ ਸਨ, ਪਰ ਹੁਣ ਤੱਕ ਇਸ ‘ਤੇ ਸਹਿਮਤੀ ਨਹੀਂ ਬਣ ਸਕੀ ਸੀ । ਪਰ 22 ਜੁਲਾਈ ਨੂੰ ਇਸ ਮੁੱਦੇ ‘ਤੇ ਸਹਿਮਤੀ ਹੋ ਗਈ । ਇਹ ਫੈਸਲਾ ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਦਫਤਰ ਮੁੰਬਈ ਵਿੱਚ ਇੱਕ ਮੀਟਿੰਗ ਤੋਂ ਬਾਅਦ ਲਿਆ ਗਿਆ ।
ਇਸ ਤੋਂ ਇਲਾਵਾ NPS ‘ਤੇ ਵੀ ਸਹਿਮਤੀ ਬਣ ਗਈ ਹੈ। ਹੁਣ ਬੈਂਕ ਕਰਮਚਾਰੀਆਂ ਵਿੱਚੋਂ NPS ਵਿੱਚ ਦਾ ਯੋਗਦਾਨ 14% ਹੋਵੇਗਾ। ਇਸ ਵੇਲੇ ਇਹ 10 ਪ੍ਰਤੀਸ਼ਤ ਹੈ। ਦਰਅਸਲ, ਇਹ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਜੋੜ ਕੇ 10% ਹੁੰਦਾ ਹੈ, ਜਿਸ ਨੂੰ 14% ਕਰਨ ਦਾ ਫੈਸਲਾ ਕੀਤਾ ਗਿਆ ਹੈ । ਹਾਲਾਂਕਿ, ਇਸਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਮਾਮਲੇ ਵਿੱਚ UFBU ਦੇ ਕਨਵੀਨਰ ਸੀਐਚ ਵੈਂਕਟਾਚਲਮ ਦੀ ਅਗਵਾਈ ਵਿੱਚ ਰਾਜ ਕਿਰਨ ਰਾਏ ਅਤੇ ਬੈਂਕ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ਵਾਲੇ ਆਈਬੀਏ ਦੇ ਨੁਮਾਇੰਦਿਆਂ ਵਿਚਕਾਰ ਇੱਕ ਮੀਟਿੰਗ ਹੋਈ । ਵੈਂਕਟਾਚਲਮ ਨੇ ਕਿਹਾ ਕਿ ਤਨਖਾਹ ਵਿੱਚ ਸੋਧ ਹੋਣ ਨਾਲ 35 ਬੈਂਕਾਂ ਦੇ ਕਰਮਚਾਰੀ ਇਸ ਦਾ ਲਾਭ ਲੈ ਸਕਣਗੇ।
ਦੱਸ ਦੇਈਏ ਕਿ ਹੁਣ ਬੈਂਕਰਾਂ ਲਈ ਨਵਾਂ ਤਨਖਾਹ ਸਕੇਲ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੈਂਕਿੰਗ ਸੈਕਟਰ ਵਿੱਚ ਵੀ PLI (ਪਰਫਾਰਮੈਂਸ ਲਿੰਕਡ ਇੰਨਸੈਂਟਿਵ) ਲਾਗੂ ਕੀਤਾ ਜਾਵੇਗਾ । PLI ਬੈਂਕ ਦੇ ਸੰਚਾਲਨ ਲਾਭ ਦੇ ਅਧਾਰ ‘ਤੇ ਮਿਲੇਗਾ।