brett lee says: ਜਦੋਂ ਆਈਪੀਐਲ ਦੀ ਗੱਲ ਆਉਂਦੀ ਹੈ, ਤਾਂ ਟੂਰਨਾਮੈਂਟ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੋਵਾਂ ਟੀਮਾਂ ਨਾਲੋਂ ਜ਼ਿਆਦਾ ਕਿਸੇ ਦਾ ਦਬਦਬਾ ਨਹੀਂ ਰਿਹਾ ਹੈ। ਦੋਵਾਂ ਟੀਮਾਂ ਨੇ ਮਿਲ ਕੇ ਸੱਤ ਆਈਪੀਐਲ ਖਿਤਾਬ ਜਿੱਤੇ ਹਨ। ਹਰ ਸਾਲ, ਸੀਐਸਕੇ ਅਤੇ ਐਮਆਈ ਦੋ ਸਭ ਤੋਂ ਵੱਧ ਮਨਪਸੰਦ ਟੀਮਾਂ ਵਜੋਂ ਸ਼ੁਰੂ ਕਰਦੀਆਂ ਹਨ ਅਤੇ ਪਲੇਆਫ ‘ਚ ਸ਼ਾਮਿਲ ਹੁੰਦੀਆਂ ਹਨ। ਸਾਲ 2018 ‘ਚ ਦੋ ਸਾਲਾਂ ਦੀ ਪਾਬੰਦੀ ਤੋਂ ਵਾਪਿਸ ਆਉਂਦੇ ਹੋਏ, ਸੀਐਸਕੇ ਨੇ ਫਾਈਨਲ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ, ਜਦਕਿ ਪਿੱਛਲੇ ਸਾਲ ਐਮਆਈ ਅਤੇ ਸੀਐਸਕੇ ਨੇ ਸ਼ਾਨਦਾਰ ਫਾਈਨਲ ਖੇਡਿਆ, ਜਿਸ ਵਿੱਚ ਰੋਹਿਤ ਸ਼ਰਮਾ ਦੀ ਟੀਮ ਨੇ ਆਖ਼ਰੀ ਗੇਂਦ ‘ਤੇ ਰੋਮਾਂਚਕ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਜਿੱਤ ਲਿਆ। ਇਸ ਸਾਲ, ਜਿਵੇਂ ਕਿ ਆਈਪੀਐਲ ਦੇ ਇਤਿਹਾਸ ਵਿੱਚ ਦੂਜੀ ਵਾਰ ਟੂਰਨਾਮੈਂਟ ਯੂਏਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੇਟ ਲੀ ਦਾ ਮੰਨਣਾ ਹੈ ਕਿ ਇੱਕ ਟੀਮ ਹੈ ਜੋ ਇਸ ਟੂਰਨਾਮੈਂਟ ਨੂੰ ਆਪਣੇ ਨਾਮ ਕਰ ਸਕਦੀ ਹੈ, ਅਤੇ ਇਹ ਉਨ੍ਹਾਂ ਦੋਹਾਂ ਟੀਮਾਂ ਵਿੱਚੋਂ ਇੱਕ ਵੀ ਨਹੀਂ ਹੈ ਜਿਸਦੀ ਉਸ ਨੇ ਪਿੱਛਲੇ ਸਮੇਂ ‘ਚ ਪ੍ਰਤੀਨਿਧਤਾ ਕੀਤੀ ਸੀ। ਲੀ ਆਪਣੇ ਆਈਪੀਐਲ ਕੈਰੀਅਰ ਦੌਰਾਨ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਸੀ, ਲੀ ਨੇ ਕਿਹਾ ਸੀ ਕਿ ਸੀਐਸਕੇ ਹਾਲਤਾਂ ਦੇ ਅਧਾਰ ਤੇ ਇਸ ਸਾਲ ਖਿਤਾਬ ਜਿੱਤਣ ਲਈ ਮਨਪਸੰਦ ਹੈ।
ਲੀ ਨੇ ਸਟਾਰ ਸਪੋਰਟਸ ‘ਤੇ ਕ੍ਰਿਕਟ ਕੰਨੇਕਟੇਡ ਸ਼ੋਅ ‘ਚ ਕਿਹਾ ਕਿ, ਮੈਂ ਉਨ੍ਹਾਂ ਦੀ ਤਾਕਤ ਨੂੰ ਸਮਝਦਾ ਹਾਂ ਕਿ ਉਸ ਦੇ ਖਿਡਾਰੀ ਥੋੜ੍ਹੇ ਵੱਡੇ, ਪਰਿਪੱਕ ਹਨ। ਪਰ ਉਸਨੂੰ ਬਹੁਤ ਸਾਰੇ ਅਜਿਹੇ ਖਿਡਾਰੀ ਮਿਲੇ, ਜੋ ਲੰਬੇ ਸਮੇਂ ਤੋਂ ਟੀਮ ਦੇ ਆਸ ਪਾਸ ਹਨ ਅਤੇ ਮੈਂ ਕਹਿੰਦਾ ਹਾਂ ਕਿ ਇਹ ਉਸਦੀ ਸਭ ਤੋਂ ਵੱਡੀ ਤਾਕਤ ਹੈ। ਸੀਐਸਕੇ ਨੇ ਆਪਣੇ ਖਿਡਾਰੀਆਂ ਦਾ ਮੁੱਖ ਸਮੂਹ ਬਰਕਰਾਰ ਰੱਖਿਆ ਹੈ। ਜੋ ਸਾਲਾਂ ਤੋਂ ਇਸ ਦੀ ਸਫਲਤਾ ਲਈ ਜ਼ਿੰਮੇਵਾਰ ਹੈ। ਐਮਐਸ ਧੋਨੀ ਕਪਤਾਨ, ਸੁਰੇਸ਼ ਰੈਨਾ, ਡਵੇਨ ਬ੍ਰਾਵੋ, ਇਮਰਾਨ ਤਾਹਿਰ ਅਤੇ ਰਵਿੰਦਰ ਜਡੇਜਾ ਨੇ ਕਈ ਸਾਲਾਂ ‘ਤੋਂ ਸੀਐਸਕੇ ਦੀ ਰੀੜ੍ਹ ਦੀ ਹੱਡੀ ਬਣਾਈ ਹੈ ਅਤੇ ਸ਼ੇਨ ਵਾਟਸਨ ਅਤੇ ਹਰਭਜਨ ਸਿੰਘ ਵਰਗੇ ਤਜਰਬੇਕਾਰ ਖਿਡਾਰੀਆਂ ਦਾ ਸੁਮੇਲ ਰਿਹਾ ਹੈ। ਇੱਕ ਹੋਰ ਕਾਰਕ ਜੋ ਯੂਏਈ ਚ ਸੀਐਸਕੇ ਨੂੰ ਖ਼ਤਰਾ ਬਣਾਉਂਦਾ ਹੈ ਉਹ ਹੈ ਉਨ੍ਹਾਂ ਦਾ ਵਧੀਆ ਸਟੋਕ ਸਪਿਨ ਹਮਲਾ। ਹਰਭਜਨ, ਜਡੇਜਾ, ਤਾਹਿਰ, ਪਿਯੂਸ਼ ਚਾਵਲਾ, ਕਰਨ ਸ਼ਰਮਾ ਅਤੇ ਮਿਸ਼ੇਲ ਸੇੰਟਨਰ ਹਨ। ਇਹ ਕੁੱਝ ਬਹੁਤ ਤਜਰਬੇਕਾਰ ਨਾਮ ਯੂਏਈ ਦੀ ਧਰਤੀ ਉੱਤੇ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਹਰ ਸੰਭਾਵਨਾ ਹੈ ਕਿ ਚੇਨਈ ਦੀ ਟੀਮ ਇਸ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਮ ਕਰ ਸਕਦੀ ਹੈ।