48 new positive : ਸੂਬੇ ਵਿਚ ਕੋਰੋਨਾ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਤਰਨਤਾਰਨ ਵਿਖੇ ਕੋਰੋਨਾ ਦੇ 48 ਪਾਜੀਟਿਵ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਨੂਪ ਕੁਮਾਰ ਵਲੋਂ ਦਿੱਤੀ ਗਈ।
ਅੱਜ ਜਿਹੜੇ 48 ਪਾਜੀਟਿਵ ਕੇਸ ਤਰਨਤਾਰਨ ਤੋਂ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ 32 ਵਿਚਾਰਧੀਨ ਕੈਦੀ ਅਤੇ 5 ਕੋਰੋਨਾ ਯੋਧੇ ਹਨ। ਤਰਨਤਾਰਨ ਵਿਖੇ ਹੁਣ ਤਕ 462 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ 248 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 13 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਨੂੰ ਹਾਰ ਚੁੱਕੇ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20891ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 26 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 517 ਹੋ ਗਈ ਹੈ।
ਸ਼ੁਕਰਵਾਰ ਨੂੰ 1049 ਨਵੇਂ ਮਰੀਜ਼ ਸਾਹਮਣੇ ਆਏ ਸਨ।ਜਿਨ੍ਹਾਂ ਵਿਚੋਂ 190 ਲੁਧਿਆਣਾ, 136 ਪਟਿਆਲਾ, 150 ਬਠਿੰਡਾ ਅਤੇ 114 ਜਲੰਧਰ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 716 ਮਰੀਜ਼ ਸਿਹਤਯਾਬ ਵੀ ਹੋਏ ਹਨ। ਪੰਜਾਬ ਵਿਚ ਲੁਧਿਆਣੇ ਵਿਖੇ ਸਭ ਤੋਂ ਵਧ ਕੋਰੋਨਾ ਦੇ ਪਾਜੀਟਿਵ ਕੇਸ ਹਨ ਜਿਨ੍ਹਾਂਦੀ ਗਿਣਤੀ 4385 ਤਕ ਪੁੱਜ ਚੁੱਕੀ ਹੈ। ਇਸ ਤੋਂ ਬਾਅਦ ਜਲੰਧਰ ‘ਚ 2851, ਅੰਮ੍ਰਿਤਸਰ ‘ 2137, ਹੁਸ਼ਿਆਰਪੁਰ ‘ਚ 616, ਪਠਾਨਕੋਟ ‘ਚ 485, ਮੋਹਾਲੀ ‘ਚ 1119, ਸੰਗਰੂਰ ‘ਚ 1194, ਫਿਰੋਜ਼ਪੁਰ ‘ਚ 615, ਬਠਿੰਡਾ ‘ਚ 711, ਬਰਨਾਲਾ ‘ਚ 384, ਮੋਗਾ ‘ਚ 515, ਮੁਕਤਸਰ ‘ਚ 270 ਪਾਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਤੇ ਪੰਜਾਬ ਵਿਚ ਹੁਣ ਤਕ 521 ਲੋਕ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਸੂਬੇ ‘ਚ ਕੁੱਲ 634271 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 20891 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 13659 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 6715 ਲੋਕ ਐਕਟਿਵ ਮਰੀਜ਼ ਹਨ।