Tick Borne Virus China: ਬੀਜਿੰਗ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਚੀਨ ਵਿੱਚ ਇੱਕ ਨਵਾਂ ਵਾਇਰਸ ਫੈਲ ਰਿਹਾ ਹੈ। ਇਸ ਵਾਇਰਸ ਕਾਰਨ ਚੀਨ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਹੋ ਗਏ ਹਨ । ਚੀਨ ਦੇ ਸਰਕਾਰੀ ਮੀਡੀਆ ਵੱਲੋਂ ਮਨੁੱਖਾਂ ਵਿੱਚ ਇਨਫੈਕਸ਼ਨ ਫੈਲਣ ਦੇ ਖਦਸ਼ੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਸ ਇੱਕ ਕੀਤੇ ਦੇ ਕੱਟਣ ਨਾਲ ਫੈਲ ਰਿਹਾ ਹੈ। ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿੱਚ 37 ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹੋਏ ਹਨ। ਦਰਅਸਲ, ਇਸ ਵਾਇਰਸ ਦਾ ਨਾਮ ਹੁਈਯਾਂਗਸ਼ਾਨ ਬਾਨਿਆਂਗਵਾਇਰਸ ਹੈ. ਇਸਨੂੰ ਆਮ ਭਾਸ਼ਾ ਵਿੱਚ SFTS ਵਾਇਰਸ ਵੀ ਕਹਿੰਦੇ ਹਨ।
ਚੀਨੀ ਮੀਡੀਆ ਅਨੁਸਾਰ ਇਸ ਕੀੜੇ ਦੇ ਕੱਟਣ ਤੋਂ ਬਾਅਦ ਜਦੋਂ ਵਾਇਰਸ ਮਨੁੱਖਾਂ ਦੇ ਸਰੀਰ ਨੂੰ ਸੰਕਰਮਿਤ ਕਰਦਾ ਹੈ । ਫਿਰ ਪੀੜਤ ਵਿਅਕਤੀ ਨੂੰ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਹੁੰਦੀ ਹੈ। ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਮਰੀਜ਼ ਦੇ ਸਰੀਰ ਵਿਚੋਂ ਲਿਊਕੋਸਾਈਟ ਦੇ ਖੂਨ ਦੇ ਪਲੇਟਲੈਟ ਘਟਣੇ ਸ਼ੁਰੂ ਹੋ ਜਾਂਦੇ ਹਨ। ਹਾਲਾਂਕਿ SFTS ਵਾਇਰਸ ਕੋਈ ਨਵੀਂ ਨਹੀਂ ਹੈ, ਪਰ ਇਸ ਸਮੇਂ ਚੀਨ ਵਿੱਚ ਇਸਦਾ ਫੈਲਣਾ ਇੱਕ ਨਵੀਂ ਗੱਲ ਹੈ।
ਇਸ ਸਬੰਧੀ ਜੇਝੀਆਂਗ ਯੂਨੀਵਰਸਿਟੀ ਦੇ ਡਾਕਟਰ ਸ਼ੈਂਗ ਜੀਫਾਂਗ ਨੇ ਕਿਹਾ ਕਿ ਇਹ ਐਸਐਫਟੀਐਸ ਵਾਇਰਸ ਮਨੁੱਖਾਂ ਰਾਹੀਂ ਦੂਜੇ ਮਨੁੱਖਾਂ ਵਿੱਚ ਫੈਲ ਸਕਦਾ ਹੈ। ਅਸੀਂ ਇਸ ਖਦਸ਼ੇ ਤੋਂ ਇਨਕਾਰ ਨਹੀਂ ਕਰ ਸਕਦੇ । ਇਹ ਕਿਸੇ ਤੰਦਰੁਸਤ ਵਿਅਕਤੀ ਵਿੱਚ ਮਰੀਜ਼ ਦੇ ਖੂਨ ਰਾਹੀਂ ਫੈਲ ਸਕਦਾ ਹੈ । ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਖਤਰਨਾਕ ਵਾਇਰਸ ਦਾ ਸੰਕ੍ਰਮਣ ਟਿੱਕ ਦੇ ਕੱਟਣ ਕਾਰਨ ਤੇਜ਼ੀ ਨਾਲ ਫੈਲ ਰਿਹਾ ਹੈ । ਹਾਲਾਂਕਿ, ਇਸ ਬਾਰੇ ਹੁਣ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਬੱਸ ਟਿਕ ਦੇ ਕੱਟਣ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ।
ਇਹ ਵਾਇਰਸ ਚੀਨ ਤੋਂ ਇਲਾਵਾ ਜਾਪਾਨ, ਦੱਖਣੀ ਕੋਰੀਆ, ਵੀਅਤਨਾਮ ਅਤੇ ਤਾਈਵਾਨ ਵਿੱਚ ਵੀ ਖੋਜਿਆ ਜਾ ਚੁੱਕਿਆ ਹੈ। ਇਸ ਵਾਇਰਸ ਦੀ ਫੈਟੀਲਿਟੀ ਰੇਟ 12 ਪ੍ਰਤੀਸ਼ਤ ਹੈ। ਕੁਝ ਥਾਵਾਂ ‘ਤੇ ਇਹ ਵੱਧ ਕੇ 30% ਤੱਕ ਵੱਧ ਚੁੱਕੀ ਹੈ। ਇਸ ਵਾਇਰਸ ਦੇ ਕਾਰਨ ਬਿਮਾਰ ਲੋਕਾਂ ਨੂੰ ਤੇਜ਼ ਬੁਖਾਰ, ਉਲਟੀਆਂ, ਦਸਤ, ਮਲਟੀਪਲ ਆਰਗਨ ਫੇਲਯੋਰ, ਬਲੱਡ ਪਲੇਟਲੈਟਸ ਦਾ ਘੱਟ ਹੋਣਾ, ਵ੍ਹਾਈਟ ਬਲੱਡ ਸੈੱਲਾਂ ਦਾ ਘਟਣਾ ਅਤੇ ਲੀਵਰ ਐਨਜ਼ਾਈਮ ਦਾ ਵੱਧ ਜਾਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ।