online fraud: ਦੁੱਧ , ਸਬਜ਼ੀ ਅਤੇ ਫਲ ਹਰ ਇੱਕ ਜ਼ਰੂਰਤ ਹੈ ਅਤੇ ਘਰ ਬੈਠੇ ਹੀ ਸਾਮਾਨ ਮੰਗਵਾਉਣ ਦਾ ਟ੍ਰੇਂਡ ਸ਼ੁਰੂ ਹੋ ਚੁੱਕਾ ਹੈ , ਅਜਿਹੇ ‘ਚ ਕਈ ਵਾਰ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਤਾਜ਼ਾ ਮਾਮਲਾ ਸਾਹਮਣੇ ਹੈ ਬੰਗਲੁਰੂ ਤੋਂ ਜਿਥੇ ਇੱਕ ਵਿਦਿਆਰਥੀ ਨੂੰ ਆਨਲਾਇਨ ਸਬਜੀਆਂ ਮੰਗਵਾਉਣੀਆਂ ਬਹੁਤ ਮਹਿੰਗੀਆਂ ਪੈ ਗਈ। 22 ਸਾਲਾ ਵਿਦਿਆਰਥਣ Pg ‘ਚ ਰਹਿੰਦਾ ਸੀ ਅਤੇ ਉਸਨੇ ਇੱਕ ਗਰੋਸਰੀ ਡਿਲੀਵਰੀ ਐਪ ਤੋਂ ਸਾਮਾਨ ਮੰਗਵਾਇਆ ਅਤੇ ਦੁੱਧ ਦੀ ਸ਼ਿਕਾਇਤ ਲਈ ਕਸਟਮਰ ਕੇਅਰ ‘ਤੇ ਕਾਲ ਕੀਤੀ। ਦੁੱਧ ਸਵੇਰੇ 9 ਵਜੇ ਆਉਣਾ ਸੀ। ਉਸਨੇ ਦੱਸਿਆ ਕਿ ਡਿਲੀਵਰੀ ਲਈ ਕਈ ਵਾਰ ਉਸਨੂੰ ਫੋਨ ਵੀ ਆਇਆ ਪਰ ਉਹ ਫੋਨ ਨਾ ਚੁੱਕ ਸਕੀ।
ਜਿਸ ਤੋਂ ਬਾਅਦ ਡਿਲੀਵਰੀ ਕਰਨ ਆਇਆ ਮੁੰਡਾ ਵਾਪਿਸ ਚਲਾ ਗਿਆ , ਉਸਨੇ ਵਾਪਿਸ ਫੋਨ ਕੀਤਾ ਅਤੇ ਫੋਨ ਇੱਕ ਰਿੰਗ ਦੇ ਬਾਅਦ ਹੀ ਕਟਿਆ ਗਿਆ ਜਿਸ ਤੋਂ ਬਾਅਦ ਐਪ ‘ਤੇ ਆਉਣ ਲੱਗਾ ਕਿ ਦੁੱਧ ਦੀ ਡਿਲੀਵਰੀ ਹੋ ਗਈ ਹੈ। ਜਿਸ ਤੋਂ ਬਾਅਦ ਉਸਨੇ ਕਸਟਮਰ ਕੇਅਰ ਤੇ ਫੋਨ ਲਗਾਇਆ ਅਤੇ ਦੂਜੇ ਪਾਸੋ ਦੱਸੇ ਗਏ ਇਕ ਲਿੰਕ ‘ਤੇ ਫਾਰਮ ‘ਚ ਸਾਰੀ ਜਾਣਕਾਰੀ ਭਰ ਦਿੱਤੀ। ਜਿਸ ‘ਚ ਬੈਂਕ ਦੀ ਜਾਣਕਾਰੀ ਵੀ ਸੀ। ਦੇਖਦੇ ਹੀ ਦੇਖਦੇ ਉਸਦੇ ਅਕਾਊਂਟ ‘ਚੋਂ 98 ਹਜ਼ਾਰ ਗਾਇਬ ਹੋ ਗਏ। ਜਿਸ ਤੋਂ ਬਾਅਦ ਉਸਨੇ ਸਾਰੀ ਘਟਨਾ ਪੁਲਿਸ ਨੂੰ ਦੱਸੀ ਅਤੇ ਪੁਲਿਸ ਨੇ ਧੋਖਾਧੜੀ ਅਤੇ ਸਾਈਬਰ ਕ੍ਰਾਈਮ ਦਾ ਕੇਸ ਦਰਜ ਕਰ ਜਾਂਚ ਸ਼ੁਰੂ ਦਿੱਤੀ ਹੈ।