Weight loss utensils facts: ਭਾਰ ਘਟਾਉਣ ਲਈ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਤੁਹਾਨੂੰ ਕਦੋਂ ਅਤੇ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ਪਰ ਜੇ ਅਸੀਂ ਤੁਹਾਨੂੰ ਕਹੀਏ ਕਿ ਪਲੇਟ ਦੇ ਰੰਗ ਦੀ ਚੋਣ ਨਾਲ ਵੀ ਤੁਸੀਂ ਮੋਟਾਪੇ ਨੂੰ ਦੂਰ ਕਰ ਸਕਦੇ ਹੋ ਤਾਂ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਤੁਹਾਨੂੰ ਹੈਰਾਨੀ ਤਾਂ ਹੋਵੋਗੀ ਹੀ ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਰੰਗ ਦੀ ਪਲੇਟ ‘ਚ ਭੋਜਨ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ। ਅਜਿਹਾ ਨਹੀਂ ਹੈ ਕਿ ਭਾਰ ਘਟਾਉਣ ਅਤੇ ਪਲੇਟ ਦੇ ਰੰਗ ਵਿਚਕਾਰ ਕੋਈ ਸੰਬੰਧ ਨਹੀਂ ਹੈ ਬਲਕਿ ਇਸ ਗੱਲ ਨੂੰ ਵਿਗਿਆਨ ਵੀ ਮੰਨਦਾ ਹੈ। ਦਰਅਸਲ ਕਈ ਵਾਰ ਲੋਕ ਭਾਰ ਘਟਾਉਣ ਲਈ ਡਾਈਟਿੰਗ ਤਾਂ ਸ਼ੁਰੂ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨਾ ਭੋਜਨ ਖਾਣਾ ਹੈ ਅਤੇ ਕਿੰਨਾ ਨਹੀਂ ਅਤੇ ਪਲੇਟ ਦਾ ਰੰਗ ਵੀ ਇਸ ਦੇ ਨਾਲ ਸਬੰਧ ਰੱਖਦਾ ਹੈ।
ਗਹਿਰੇ ਰੰਗ ਦੀ ਪਲੇਟ ‘ਚ ਭੋਜਨ ਖਾਣ ਨਾਲ ਕੀ ਹੋਵੇਗਾ: ਇਸ ‘ਤੇ ਰਿਸਰਚ ਦੀ ਮੰਨੋ ਤਾਂ ਜੇ ਤੁਸੀਂ ਗਹਿਰੇ ਰੰਗ ਦੀ ਪਲੇਟ ਵਿੱਚ ਹਲਕਾ ਭੋਜਨ ਰੱਖੋਗੇ ਤਾਂ ਤੁਸੀਂ ਸ਼ਾਇਦ ਘੱਟ ਖਾਓਗੇ ਅਤੇ ਓਥੇ ਹੀ ਜੇ ਤੁਸੀਂ ਹਲਕੇ ਰੰਗ ਦੀ ਚੀਜ਼ ਹਲਕੇ ਹੀ ਰੰਗ ਦੀ ਪਲੇਟ ਵਿੱਚ ਖਾਓਗੇ ਤਾਂ ਹੋ ਸਕਦਾ ਹੈ ਲੋਕ ਜ਼ਰੂਰਤ ਤੋਂ ਵੱਧ ਖਾ ਲੈਣ। ਇਸ ਦੇ ਨਾਲ ਹੀ ਹੁਣ ਓਹੀ ਜੇ ਅਸੀਂ ਗੱਲ ਕਰੀਏ ਕਿ ਭੋਜਨ ਅਤੇ ਪਲੇਟ ਦੇ ਇੱਕੋ ਜਿਹੇ ਰੰਗ ਦੀ ਹੋਵੇ ਤਾਂ ਹੋ ਸਕਦਾ ਕਿ ਤੁਸੀਂ ਜ਼ਿਆਦਾ ਖਾ ਲਓ। ਉਦਾਹਰਣ ਦੇ ਲਈ ਜੇ ਤੁਸੀਂ ਪੀਲੇ ਪੁਲਾਉ ਪੀਲੇ ਰੰਗ ਦੀ ਪਲੇਟ ਵਿੱਚ ਖਾਉਗੇ ਭਾਵ ਜੇਕਰ ਤੁਹਾਡੇ ਭੋਜਨ ਅਤੇ ਪਲੇਟ ਦਾ ਰੰਗ ਇੱਕੋ ਜਿਹਾ ਹੁੰਦਾ ਹੈ ਤਾਂ ਤੁਸੀਂ ਘੱਟ ਨਹੀਂ ਬਲਕਿ ਜ਼ਿਆਦਾ ਖਾਓਗੇ ਅਤੇ ਜ਼ਿਆਦਾ ਖਾਣ ਨਾਲ ਤੁਹਾਡਾ ਭਾਰ ਵੀ ਵਧੇਗਾ।
ਭੁੱਲ ਕੇ ਵੀ ਨਾ ਖਾਓ ਲਾਲ ਰੰਗ ਦੀ ਪਲੇਟ ‘ਚ ਖਾਣਾ: ਉਥੇ ਹੀ ਤੁਹਾਨੂੰ ਦੱਸ ਦਈਏ ਕਿ ਰਿਸਰਚ ‘ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਤੁਸੀਂ ਜਿੰਨੇ ਭੜਕੀਲੇ ਰੰਗ ਦੀ ਪਲੇਟ ‘ਚ ਖਾਣਾ ਖਾਓਗੇ ਤੁਹਾਨੂੰ ਉਨ੍ਹੀ ਹੀ ਜ਼ਿਆਦਾ ਭੁੱਖ ਲੱਗੇਗੀ। ਜਿਵੇਂ ਕਿ ਪੀਲੇ, ਲਾਲ ਅਜਿਹੇ ਰੰਗ ਸਾਨੂੰ ਜ਼ਿਆਦਾ ਖਾਣ ਲਈ ਉਤਸੁਕ ਕਰਦੇ ਹਨ। ਇਸ ਲਈ ਜੇ ਹੋ ਸਕੇ ਤਾਂ ਭੜਕੀਲੇ ਰੰਗ ਦੀ ਪਲੇਟ ਵਿਚ ਭੋਜਨ ਨਾ ਖਾਓ।
ਇਨ੍ਹਾਂ ਰੰਗਾਂ ਨਾਲ ਦਬੇਗੀ ਭੁੱਖ: ਹੁਣ ਇਹੀ ਗੱਲ ਭੁੱਖ ਮਿਟਾਉਣਾ ਦੀ ਹੋਵੇ ਜਾਂ ਘੱਟ ਖਾਣ ਦੀ ਤਾਂ ਤੁਹਾਨੂੰ ਹਮੇਸ਼ਾਂ ਗਰੇ, ਕਾਲੇ ਅਜਿਹੇ ਰੰਗ ਦੀ ਪਲੇਟ ਵਿਚ ਖਾਣਾ ਚਾਹੀਦਾ ਹੈ ਕਿਉਂਕਿ ਅਜਿਹੇ ਰੰਗਾਂ ਦੀ ਪਲੇਟ ਵਿਚ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਤੁਹਾਡੀ ਭੁੱਖ ਦਬੀ ਰਹਿੰਦੀ ਹੈ। ਜੇ ਤੁਸੀਂ ਘੱਟ ਖਾਓਗੇ ਤਾਂ ਤੁਹਾਡਾ ਭਾਰ ਨਹੀਂ ਵਧੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਰੰਗਾਂ ਦੇ ਨਾਲ ਤੁਹਾਡੇ ਭਾਂਡਿਆ ਦਾ ਆਕਾਰ ਵੀ ਉਨਾ ਹੀ ਮਹੱਤਵਪੂਰਨ ਰੱਖਦਾ ਹੈ। ਜੇ ਤੁਸੀਂ ਇਕ ਚੌੜੇ ਭਾਂਡੇ ਵਿਚ ਭੋਜਨ ਖਾਓਗੇ ਤਾਂ ਤੁਸੀਂ ਜ਼ਿਆਦਾ ਖਾਓਗੇ। ਇਸ ਲਈ ਜੇ ਹੋ ਸਕੇ ਤਾਂ ਪਤਲੇ ਜਾਂ ਘੱਟ ਚੌੜੇ ਭਾਂਡਿਆਂ ਵਿਚ ਭੋਜਨ ਖਾਓ।