Daily eating rice effects: ਚੌਲ ਹਰ ਘਰ ਵਿੱਚ ਆਮ ਬਣਾਏ ਜਾਂਦੇ ਹਨ। ਲੋਕ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਸ ਨੂੰ ਰੋਜ਼ਾਨਾ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਗੱਲ ਜੇ 1 ਕੌਲੀ ਪੱਕੇ ਹੋਏ ਚੌਲਾਂ ਦੀ ਕਰੀਏ ਤਾਂ ਇਸ ਵਿਚ ਲਗਭਗ 136 ਕੈਲੋਰੀ ਪਾਈ ਜਾਂਦੀ ਹੈ। ਇਹ ਸ਼ੂਗਰ ਦੇ ਰੋਗੀਆਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਇਹ ਸਰੀਰ ਵਿਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਾਉਂਦਾ ਹੈ। ਅਜਿਹੇ ‘ਚ ਖ਼ਾਸ ਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਸੀਂ ਇਸ ਨੂੰ ਖਾਣਾ ਚਾਹੁੰਦੇ ਹੀ ਹੋ ਤਾਂ ਤੁਸੀਂ ਚਿੱਟੇ ਚੌਲਾਂ ਦੀ ਬਜਾਏ ਬ੍ਰਾਊਨ ਚੌਲ ਖਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਚਿੱਟੇ ਚੌਲਾਂ ਨੂੰ ਜਿਆਦਾ ਮਾਤਰਾ ਵਿਚ ਖਾਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ।
ਮੋਟਾਪਾ: ਇਸ ਵਿਚ ਚਰਬੀ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਤੁਹਾਨੂੰ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਜਿਹੜੇ ਲੋਕ ਪਹਿਲਾਂ ਹੀ ਮੋਟਾਪੇ ਦਾ ਸ਼ਿਕਾਰ ਹਨ ਉਨ੍ਹਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਚਿੱਟੇ ਦੀ ਬਜਾਏ ਬ੍ਰਾਊਨ ਰਾਈਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।
ਚੌਲਾਂ ਨੂੰ ਵਾਰ-ਵਾਰ ਧੋਣ ਨਾਲ ਪੋਸ਼ਕ ਤੱਤ ਨਸ਼ਟ: ਚੌਲਾਂ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਜਾਂ ਸਾਫ਼ ਕਰਨਾ ਚਾਹੀਦਾ ਹੈ। ਇਹ ਤਾਂ ਜ਼ਰੂਰੀ ਹੈ ਪਰ ਇਸ ਨੂੰ ਉਦੋਂ ਤਕ ਧੋਵੋ ਜਦੋਂ ਤੱਕ ਪਾਣੀ ਦਾ ਰੰਗ ਸਾਫ ਨਾ ਹੋ ਜਾਵੇ, ਇਹ ਗ਼ਲਤ ਹੈ। ਜ਼ਿਆਦਾ ਦੇਰ ਤੱਕ ਧੋਣ ਨਾਲ ਚੌਲਾਂ ਵਿਚ ਮੌਜੂਦ ਵਿਟਾਮਿਨਾਂ ਅਤੇ ਪੌਸ਼ਟਿਕ ਤੱਤ ਦੀ ਮਾਤਰਾ ਖਤਮ ਹੋ ਜਾਂਦੀ ਹੈ। ਖ਼ਾਸਕਰ ਵਿਟਾਮਿਨ ਸੀ ਦੀ ਕਮੀ। ਇਸ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
ਪਾਚਨ ਤੰਤਰ ‘ਚ ਖਰਾਬੀ: ਚਿੱਟੇ ਚੌਲਾਂ ਵਿਚ ਬਹੁਤ ਘੱਟ ਮਾਤਰਾ ਵਿਚ ਫਾਈਬਰ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਚੌਲ ਖਾਣ ਨਾਲ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਵਿਅਕਤੀ ਦੀ ਪਾਚਣ ਸ਼ਕਤੀ ਨੂੰ ਕਮਜ਼ੋਰ ਹੋ ਕੇ ਪੇਟ ਨਾਲ ਜੁੜੀ ਸਮੱਸਿਆਵਾਂ ਹੋਣ ਦਾ ਖ਼ਤਰਾ ਵੱਧਦਾ ਹੈ। ਚਿੱਟੇ ਚੌਲਾਂ ਵਿਚ ਫਾਈਬਰ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪਚ ਜਾਂਦੇ ਹਨ। ਇਸ ਕਾਰਨ ਵਾਰ-ਵਾਰ ਭੁੱਖ ਲੱਗਦੀ ਹੈ। ਅਜਿਹੇ ‘ਚ ਓਵਰ ਈਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।