Heavy rains may fall : ਬੀਤੇ ਦਿਨ ਮੌਸਮ ’ਚ ਆਈ ਤਬਦੀਲੀ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਰਾਤ ਨੂੰ ਆਈ ਬਾਰਿਸ਼ ਨਾਲ ਤਾਪਮਾਨ ’ਚ ਆਈ ਗਿਰਾਵਟ ਨਾਲ ਖੁਸ਼ਨੁਮਾ ਮੌਸਮ ਦਾ ਦੌਰ ਅੱਜ ਵੀ ਬਰਕਰਾਰ ਹੈ। ਅੱਜ ਪੰਜਾਬ ਵਿਚ ਕੁਝ ਥਾਵਾਂ ’ਤੇ ਬੱਦਲ ਛਾਏ ਰਹੇ ਜਦਕਿ ਕੁਝ ’ਚ ਧੁੱਪ ਨਿਕਲ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਤੋਂ ਤਿੰਨ ਦਿਨ ਤੱਕ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਇਨ੍ਹਾਂ ਤਿੰਨ ਦਿਨਾਂ ਵਿਚ ਘੱਟੋ-ਘੱਟ ਤਾਪਮਾਨ 24 ਡਿਗਰੀ ਜਦਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਰਹੇਗਾ।
ਸੰਗਰੂਰ ਦੀ ਗੱਲ ਕਰੀਏ ਤਾਂ ਕੱਲ ਦੁਪਹਿਰ ਤੋਂ ਬਾਅਦ ਸੰਘਣੇ ਬਦਲਾਂ ਨਾਲ ਤੇਜ਼ ਬਾਰਿਸ਼ ਹੋਈ, ਜੋਕਿ ਅੱਧੇ ਘੰਟੇ ਤੱਕ ਜਾਰੀ ਰਹੀ। ਇਸ ਦੌਰਾਨ ਸ਼ਹਿਰ ਵਿਚ 10 ਐਮਐਮ ਤੱਕ ਬਾਰਿਸ਼ ਹੋਈ। ਹਾਲਾਂਕਿ ਬਾਅਦ ਵਿਚ ਧੁੱਪ ਨਿਕਲ ਆਈ। ਜਲੰਧਰ ਵਿਚ ਬੁੱਧਵਾਰ ਰਾਤ ਨੂੰ ਬਾਰਿਸ਼ ਆਉਣ ਨਾਲ ਅੱਜ ਸਵੇਰੇ ਵੀ ਮੌਸਮ ਸੁਹਾਵਨਾ ਬਣਿਆ ਰਿਹਾ ਅਤੇ ਅਸਮਾਨ ’ਚ ਛਾਏ ਬੱਦਲਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਜਲੰਧਰ ਵਿਚ ਸੋਮਵਾਰ ਸਵੇਰੇ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ 48 ਘੰਟਿਆਂ ਤੱਕ ਜਲੰਧਰ ਵਿਚ ਮੌਸਮ ਇੰਝ ਹੀ ਖੁਸ਼ਨੁਮਾ ਬਣਿਆ ਰਹੇਗਾ, ਜਿਸ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਏਗੀ।
ਲੁਧਿਆਣਾ ਵਿਚ ਅੱਜ ਵੀਰਵਾਰ ਸਵੇਰੇ ਪਏ ਮੀਂਹ ਨਾਲ ਸ਼ਹਿਰ ਵਾਸੀਆਂ ਨੂੰ ਚੈਨ ਦਾ ਸਾਹ ਆਇਆ ਅਤੇ ਮੌਸਮ ਵਿਭਾਗ ਮੁਤਾਬਕ ਤਿੰਨ ਦਿਨਾਂ ਤੱਕ ਇਥੇ ਅਜਿਹਾ ਮੌਸਮ ਰਹਿਣ ਦੀ ਹੀ ਸੰਭਾਵਨਾ ਹੈ, ਜਦਕਿ ਬਠਿੰਡਾ ਵਿਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 37.5 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋਕਿ ਇਕ ਡਿਗਰੀ ਵਧ ਰਿਹਾ।