Principals and Headmaster : ਜਲੰਧਰ : ਸਿੱਖਿਆ ਵਿਭਾਗ ਅਤੇ ਜ਼ਿਲਾ ਅਧਿਕਾਰੀਆਂ ਨੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਮੀਟਿੰਗਾਂ ਨੂੰ ਮਿਸ ਕਰਨ ਵਾਲੇ ਪ੍ਰਿੰਸੀਪਲ ਤੇ ਮੁੱਖ ਅਧਿਆਪਕਾਂ ਖਿਲਾਫ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਕਰਨ ਵਾਲੇ ਕਿਸੇ ਵੀ ਪ੍ਰਿੰਸੀਪਲ ਤੇ ਮੁੱਖ ਅਧਿਆਪਕਾਂ ਖਿਲਾਫ ਹੁਣ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ, ਜੋ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੁੰਦੇ।
ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਿੰਦਰ ਪਾਲ ਸਿੰਘ ਨੇ ਇਸ ਸਬੰਧੀ ਨੋਟਿਸ ਕੱਢ ਕੇ ਸਾਰਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਰੇ ਅਧਿਾਪਕ ਵਿਭਾਗ ਦੀ ਮੀਟਿੰਗ ਵਿਚ ਜ਼ਰੂਰ ਸ਼ਾਮਲ ਹੋਣ। ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਕਾਰਨ ਬਣਏ ਹਾਲਾਤਾਂ ਕਾਰਨ ਵਰਚੁਅਲ ਮੀਟਿੰਗ ਦੇ ਆਯੋਜਨ ਕੀਤੇ ਜਾ ਰਹੇ ਹਨ। ਇਹ ਲੜੀ ਪਿਛੇਲ ਚਾਰ ਮਹੀਨਿਆਂ ਤੋਂ ਚੱਲ ਰਹੀ ਹੈ। ਇਸ ਦੇ ਚੱਲਦਿਆਂ ਸਿੱਖਿਆ ਅਧਿਕਾਰੀਆਂ ਵੱਲੋਂ ਵੀਕੈਂਡ ਵਿਚ ਦਾਖਲੇ ਨੂੰ ਲੈ ਕੇ ਸਕੂਲਾਂ ਦੇ ਹਾਲਾਤਾਂ ਸਬੰਧੀ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ। ਇਹ ਮੀਟਿੰਗ ਵਰਚੁਅਲ ਜ਼ੂਮ ਐਪ ਰਾਹੀਂ ਕੀਤੀ ਜਾ ਰਹੀ ਹੈ।
ਜ਼ਿਲਾ ਸਿੱਖਿਆ ਅਧਿਕਾਰੀ ਨੇ ਆਪਣੇ ਨੋਟਿਸ ਵਿਚ ਇਹ ਸਾਫ ਤੌਰ ‘ਤੇ ਲਿਖਿਆ ਹੈ ਕਿ ਕੁਝ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਵੱਲੋਂ ਵਿਭਾਗ ਵੱਲੋਂ ਲਈ ਜਾਣ ਵਾਲੀ ਆਨਲਾਈਨ ਮੀਟਿੰਗ ਨੂੰ ਅਟੈਂਡ ਨਹੀਂ ਕੀਤਾ ਜਾ ਰਿਹਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਮੀਟਿੰਗ ਵਿਚ ਸ਼ਾਮਲ ਹੋਣਾ ਹਰੇਕ ਅਧਿਆਪਕ ਲਈ ਜ਼ਰੂਰੀ ਹੈ। ਜੇਕਰ ਪਤਾ ਲੱਗਾ ਕਿ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਰਹੇ ਤਾਂ ਉਨ੍ਹਾਂ ਦੇ ਖਿਲਾਫ ਵਿਭਾਗ ਵੱਲੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤ ਜਾਵੇਗੀ, ਇਸ ਲਈ ਹੁਣੇ ਤੋਂ ਇਸ ਹੁਕਮ ਨੂੰ ਜ਼ਰੂਰੀ ਸਮਝ ਕੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ।