india reply to pakistan on ram mandir: ਕਾਫ਼ੀ ਲੰਬੇ ਇੰਤਜ਼ਾਰ ਤੋਂ ਬਾਅਦ, ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ। ਪਰ ਇਸ ਕਦਮ ‘ਤੇ ਪਾਕਿਸਤਾਨ ਨੇ ਇੱਕ ਬਿਆਨ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਹੁਣ ਭਾਰਤ ਵੱਲੋਂ ਪਾਕਿਸਤਾਨ ਨੂੰ ਜਵਾਬ ਦਿੱਤਾ ਗਿਆ ਹੈ, ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਿਹੜਾ ਦੇਸ਼ ਦਹਿਸ਼ਤ ਫੈਲਾਉਂਦਾ ਹੈ, ਉਹ ਧਾਰਮਿਕ ਹਿੰਸਕਤਾ ਨੂੰ ਵਧਾਉਣ ਵਰਗੇ ਬਿਆਨ ਦੇ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਆਪਣੇ ਅੰਦਰੂਨੀ ਮਾਮਲੇ ਵਿੱਚ ਪਾਕਿਸਤਾਨ ਵੱਲੋਂ ਦਿੱਤੀਆਂ ਟਿੱਪਣੀਆਂ ਦਾ ਨੋਟਿਸ ਲਿਆ ਹੈ। ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਤੋਂ ਅਤੇ ਭੜਕਾਊ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।”
ਹਾਲਾਂਕਿ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਵੀ ਨਹੀਂ ਹੈ ਕਿਉਂਕਿ ਅਜਿਹੇ ਦੇਸ਼ ਤੋਂ ਕੀ ਉਮੀਦ ਕੀਤੀ ਜਾਏਗੀ ਜੋ ਅੱਤਵਾਦ ਨੂੰ ਉਤਸ਼ਾਹਤ ਕਰਨ ਵਾਲੇ ਅਤੇ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਕਰਨ ਵਾਲੇ ਹਨ। ਅਸੀਂ ਕਹਿੰਦੇ ਹਾਂ ਕਿ ਇਹ ਬਿਆਨ ਨਿੰਦਾ ਦਾ ਹੱਕਦਾਰ ਹੈ। ਦਰਅਸਲ, ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਇੱਕ ਬਿਆਨ ਆਇਆ ਸੀ ਕਿ ਉਸ ਜਗ੍ਹਾ ‘ਤੇ ਮੰਦਰ ਉਸਾਰਨਾ ਜਿੱਥੇ ਬਾਬਰੀ ਮਸਜਿਦ ਪੰਜ ਸਦੀਆਂ ਤੋਂ ਖੜ੍ਹੀ ਹੈ, ਨਿੰਦਣਯੋਗ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਸਰਕਾਰ ‘ਚ ਮੰਤਰੀ ਸ਼ੇਖ ਰਸ਼ੀਦ ਦਾ ਇਹ ਬਿਆਨ ਸੀ ਕਿ ਭਾਰਤ ਹੁਣ ਧਰਮ ਨਿਰਪੱਖ ਦੇਸ਼ ਨਹੀਂ, ਬਲਕਿ ਧਰਮ ਦਾ ਦੇਸ਼ ਬਣ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਪਾਕਿਸਤਾਨ ਤੋਂ ਲਗਾਤਾਰ ਬੋਖਲਾਹਟ ਦਿੱਖ ਰਹੀ ਹੈ। 5 ਅਗਸਤ ਨੂੰ ਜੰਮੂ-ਕਸ਼ਮੀਰ ‘ਚੋਂ ਧਾਰਾ 370 ਨੂੰ ਹਟਾਏ ਹੋਏ ਇੱਕ ਸਾਲ ਹੋ ਗਿਆ ਹੈ, ਇਸ ਮੌਕੇ ‘ਤੇ ਪਾਕਿਸਤਾਨ ਨੇ ਇੱਕ ਨਵਾਂ ਨਕਸ਼ਾ ਜਾਰੀ ਕੀਤਾ। ਜਿਸ ਵਿੱਚ ਕਸ਼ਮੀਰ ਅਤੇ ਜੁਨਾਗੜ ਦੇ ਖੇਤਰ ਨੂੰ ਪਾਕ ‘ਚ ਦਰਸਾਇਆ ਹੈ, ਭਾਰਤ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਚਾਲਬਾਜ਼ੀ ਕਿਸੇ ਕੰਮ ਆਉਣ ਵਾਲੀ ਨਹੀਂ ਹੈ।