vivo not sponsor to ipl 2020: ਨਵੀਂ ਦਿੱਲੀ: ਚੀਨ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਾ ਹੈ। ਇਸ ਸਾਲ ਆਈਪੀਐਲ ਵਿੱਚ VIVO ਪ੍ਰਾਯੋਜਕ( ਸਪੌਂਸਰ ) ਨਹੀਂ ਹੋਵੇਗਾ। ਆਈਪੀਐਲ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਚੀਨੀ ਸਪੌਂਸਰ ਨੂੰ ਰੱਖਣ ਤੋਂ ਬਾਅਦ ਚਾਰੇ ਪਾਸਿਓਂ ਵਿਰੋਧ ਹੋਇਆ ਸੀ। ਹੁਣ ਖਬਰ ਆਈ ਹੈ ਕਿ ਆਈਪੀਐਲ 2020 ‘ਚ ਵੀਵੋ ਸਪੌਂਸਰ ਨਹੀਂ ਹੋਵੇਗਾ। ਇਸ ਵਾਰ ਆਈਪੀਐਲ ਨਵੇਂ ਸਪੌਂਸਰ ਦੀ ਭਾਲ ਕਰ ਰਿਹਾ ਹੈ। ਸੂਤਰਾਂ ਦੇ ਅਨੁਸਾਰ, ਬੀਸੀਸੀਆਈ ਇੱਕ ਭਾਰਤੀ ਕੰਪਨੀ ਨਾਲ ਗੱਲਬਾਤ ਵਿੱਚ ਹੈ। ਇਸ ਦੌੜ ਵਿੱਚ ਇੱਕ ਅਮਰੀਕੀ ਕੰਪਨੀ ਵੀ ਹੈ। ਹੁਣ, ਜੇਕਰ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ‘ਚ ਸੁਧਾਰ ਹੋਇਆ, ਤਾਂ 2021 ਤੋਂ 2023 ਤੱਕ, ਵੀਵੋ ਇੱਕ ਵਾਰ ਫਿਰ ਸਪੌਂਸਰ ਹੋ ਸਕਦਾ ਹੈ।
ਬੀਸੀਸੀਆਈ ਦਾ ਵੀਵੋ ਨਾਲ 2022 ਤੱਕ ਇਕਰਾਰਨਾਮਾ ਹੈ। ਪਰ ਬਦਲੀ ਹੋਈ ਸਥਿਤੀ ‘ਚ ਵੀਵੋ 2021 ਤੋਂ 2023 ਤੱਕ 1400 ਕਰੋੜ ਰੁਪਏ ਦੇ ਬਦਲੇ ਸਪੌਂਸਰ ਰਹਿ ਸਕਦਾ ਹੈ।ਆਈਪੀਐਲ ਦੀ ਸੰਚਾਲਨ ਕਮੇਟੀ ਨੇ ਐਤਵਾਰ ਨੂੰ ਚੀਨੀ ਕੰਪਨੀਆਂ ਨੂੰ ਟੂਰਨਾਮੈਂਟ ਦੇ ਮੁੱਖ ਸਪੌਂਸਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਇਸ ਸਮੇਂ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ ਵਜ੍ਹਾ ਕਰਕੇ ਚੀਨੀ ਕੰਪਨੀਆਂ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 13 ਵਾਂ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਆਖਰੀ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਸਮੇਂ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਚੱਲ ਰਿਹਾ ਹੈ।