16 new casesਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ। ਵਿਸ਼ਵ ਦੇ ਸਾਰੇ ਦੇਸ਼ ਇਸ ਨਾਲ ਲੜਾਈ ਲੜਨ ਲਈ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ ਪਰ ਅਜੇ ਤਕ ਕੋਈ ਵੈਕਸੀਨ ਬਾਜ਼ਾਰ ਵਿਚ ਨਹੀਂ ਆਈ। ਸੂਬੇ ਵਿਚ ਕੋਰੋਨਾ ਦੇ ਮਰੀਜ਼ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਦਾ ਕੋਈ ਵੀ ਜਿਲ੍ਹਾ ਇਸ ਖਤਰਨਾਕ ਵਾਇਰਸ ਤੋਂ ਅਛੂਤਾ ਨਹੀਂ ਰਿਹਾ ਹੈ। ਆਏ ਦਿਨ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਜਿਲ੍ਹਾ ਕਪੂਰਥਲਾ ਵਿਖੇ ਪਿਛਲੇ 24 ਘੰਟਿਆਂ ਦਰਮਿਆਨ 16 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਕੇਸ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ ਤੇ ਲੋਕਾਂ ਵਿਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਹੋ ਸਕਦਾ ਹੈ ਕੋਵਿਡ-19 ਦੇ ਕੇਸ ਹੋਰ ਵਧ ਜਾਣ ਤੇ ਇਸ ‘ਤੇ ਕੰਟਰੋਲ ਕਰਨਾ ਪ੍ਰਸ਼ਾਸਨ ਲਈ ਮੁਸ਼ਕਲ ਹੋ ਜਾਵੇ। ਜਿਹੜੇ 16 ਪਾਜੀਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ 2 ਫਗਵਾੜੇ ਤੋਂ ਤੇ 14 ਕਪੂਰਥਲੇ ਤੋਂ ਹਨ। ਕਪੂਰਥਲਾ ਦੇ ਸੀਨਪੁਰਾ ਮੁਹੱਲਾ ਇਕ ਹੀ ਪਰਿਵਾਰ ਦੇ ਦੋ ਮੈਂਬਰ 39 ਸਾਲਾ ਲੜਕੀ ਤੇ 16 ਸਾਲਾ ਲੜਕੀ ਕੋਰੋਨਾ ਇੰਫੈਕਟਿਡ ਪਾਈ ਗਈ। ਇਸ ਤੋਂ ਇਲਾਵਾ ਦਿਆਲਪੁਰਾ ਤੋਂ 48, 22, 49, 26, 24 ਸਾਲਾ ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ। ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟ ਲੋਕਾਂ ਦੇ ਸੰਪਰਕ ਵਿਚ ਆਏ ਹਨ।
ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਮੀਤ ਬਾਵਾ ਵਲੋਂ ਦਿੱਤੀ ਗਈ। ਸ਼ੁਕਰਵਾਰ ਨੂੰ 482 ਨਵੇਂ ਮਰੀਜ਼ ਸਾਹਮਣੇ ਆਏ ਹਨ।ਅੱਜ ਪਠਾਨਕੋਟ, ਟਿਆਲਾ, ਸੰਗਰੂਰ, ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਇੱਕ ਇੱਕ ਵਿਅਕਤੀ ਦੇ ਮੌਤ ਦੀ ਖ਼ਬਰ ਹੈ।ਅੱਜ ਕੁੱਲ੍ਹ 355 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 509267 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 12216 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 8096 ਲੋਕ ਸਿਹਤਯਾਬ ਹੋ ਚੁੱਕੇ ਹਨ।ਇਨ੍ਹਾਂ ‘ਚ 3838 ਲੋਕ ਐਕਟਿਵ ਮਰੀਜ਼ ਹਨ।