Student shot himself : ਜਲੰਧਰ ’ਚ ਬਸਤੀ ਸ਼ੇਖ ਦੇ ਵੱਡਾ ਬਾਜ਼ਾਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਰਹਿਣ ਵਾਲੇ ਇਕ ਇਕ ਨੌਜਵਾਨ ਵਿਦਿਆਰਥੀ ਨੇ ਆਪਣੇ ਪਿਤਾ ਦੀ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 19 ਸਾਲਾ ਮੰਥਨ ਸ਼ਰਮਾ ਉਰਫ ਮਾਨਿਕ ਵਜੋਂ ਹੋਈ ਹੈ। ਉਸ ਦੇ ਪਿਤਾ ਚੰਦਰ ਸ਼ੇਖਰ ਦੀ ਬਸਤੀ ਸ਼ੇਖ ਵਿਚ ਹੀ ਕੈਮਿਸਟ ਦੀ ਦੁਕਾਨ ਹੈ ਅਤੇ ਉਹ ਆਰਐਸਐਸ ਦੇ ਵਰਕਰ ਵੀ ਹਨ। ਮਾਨਿਕ ਡੀਏਵੀ ਕਾਲਜ ਵਿਚ ਬੀਕਾਮ ਦਾ ਵਿਦਿਆਰਥੀ ਸੀ।
ਏਸੀਪੀ ਬਰਜਿੰਦਰ ਸਿੰਘ ਵੱਲੋਂ ਜਾਣਕਾਰੀ ਮਤੁਾਬਕ ਮਾਨਿਕ ਬੀਕਾਮ ਦਾ ਵਿਦਿਆਰਥੀ ਸੀ ਅਤੇ ਪੜ੍ਹਾਈ ਵਿਚ ਕਮਜ਼ੋਰ ਸੀ ਅਤੇ ਸਾਰਾ ਦਿਨ ਆਪਣੇ ਮੋਬਾਈਲ ਦੇ ਵੱਡਾ ਬਾਜ਼ਾਰ ਵਿਚ ਰਹਿਣ ਵਾਲੇ ਤੇ ਲੱਗਾ ਰਹਿੰਦਾ ਸੀ। ਉਸ ਦਾ ਇਸ ਵਾਰ ਦਾ ਨਤੀਜਾ ਵੀ ਠੀਕ ਨਹੀਂ ਆਇਆ ਸੀ, ਜਿਸ ਦੇ ਚੱਲਦਿਆਂ ਪਰਿਵਾਰਕ ਮੈਂਬਰ ਉਸ ਨੂੰ ਪੜ੍ਹਣ ਲਈ ਕਹਿੰਦੇ ਸਨ ਅਤੇ ਉਸ ਕੋਲੋਂ ਉਸ ਦਾ ਮੋਬਾਈਲ ਲੈ ਲਿਆ। ਇਸੇ ਗੱਲ ਤੋਂ ਗੁੱਸੇ ਵਿਚ ਆ ਕੇ ਅੱਜ ਲਗਭਗ 12 ਵਜੇ ਦੇ ਕਰੀਬ ਮਾਨਿਕ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਰ ਨਾਲ ਆਪਣੀ ਪੁੜਪੁੜੀ ਦੇ ਵੱਡਾ ਬਾਜ਼ਾਰ ਵਿਚ ਰਹਿਣ ਵਾਲੇ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਨਿਕ ਨੇ ਮਰਨ ਤੋਂ ਪਹਿਲਾਂ ਇਕ ਕਾਗਜ਼ ’ਤੇ ਪੈਂਸਿਲ ਨਾਲ ਲਿਖਿਆ ਹੈ ਕਿ ਮੈਂ ਬਹੁਤ ਬੁਰਾ ਹਾਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਰਵਿੰਦਰ ਕੁਮਾਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ਨਾਲ ਜਿਥੇ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹੈਲ ਹੈ ਉਥੇ ਹੀ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ।