6 arrested including 2 women : ਅਬੋਹਰ ਸ਼ਹਿਰ ਵਿਚ ਇੱਕ ਸਰਕਾਰੀ ਬਿਲਡਿੰਗ ਵਿਚ ਦੇਹ ਵਪਾਰ ਦੇ ਧੰਦੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਰੇਡ ਦੌਰਾ ਬਿਲਡਿੰਗ ਦੇ ਉਪਰ ਵਾਲੇ ਹਿੱਸੇ ਬਣੇ ਕਮਰਿਆਂ ਵਿਚੋਂ 1 ਲੜਕੀ ਤੇ ਇੱਕ ਔਰਤ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ। ਭਗਤ ਸਿੰਘ ਚੌਂਕ ਵਿਚ ਸਥਿਤ ਨਗਰ ਨਿਗਮ ਦੀ ਠੇਕੇ ’ਤੇ ਦਿੱਤੀ ਗਈ ਇਕ ਬਿਲਡਿੰਗ ਨੂੰ ਪੈਲੇਸ ਦਾ ਰੂਪ ਦੇ ਕੇ ਦੇਹ ਵਪਾਰ ਦੇ ਅੱਡੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਇਸ ਨੂੰ ਅਬੋਹਰ ਪੈਲੇਸ ਦੇ ਨਾਂ ਨਾਲ ਮਸ਼ਹੂਰ ਕੀਤਾ ਗਿਆ ਸੀ।
ਦੋਸ਼ੀਆਂ ਦੀ ਪਛਾਣ ਪੈਲੇਸ ਦੇ ਠੇਕੇਦਾਰ ਪ੍ਰਦੀਪ ਖੁਰਾਣਾ ਉਰਫ ਹੈਪੀ ਨਿਵਾਸੀ ਅਬੋਹਰ, ਮੈਨੇਜਰ ਅਬੋਹਰ ਪੈਲਸ ਰਾਜਿੰਦਰ ਕੁਮਾਰ ਉਰਫ ਰਾਮਾ ਵਾਸੀ ਸੁਖੇਰਾ ਬਸਤੀ ਗਲੀ ਨੰਬਰ 12 ਅਬੋਹਰ, ਕੁਲਦੀਪ ਸਿੰਘ ਵਾਸੀ ਸਿਵਲ ਲਾਈਨ ਫ਼ਾਜ਼ਿਲਕਾ , ਸ਼ਸ਼ੀ ਕੁਮਾਰ ਭਾਂਬੂ ਵਾਸੀ ਬੋਦੀਵਾਲਾ ਪਿੱਥਾ, ਸਾਹਿਬ ਰਾਮ ਵਾਸੀ ਖੁਈ ਖੇੜਾ ,ਸਿਮਰਨ ਕੌਰ ਉਰਫ ਪਿੰਕੀ ਅਤੇ ਪਰਵਿੰਦਰ ਕੌਰ ਵਜੋਂ ਹੋਈ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਲੰਬੇ ਸਮੇਂ ਤੋਂ ਪੈਲੇਸ ‘ਚ ਚਕਲਾ ਅਤੇ ਦੇਹ ਵਪਾਰ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਅਬੋਹਰ ਪੈਲੇਸ ਦਾ ਠੇਕੇਦਾਰ ਪ੍ਰਦੀਪ ਖੁਰਾਣਾ ਉਰਫ ਹੈਪੀ ਅਤੇ ਪੈਲੇਸ ਦਾ ਮੈਨੇਜਰ ਰਾਮਾ ਬਾਹਰੋਂ ਆਉਣ ਵਾਲੀਆਂ ਔਰਤਾਂ ਅਤੇ ਇਨ੍ਹਾਂ ਨਾਲ ਆਉਣ ਵਾਲੇ ਬੰਦਿਆ ਤੋਂ ਪੈਸੇ ਲੈਂਦੇ ਸਨ। ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਕਾਰਵਾਈ ਕਰਕੇ ਇਥੇ ਛਾਪਾ ਮਾਰਿਆ ਗਿਆ, ਜਿਥੋਂ ਕੁਝ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਅਤੇ ਇਸ ਮਾਮਲੇ ਵਿਚ ਨਾਮਜ਼ਦ 7 ਦੋਸ਼ੀਆਂ ਵਿਚੋਂ 6 ਨੂੰ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਖਿਲਾਫ ਇਮੋਰਲ ਟਰੈਫਿਕ ਪਰੀਵੇਂਸ਼ਨ ਐਕਟ ਦੀ ਧਾਰਾ 1956 ਦੇ ਸੈਕਸ਼ਨ 3,4,5,7 ਅਤੇ ਧਾਰਾ 188 ਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ 51 ਬੀ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।