All the units : ਮਿਸ਼ਨ 2022 ਤਹਿਤ ਆਮ ਆਦਮੀ ਪਾਰਟੀ ਪੰਜਾਬ ਨੂੰ ਸੰਗਠਨਾਤਮਕ ਪੱਧਰ ‘ਤੇ ਮਜ਼ਬੂਤ ਕੀਤੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੁਹਿੰਮ ਤਹਿਤ 8 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਨੂੰ ਭੰਗ ਕਰ ਦਿੱਤਾ ਗਿਆ ਹੈ। ਸੰਗਰੂਰ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਰੂਪ ਵਿਚ ਬਣਿਆ ਰਹਿਣਾ ਤੈਅ ਹੈ। ਉਨ੍ਹਾਂ ਦੀ ਅਗਵਾਈ ਵਿਚ ਆਉਣ ਵਾਲੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਪਾਰਟੀ ਵਿਚ ਨਵੇਂ ਅਹੁਦੇ ਦਿੱਤੇ ਜਾਣਗੇ।
ਸ਼ਨੀਵਾਰ ਨੂੰ ਪਾਰਟੀ ਦੇ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਿਲ੍ਹਾ ਪੱਧਰ ‘ਤੇ , ਹਲਕਾ ਪੱਧਰ ‘ਤੇ ਅਤੇ ਵਿੰਗਾਂ ਪੱਧਰ ‘ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਬੂਥ ਪੱਧਰ ਤੋਂ ਪ੍ਰਦੇਸ਼ ਪੱਧਰ ਤਕ ਸਹੀ ਬਣਾਇਆ ਜਾਵੇਗਾ। ਇਸ ਲਈ ਪਹਿਲੇ ਪੜਾਅ ਵਿਚ ਸੂਬਾਈ ਢਾਂਚਾ, ਪ੍ਰਦੇਸ਼ ਕੋਰ ਕਮੇਟੀ, ਸਾਰੇ ਵਿੰਗ, ਜਿਲ੍ਹਾ ਤੇ ਹਲਕਾ ਇਕਾਈਆਂ ਸਮੇਤ ਸਾਰੀਆਂ ਸਹਿਯੋਗੀ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਦਿੰਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਬਹੁਤ ਜਲਦ ਹੀ ਇਹ ਜ਼ਿੰਮੇਵਾਰੀਆਂ ਮਿਹਨਤੀ ਤੇ ਵਫਦਾਰਾ ਲੋਕਾਂ ਨੂੰਦਿੱਤੀਆਂ ਜਾਣਗੀਆਂ ਤੇ 2022 ਚੋਣਾਂ ਲਈ ਮਜ਼ਬੂਤ ਟੀਮ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਰਫ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣਗੇ ਤੇ ਜਲਦ ਹੀ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਮੁੱਖ ਸੰਗਠਨ ਦਾ ਦੁਬਾਰਾ ਤੋਂ ਐਲਾਨ ਕੀਤਾ ਜਾਵੇਗਾ।