Punjab govt to distribute free : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ 12ਵੀਂ ਦੇ ਵਿਦਿਆਰਥੀਆਂ ਨੂੰ ਕੱਲ੍ਹ 12 ਅਗਸਤ ਨੂੰ ਮੁਫਤ ਸਮਾਰਟਫੋਨ ਵੰਡੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਸਰਕਾਰ ਨੇ ਯੋਜਨਾ ਸ਼ੁਰੂ ਕਰਨ ਲਈ ਜਨਮ ਅਸ਼ਟਮੀ ਦਾ ਸ਼ੁਭ ਮੌਕਾ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਬੱਬ ਨਾਲ 12 ਅਗਸਤ ਕੌਮਾਂਤਰੀ ਨੌਜਵਾਨ ਦਿਵਸ ਵੀ ਹੈ। ਇਸ ਦੌਰਾਨ ਵੱਡੇ ਸਮਾਰੋਹਾਂ ਤੋਂ ਬਚਣ ਲਣ ਲਈ ਚੰਡੀਗੜ੍ਹ ਅਤੇ ਪੰਜਾਬ ਦੇ 26 ਵੱਖ-ਵੱਖ ਸਥਾਨਾਂ ’ਤੇ ਵੰਡ ਪ੍ਰੋਗਰਾਮ ਕੀਤਾ ਜਾਵੇਗਾ। ਇਸ ਅਧੀਨ ਸਾਰੇ ਜ਼ਿਲ੍ਹਾ ਮੁੱਖ ਦਫਤਰਾਂ ਤੇ ਕੁਝ ਪ੍ਰਮੁੱਖ ਸ਼ਹਿਰ ਸ਼ਾਮਿਲ ਕੀਤੇ ਜਾਣਗੇ। ਹਰੇਕ ਪ੍ਰੋਗਰਾਮ ਵਿਚ ਸਬੰਧਤ ਸ਼ਹਿਰ/ਜ਼ਿਲ੍ਹੇ ਵਿਚ ਪੜ੍ਹਣ ਵਾਲੇ 15 ਵਿਦਿਆਰਥੀ ਹੀ ਬੁਲਾਏ ਜਾਣਗੇ ਅਤੇ ਉਨ੍ਹਾਂ ਨੂੰ ਸਮਾਰਟਫੋਨ ਸੌਂਪੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ, ਖਾਸਕਰ ਨੌਜਵਾਨਾਂ ਨੂੰ ਅਤਿਆਧੁਨਿਕ ਸਮਾਰਟਫੋਨ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਮੌਜੂਦਾ ਮੁਸ਼ਕਲ ਸਮੇਂ ਵਿਚ ਕੁਝ ਵਿਦਿਆਰਥੀ ਆਨਲਾ ਸਿੱਖਿਆ ਸਮੱਗਰੀ ਤੱਕ ਪਹੁੰਚਣ ਵਿਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਮਾਰਟਫੋਨ ਨੌਜਵਾਨਾਂ ਲਈ ਵੈੱਬ ’ਤੇ ਉਪਲਬਧ ਸੂਚਨਾਵਾਂ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਪੋਸਟ ਕੀਤੀ ਗਈ ਹੋਰ ਸਿੱਖਿਆ ਸਮੱਗਰੀ ਤੱਕ ਪਹੁੰਚਣ ਵਿਚ ਬਹੁਤ ਮਦਦਗਾਰ ਸਿੱਧ ਹੋਣਗੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਹੁਣੇ ਜਿਹੇ ਦੱਸਿਆ ਸੀ ਕਿ 50 ਹਜ਼ਾਰ ਸਮਾਰਟ ਫੋਨ ਦੀ ਪਹਿਲਾਂ ਖੇਪ ਮਿਲ ਚੁੱਕੀ ਹੈ ਅਤੇ ਬਾਕੀ ਵੀ ਛੇਤੀ ਮਿਲ ਜਾਣਗੇ। ਮੰਤਰੀ ਮੰਡਲ ਨੇ ਹੁਣੇ ਜਿਹੇ ਫੈਸਲਾ ਲਿਆ ਸੀ ਕਿ ਪਹਿਲੇ ਪੜਾਅ ਵਿਚ, ਸੂਬਾ ਭਰ ਦੇ ਸਰਕਾਰੀ ਸਕੂਲਾਂ ਵਿਚ 12ਵੀਂ ਕਲਾਸ ਵਿਚ ਪੜ੍ਹਣ ਵਾਲੇ ਸਾਰੇ ਮੁੰਡੇ ਅਤੇ ਕੁੜੀਆਂ ਨੂੰ ਸਮਾਰਟਫੋਨ ਦਿੱਤਾ ਜਾਏਗਾ। ਇਸ ਤਰ੍ਹਾਂ ਪਹਿਲੇ ਪੜਾਅ ਵਿਚ ਲਗਭਗ 1.75 ਲੱਖ ਰੁਪਏ ਦੇ ਸਮਾਰਟ ਫੋਨ ਵੰਡੇ ਜਾਣਗੇ।