5 Rafale fighter jets from France : ਫਰਾਂਸ ਤੋਂ 7300 ਕਿਲੋਮੀਟਰ ਦਾ ਸਫਰ ਤੈਅ ਕਰਕੇ 5 ਰਾਫੇਲ ਲੜਾਕੂ ਜਹਾਜ਼ ਬੀਤੇ ਦਿਨ ਅੰਬਾਲਾ ਏਅਰਬੇਸ (ਹਰਿਆਣਾ) ’ਤੇ ਲੈਂਡ ਹੋਏ। ਫਰਾਂਸ ਦੇ ਏਅਰ ਬੇਸ ਤੋਂ ਰਾਫੇਲ ਨੂੰ 17 ਸਕਵਾਡ੍ਰਨ ਦੇ ਕਮਾਂਡਿੰਗ ਅਫਸਰ ਵੀਰ ਚੱਕਰ ਜੇਤੂ ਹਰਕੀਰਤ ਸਿੰਘ ਦੀ ਅਗਵਾਈ ਵਿਚ ਭਾਰਤ ਲਿਆਇਆ ਗਿਆ। ਹਰਕੀਰਤ ਸਿੰਘ ਦੇ ਪਰਿਵਾਰ ਦਾ ਸਬੰਧ ਪੰਜਾਬ ਵਿਚ ਜਲੰਧਰ ਨਾਲ ਰਿਹਾ ਹੈ। ਸਾਬਕਾ ਏਅਰ ਵਾਈਸ ਮਾਰਸ਼ਲ ਸਰਵਜੀਤ ਸਿੰਘ ਹੋਠੀ ਨੇ ਕਿਹਾ ਕਿ ਸੀਓ ਹਰਕੀਰਤ ਸਿੰਘ ਜਲੰਧਰ ਤੋਂ ਹਨ। ਉਨ੍ਹਾਂ ਨਾਲ ਵਿੰਗ ਕਮਾਂਡਰ ਐਮ. ਕੇ. ਸਿੰਘ, ਆਰ ਕਟਾਰੀਆ ਵੀ ਸ਼ਾਮਲ ਰਹੇ।
ਪੰਜ ਰਫਾਲ ਜਹਾਜ਼ਾਂ ਨੂੰ ਭਾਰਤ ਲਿਆਉਣ ਵਾਲੇ 6 ਏਅਰਫੋਰਸ ਪਾਇਲਟਾਂ ਵਿਚ ਵਿੰਗ ਕਮਾਂਡਰ ਰਣਜੀਤ ਸਿੰਘ ਵੀ ਸ਼ਾਮਲ ਹਨ। ਵਿੰਗ ਕਮਾਂਡਰ ਰਣਜੀਤ ਸਿੰਘ ਗਿੱਦੜਬਾਹਾ ਦੇ ਪਿੰਡ ਰਾਏਕੇਕਲਾ ਦੇ ਨਿਵਾਸੀ ਹਨ। ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਕੀਤੀ ਹੈ। ਰਣਜੀਤ ਸਿੰਘ ਦੀ ਪ੍ਰਾਪਤੀ ’ਤੇ ਜਿਥੇ ਪੂਰੇ ਗਿੱਦੜਬਾਹਾ ਇਲਾਕੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਰਣਜੀਤ ਸਿੰਗ ਦੇ ਸਕੂਲ ਵਿਚ ਵੀ ਜਸ਼ਨ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਸਾਬਕਾ ਏਅਰ ਵਾਈਸ ਮਾਰਸ਼ਲ ਅਤੇ ਕਾਰਗਿਲ ਯੁੱਧ ਵਿਚ ਹਲਵਾਰਾ ਏਅਰ ਬੇਸ ’ਤੇ ਕਮਾਂਡਿੰਗ ਅਫਸਰ ਰਹੇ ਸਰਵਜੀਤ ਸਿੰਘ ਹੋਠੀ ਨੇ ਕਿਹਾ ਕਿ ਸੁਖੋਈ ਨੂੰ ਰਫਾਲ ਦਾ ਸਾਥ ਮਿਲਣ ਨਾਲ ਭਾਰਤੀ ਏਅਰਫੋਰਸ ਦਾ ਮੁਕਾਬਲਾ ਗੁਆਂਡੀ ਦੇਸ਼ਾਂ ਦੇ ਵੱਸ ਦੀ ਗੱਲ ਨਹੀਂ ਰਹੀ। ਸਾਡੇ ਸਮੇਂ ਵਿਚ ਰਸਟ ਐਂਡ ਸੈਕੰਡ ਜੈਨਰੇਸ਼ਨ ਦੇ ਫਾਈਟਰ ਪਲੇਨ ਸਨ। ਉਦੋਂ ਟਾਰਗੇਟ ਹਿੱਟ ਕਰਨ ਲਈ ਦੁਸ਼ਮਣ ਦੇ ਇਲਾਕੇ ਵਿਚ ਜਾਣਾ ਪੈਂਦਾ ਸੀ।
4-5 ਜੈਨਰੇਸ਼ਨ ਦੇ ਫਾਈਟਰ ਪਲੇਨ ਨਾਲ ਦੁਸ਼ਮਣ ਦੇ ਇਲਾਕੇ ਵਿਚ ਗਏ ਬਗੈਰ ਆਪਣੇ ਏਅਰ ਸਪੇਨ ਵਿਚਰਹਿ ਕੇ ਹੀ ਟਾਰਗੇਟ ਨੂੰ ਬਰਬਾਦ ਕੀਤਾ ਜਾ ਸਕਦਾ ਹੈ। ਦੁਸ਼ਮਣ ਦੇ ਟਾਰਗੇਟ ਹਿੱਟ ਕਰਨ ਜਿੰਨਾ ਹੀ ਆਪਣੇ ਜਹਾਜ਼ ਦੀ ਸੇਫਟੀ ਵੀ ਜ਼ਰੂਰੀ ਹੈ। ਰਫਾਲ ਵਿਚ ਦੁਸ਼ਮਣ ਦੇ ਰਾਡਾਰ ਸਿਸਟਮ ਤੋਂ ਖੁਦ ਦੀ ਸੁਰੱਖਿਆ ਅਤੇ ਜ਼ਿਾਦਾ ਹਥਿਆਰ ਲੋਡ ਲਿਜਾਣ ਦੀ ਕਾਬਲੀ੍ਤ ਹੈ। ਰਫਾਲ ਅਤੇ ਏਅਰ ਟੂ ਗ੍ਰਾਊਂਡ ਹਿੱਟ ਕਰਨ ਵਿਚ ਪਾਕਿਸਤਾਨ ਦੇ ਐਫ-16 ਤੋਂ ਬਿਹਤਰ ਹਨ। ਰਾਡਾਰ ਤੋਂ ਬਚਣ ਦੀ ਸਮਰੱਥਾ ਕਾਰਨ ਚੀਨ ਦੇ ਸਟੇਲਥ ਜਹਾਜ਼ਾਂ ਦੀ ਖਾਸੀਅਤ ਨਾਲ ਲੈਸ ਹਨ।