madurai edible tea cups: ਚਾਹ ਨਾਲ ਬਿਸਕੁਟ ਖਾਂਦੇ ਤਾਂ ਆਮ ਹੀ ਦੇਖਿਆ ਜਾਂਦਾ ਹੈ ਪਰ ਹੁਣ ਚਾਹ ਨਾਲ ਉਸਦੇ ਕੱਪ ਦਾ ਸਵਾਦ ਵੀ ਲੈ ਸਕੋਗੇ। ਜਿਸ ਦਾ ਕੋਈ ਨੁਕਸਾਨ ਨਹੀਂ ਸਗੋਂ ਵਾਤਾਵਰਣ ਨੂੰ ਫਾਇਦਾ ਮਿਲੇਗਾ। ਦੱਸ ਦੇਈਏ ਕਿ ਹੈਦਰਾਬਾਦ ਦੀ ਕੰਪਨੀ ਵੱਲੋਂ ਇਕ ਅਜਿਹਾ ਕੱਪ ਤਿਆਰ ਕੀਤਾ ਗਿਆ ਹੈ ਜਿਸਨੂੰ ਚਾਹ ਪੀਣ ਮਗਰੋਂ ਖਾਧਾ ਵੀ ਜਾ ਸਕਦਾ ਹੈ। ਕੋਈ ਵੀ ਪ੍ਰੋਗਰਾਮ ਹੋਵੇ ਡਿਸਪੋਜੇਬਲ ਭਾਂਡਿਆਂ ਜ਼ਰੂਰ ਮੰਗਵਾਏ ਜਾਂਦੇ ਹਨ ਪਰ ਇਸ ਦਾ ਵਾਤਾਵਰਨ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਜਿਸ ਕਾਰਨ ਲੋਕ ਕਾਗਜ਼ ਨਾਲ ਬਣੇ ਡਿਸਪੋਜੇਬਲ ਵਰਤਦੇ ਹਨ। ਜਿਸ ਦਾ ਵਾਤਾਵਰਨ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
ਵਾਤਾਵਰਨ ਦੇ ਨੁਕਸਾਨ ਨੂੰ ਘਟਾਉਣ ਦੇ ਮਕਸਦ ਨਾਲ ਹੈਦਰਾਬਾਦ ‘ਚ ਸਥਿੱਤ ਸੁਰੇਸ਼ ਰਾਜੂ ਦੀ ਕੰਪਨੀ ਨੂੰ ਇੱਕ ਖਾਸ ਵਿਕਲਪ ਲੱਭਿਆ ਜਿਸ ਨਾਲ ਚਾਹ, ਕਾਫੀ, ਠੰਢਾ ਤੇ ਗਰਮ ਪਾਣੀ ਪੀਣ ਲਈ ਵਰਤੇ ਜਾਣ ਵਾਲੇ ਕੱਪ ਦੀ ਵਰਤੋਂ ਘੱਟ ਜਾਵੇਗੀ ਅਤੇ ਉਹਨਾਂ ਨੂੰ ਕੁੱਝ ਨਵਾਂ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਖਾਣ ਵਾਲਾ ਕੱਪ ਅਨਾਜ ਦੇ ਦਾਣਿਆਂ ਤੋਂ ਬਣਾਇਆ ਗਿਆ ਹੈ ਜੋ ਬਿਲਕੁਲ ਕੁਦਰਤੀ ਹੈ। ਦੱਸ ਦੇਈਏ ਕਿ ਕੱਪ ‘ਚ ਤਰਲ ਮਿਲਾਉਣ ਤੋਂ ਬਾਅਦ ਦੇ ਲਗਪਗ 40 ਮਿੰਟ ਤੱਕ ਸੁਰੱਖਿਅਤ ਹੋਵੇਗਾ। ਇਸਨੂੰ ਅਰਾਮ ਨਾਲ ਖਾਧਾ ਜਾ ਸਕਦਾ ਹੈ। ਇਸ ਕਾਢ ਨੇ ਡਿਸਪੋਜ਼ਲ ਇੰਡਸਟਰੀ ਨੂੰ ਹਿਲਾਕੇ ਰੱਖ ਦਿੱਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਇਸ ਕੱਪ ਦੀ ਡਿਮਾਂਡ ਸਮੇਂ ਨਾਲ ਵਧੇਗੀ।