Gold prices may hit: ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਸੋਨੇ ਨੇ ਨਿਵੇਸ਼ਕਾਂ ਨੂੰ ਜ਼ਬਰਦਸਤ ਵਾਪਸੀ ਦਿੱਤੀ ਹੈ। ਕੁਝ ਮਾਹਰ ਮੰਨਦੇ ਹਨ ਕਿ ਦੀਵਾਲੀ ਤੱਕ ਸੋਨੇ ਦੀ ਦਰ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ । ਜਿਸ ਕਾਰਨ ਅਜਿਹੀ ਸਥਿਤੀ ਵਿੱਚ ਸਵਾ; ਪੈਦਾ ਹੁੰਦਾ ਹੈ ਕੀ ਤੁਹਾਨੂੰ ਹੁਣ ਸੋਨੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਜਾਂ ਨਹੀਂ ? ਦਰਅਸਲ, ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਸੋਨਾ 57 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ । ਇਸ ਬਾਰੇ ਐਚਡੀਐਫਸੀ ਸਕਿਓਰਟੀਜ਼ ਦਾ ਕਹਿਣਾ ਹੈ ਕਿ ਸੋਨੇ ਵਿੱਚ ਲਗਾਤਾਰ 16ਵੇਂ ਦਿਨ ਤੇਜ਼ੀ ਆਈ ਹੈ। ਕਈ ਮਾਹਰ ਮੰਨਦੇ ਹਨ ਕਿ ਦੀਵਾਲੀ ਤੱਕ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਪਹੁੰਚ ਸਕਦਾ ਹੈ।
ਜੇਪੀ ਮੋਰਗਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਗਲੇ ਦੋ ਮਹੀਨਿਆਂ ਵਿੱਚ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਪਹੁੰਚ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਕੋਵਿਡ -19 ਸੰਕਟ ਖਤਮ ਹੋ ਜਾਂਦਾ ਹੈ, ਤਾਂ ਵੀ ਵਿਸ਼ਵਵਿਆਪੀ ਆਰਥਿਕਤਾ ਇੰਨੀ ਜਲਦੀ ਠੀਕ ਨਹੀਂ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਆਰਥਿਕ ਸੰਕਟ ਰਹੇਗਾ, ਸੋਨੇ ਦੀ ਮੰਗ ਲਗਾਤਾਰ ਬਣੀ ਰਹੇਗੀ ਅਤੇ ਇਸ ਵਿੱਚ ਵਾਧਾ ਹੋਣਾ ਵੀ ਲਾਜ਼ਮੀ ਹੈ ।
ਉੱਥੇ ਹੀ ਦੂਜੇ ਪਾਸੇ ਸੋਨੇ ਦੇ ਨਾਲ ਚਾਂਦੀ ਵੀ ਲਗਾਤਾਰ ਉੱਚਾਈ ਵੱਲ ਵਧ ਰਹੀ ਹੈ। ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 576 ਰੁਪਏ ਪ੍ਰਤੀ ਕਿਲੋ ਵਧ ਕੇ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ । ਸ਼ੁੱਕਰਵਾਰ ਨੂੰ 24 ਕੈਰਟ ਸੋਨੇ ਦੀ ਕੀਮਤ 57,008 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਬਾਰੇ ਐਚਡੀਐਫਸੀ ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ ਕਮੋਡਿਟੀਜ਼ ਤਪਨ ਪਟੇਲ ਨੇ ਦੱਸਿਆ ਕਿ 24 ਕੈਰਟ ਦਾ ਸੋਨਾ ਦਿੱਲੀ ਦੇ ਸਪਾਟ ਮਾਰਕੀਟ ਵਿੱਚ ਨਵੀਂ ਉਚਾਈ ‘ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਕ੍ਰਮਵਾਰ 2,062 ਡਾਲਰ ਅਤੇ 28.36 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਹੇ ਹਨ।