Bathinda girls set an example : ਬਠਿੰਡਾ ’ਚ ਰਹਿਣ ਵਾਲੀਆਂ ਦੋ ਕੁੜੀਆਂ ਨੇ ਨਿਊਜ਼ੀਲੈਂਡ ਵਿਚ ਈਮਾਨਦਾਰੀ ਦੀ ਮਿਸਾਲ ਪੇਸ਼ ਕਰਕੇ ਪੰਜਾਬੀਆਂ ਦੀ ਮਾਣ ਵਧਾਉਂਦੇ ਹੋਏ ਰਸਤੇ ’ਚ ਮਿਲੇ 22 ਹਜ਼ਾਰ ਡਾਲਰ ਰੁਪਏ ਮਾਲਿਕ ਨੂੰ ਵਾਪਿਸ ਕਰ ਦਿੱਤੇ। ਰਾਜਵੀਰ ਕੌਰ ਤੇ ਸੁਹਜਵੀਰ ਕੌਰ ਜੋਕਿ ਹੈਮਿਲਟਰ ਸ਼ਹਿਰ ਦੇ ਵਿਨਟੇਕ ਕਾਲਜ ਵਿਚ ਪੜ੍ਹਦੀਆਂ ਹਨ, ਨੇ ਪ੍ਰੋਫੈਸਰ ਅਤੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਡਾਲਰਾਂ ਦੇ ਮਾਲਿਕਾਂ ਨੂੰ ਲੱਭਿਆ ਅਤੇ ਪੈਸਿਆਂ ਦਾ ਲਿਫਾਫਾ ਉਸ ਨੂੰ ਵਾਪਿਸ ਕੀਤਾ, ਜਿਸ ’ਤੇ ਖੁਸ਼ ਹੋ ਕੇ ਉਸ ਨੇ ਉਨ੍ਹਾਂ ਨੂੰ 100-100 ਡਾਲਰ ਦਾ ਇਨਾਮ ਦਿੱਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਪੁਲਿਸ ਨੇ ਵੀ ਉਨ੍ਹਾਂ ਦੀ ਈਮਾਦਾਰੀ ਤੋਂ ਪ੍ਰਭਾਵਿਤ ਹੋ ਕੇ ਫੇਸਬੁੱਕ ’ਤੇ ਪੰਜਾਬੀ ਭਾਈਚਾਰੇ ਅਤੇ ਇਨ੍ਹਾਂ ਕੁੜੀਆਂ ਦੀ ਤਾਰੀਫ ਕਰਦਿਆਂ ਲਿਖਿਆ -ਪੰਜਾਬੀ ਭਾਈਚਾਰੇ ਦੇ ਲੋਕ ਮਿਹਨਤਕਸ਼ ਅਤੇ ਈਮਾਨਦਾਰ ਹੁੰਦੇ ਹਨ ਅਜਿਹਾ ਸੁਣਿਆ ਸੀ, ਅੱਜ ਦੇਖ ਵੀ ਲਿਆ। ਇਨ੍ਹਾਂ 18-19 ਸਾਲ ਦੀਆਂ ਬੱਚੀਆਂ ਨੇ ਜੋ ਈਮਾਨਦਾਰੀ ਦਿਖਾਈ ਹੈ ਇਹ ਉਨ੍ਹਾਂ ਦੇ ਮਾਪਿਆਂ ਦੀ ਪਰਵਰਿਸ਼ ਦਾ ਅਸਰ ਹੈ।
ਇਸ ਬਾਰੇ ਰਾਜਬੀਰ ਕੌਰ ਅਤੇ ਸੁਹਜਵੀਰ ਕੌਰ ਨੇ ਦੱਸਿਆ ਕਿ ਮੰਗਲਵਾਰ ਵਾਲੇ ਦਿਨ ਉਹ ਕਾਲਜ ਵਿਨਟੇਕ ਵਿਚ ਪੜ੍ਹਣ ਲਈ ਜਾ ਰਹੀਆਂ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਸੜਕ ’ਤੇ ਲਿਫਾਫਾ ਪਿਆ ਦਿਸਿਆ ਜਿਸ ਵਿਚ 22 ਹਜ਼ਾਰ ਡਾਲਰ ਸਨ। ਲਿਫਾਫੇ ’ਤੇ ਏਐਨਜ਼ੈੱਡ ਬੈਂਕ ਦਾ ਨਾਂ ਲਿਖਿਆ ਸੀ। ਸ਼ਹਿਰ ਵਿਚ ਨਵੇਂ ਹੋਣ ਕਰਕੇ ਉਨ੍ਹਾਂ ਨੇ ਆਪਣੇ ਇਕ ਪ੍ਰੋਫੈਸਰ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਸਾਰੀ ਗੱਲ ਦੱਸ ਕੇ ਲਿਫਾਫਾ ਆਪਣੇ ਪ੍ਰੋਫੈਸਰ ਨੂੰ ਸੌਂਪ ਦਿੱਤਾ। ਪੁਲਿਸ ਅਤੇ ਪ੍ਰੋਫੈਸਰ ਦੀ ਮਦਦ ਨਾਲ ਉਨ੍ਹਾਂ ਨੇ ਇਸ ਲਿਫਾਫੇ ਦੇ ਮਾਲਿਕ ਨੂੰ ਲੱਭਿਆ ਅਤੇ ਉਸ ਦੇ ਪੈਸੇ ਵਾਪਿਸ ਕਰ ਦਿੱਤੇ।
ਮਾਲਿਕ ਨੂੰ ਗੁੰਮ ਲਿਫਾਫਾ ਵਾਪਿਸ ਮਿਲਿਆ ਤਾਂ ਉਸਨੇ ਕੁੜੀਆਂ ਨੂੰ ਪੈਸੇ ਵਾਪਿਸ ਕਰਨ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਈਮਾਨਦਾਰ ਕੁੜੀਆਂ ਹਨ। ਉਸ ਨੇ ਪੁਲਿਸ ਅਤੇ ਪ੍ਰੋਫੈਸਰ ਦੇ ਸਾਹਮਣਏ ਪੁਲਿਸ ਸਟੇਸ਼ਨ ’ਚ ਹੀ ਦੋਵੇਾ ਨੂੰ ਥੈਂਕਸ ਕਾਰਡ ਅਤੇ 100-100 ਡਾਲਰ (ਲਗਭਗ ਪੰਜ-ਪੰਜ ਹਜ਼ਾਰ ਰੁਪਏ) ਇਨਾਮ ਦਿੱਤਾ।