Police will now use drones : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਰਕੇ ਹੁਣ ਪੁਲਿਸ ਨੇ ਇਨ੍ਹਾਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਡਰੋਨ ਦਾ ਸਹਾਰਾ ਲਿਆ ਹੈ। ਹੁਣ ਇਨ੍ਹਾਂ ਲੋਕਾਂ ’ਤੇ ਡਰੋਨ ਨਾਲ ਨਜ਼ਰ ਰਖੀ ਜਾਵੇਗੀ। ਅੰਮ੍ਰਿਤਸਰ (ਦਿਹਾਤ) ਪੁਲਿਸ ਸਰਹੱਦੀ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਨਸ਼ਾ ਸਮੱਗਲਰਾਂ ’ਤੇ ਨਕੇਲ ਕੱਸਣ ਅਤੇ ਘਰਾਂ ਦੀਆਂ ਛੱਤਾਂ ’ਤੇ ਚੱਲਣ ਵਾਲੀਆਂ ਸ਼ਰਾਬ ਦੀਆਂ ਨਾਜਾਇਜ਼ ਭੱਠੀਆਂ ’ਤੇ ਨਜ਼ਰ ਰਖਣ ਲਈ ਡਰੋਨ ਦਾ ਇਸਤੇਮਾਲ ਕਰੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ੈਲਿੰਦਰਜੀਤ ਸ਼ੈਲੀ ਨੇ ਦੱਸਿਆ ਕਿ ਦਿਹਾਤ ਪੁਲਿਸ ਦੇ ਅਧੀਨ ਜਿੰਨੇ ਵੀ ਥਾਣੇ ਨ, ਉਨ੍ਹਾਂ ਦੇ ਇਲਾਕਿਆਂ ਵਿਚ ਡਰੋਨ ਦੀ ਮਦਦ ਨਾਲ ਨਸ਼ਾ ਸਮੱਗਲਰਾਂ ਅਤੇ ਨਾਜਾਇਜ਼ ਢੰਗ ਨਾਲ ਚੱਲਣ ਵਾਲੀਆਂ ਸ਼ਰਾਬ ਭੱਠੀਆਂ ਦੀ ਜਾਣਕਾਰੀ ਹਾਸਲ ਕਰਨ ਵਿਚ ਇਹ ਸੇਵਾ ਮਦਗਾਰ ਸਿੱਧ ਹੋਵੇਗੀ। ਇਸ ਨਾਲ ਪੁਲਿਸ ਉਨ੍ਹਾਂ ਥਾਵਾਂ ਦੀ ਨਿਗਰਾਨੀ ਰਖ ਸਕੇਗੀ, ਜਿਥੇ ਉਸ ਦਾ ਪਹੁੰਚਣਾ ਮੁਮਕਿਨ ਨਹੀਂ ਹੋ ਪਾਉਂਦਾ ਅੇਤ ਨਸ਼ਾ ਸਮੱਗਲਰਾਂ ਵਿਚ ਪੁਲਿਸ ਦਾ ਡਰ ਵਧੇਗਾ। ਐਸਪੀ ਨੇ ਦਰਿਆ ਦੇ ਕੰਢੇ ਵੱਸੇ ਪਿੰਡਾਂ ਵਿਚ ਡਰੋਨ ਸੇਵਾ ਦੀ ਸ਼ੁਰਆਤ ਕਰਨ ਬਾਰੇ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਡਰੋਨ ਸਰਵਿਸ ਸ਼ਰਾਬ ਦੀਆਂ ਭੱਠੀਆਂ ਨੂੰ ਫੜਵਾਉਣ ਵਿਚ ਬਹੁਤ ਮਦਦਗਾਰ ਹੋਵੇਗੀ। ਦਿਹਾਤ ਪੁਲਿਸ ਦੇ ਹਰ ਸਬ-ਡਵੀਜ਼ਨ ਵਿਚ ਇਸ ਸੇਵਾ ਦੀ ਨਿਗਰਾਨੀ ਡੀਐਸਪੀ ਪੱਧਰ ਦੇ ਅਧਿਕਾਰੀ ਕਰਨਗੇ ਤਾਂ ਜੋ ਸਮੱਗਲਰਾਂ ’ਤੇ ਸ਼ਿਕੰਜਾ ਕਸਿਆ ਜਾ ਸਕੇ।
ਦੱਸਣਯੋਗ ਹੈ ਕਿ ਦਿਹਾਤ ਪੁਲਿਸ ਨੇ ਥਾਣਾ ਕੰਬੋ ਅਧੀਨ ਪਿੰਡ ਪੰਡੋਰੀ ਤੋਂ ਡਰੋਨ ਸੇਵਾ ਮੁਹਿੰਮ ਸ਼ੁਰੂ ਕੀਤੀ ਹੈ। ਇਕ ਡਰੋਨ ਨੇ ਪੂਰੇ ਪਿੰਡ ਉਪਰੋਂ ਲਗਭਗ ਇਕ ਘੰਟੇ ਤੱਕ ਉਡਾਨ ਭਰੀਪਰ ਇਸ ਦੀ ਰੇਂਜ ਵਿਚ ਕੋਈ ਨਾਜਾਇਜ਼ ਸ਼ਰਾਬ ਭੱਠੀ ਨਜ਼ਰ ਨਹੀਂ ਆਈ। ਇਸ ਦੇ ਨਾਲ ਹੀ ਪੁਲਿਸ ਫੋਰਸਦੇ ਦਰਜਨਾਂ ਜਵਾਨਾਂ ਵੱਲੋਂ ਪਿੰਡ ਦੀ ਛਾਣ-ਬੀਣ ਕੀਤੀ ਗਈ। ਪੁਲਿਸ ਵਾਲਿਆਂ ਨੇ ਪਿੰਡ ਵਾਲਿਆਂ ਨੂੰ ਸ਼ਰਾਬ ਸਮੱਗਲਰਾਂ ਬਾਰੇ ਜਾਣਕਾਰੀ ਵੀ ਦੇਣ ਲਈ ਕਿਹਾ।