Army jawan martyred: ਪਾਕਿਸਤਾਨ ਕੰਟਰੋਲ ਰੇਖਾ (LoC) ‘ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਪੁੰਛ ਜ਼ਿਲ੍ਹੇ ਦੇ ਕਸਬਾ ਕਰਨੀ ਸੈਕਟਰ ਅਤੇ ਬਾਲਕੋਟ ਸੈਕਟਰ ਦੇ ਕਸਬਿਆਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ । ਬਾਲਾਕੋਟ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੀ ਗੋਲੀਬਾਰੀ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਪਾਕਿਸਤਾਨ ਨੇ ਪੁੰਛ ਜ਼ਿਲ੍ਹੇ ਦੇ ਕਸਬਾ ਕਰਨੀ ਸੈਕਟਰ ਵਿੱਚ ਮੋਰਟਾਰ ਨਾਲ ਫਾਇਰਿੰਗ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ । ਇਸ ‘ਤੇ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ।
ਉੱਥੇ ਹੀ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੀ ਫਾਇਰਿੰਗ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਪਾਕਿਸਤਾਨ ਨੇ ਅੱਧੀ ਰਾਤ ਨੂੰ ਬਾਲਾਕੋਟ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਰੀ ਵਿੱਚ ਕੰਟਰੋਲ ਰੇਖਾ ਦੇ ਨਜ਼ਦੀਕ ਪਾਕਿਸਤਾਨ ਦੀ ਫਾਇਰਿੰਗ ਵਿੱਚ ਇੱਕ ਭਾਰਤੀ ਫੌਜ ਦੇ ਪੋਰਟਰ ਦੀ ਮੌਤ ਹੋ ਗਈ ਸੀ। ਉਰੀ ਸੈਕਟਰ ਦੇ ਲਾਚੀਪੋਰਾ ਵਿੱਚ ਬੁੱਧਵਾਰ ਨੂੰ ਆਰਮੀ ਪੋਰਟਰ ਨੇ ਸਰਹੱਦ ਪਾਰ ਦੀ ਫਾਇਰਿੰਗ ਵਿੱਚ ਆਪਣੀ ਜਾਨ ਗੁਆ ਦਿੱਤੀ । ਇਸ ਦੇ ਨਾਲ ਹੀ ਸੋਮਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਭਾਰਤੀ ਫੌਜ ਨੇ ਜ਼ਬਰਦਸਤ ਕਾਰਵਾਈ ਕੀਤੀ ਜਿਸ ਵਿੱਚ ਪਾਕਿ ਫੌਜ ਦਾ ਜਵਾਨ ਮਾਰਿਆ ਗਿਆ, ਜਦੋਂ ਕਿ 8 ਹੋਰ ਪਾਕਿਸਤਾਨੀ ਜਵਾਨ ਜ਼ਖਮੀ ਹੋ ਗਏ ਸਨ ।