up bulandshahr girl student died: ਯੂਪੀ ਦੇ ਬੁਲੰਦਸ਼ਹਿਰ ਵਿੱਚ ਸੜਕ ਹਾਦਸੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ। ਸਕਾਲਰਸ਼ਿਪ ‘ਤੇ ਅਮਰੀਕਾ ਵਿੱਚ ਪੜ੍ਹ ਰਹੀ ਇਹ ਵਿਦਿਆਰਥਣ ਸੋਮਵਾਰ ਸ਼ਾਮ ਨੂੰ ਆਪਣੇ ਭਰਾ ਨਾਲ ਜਾ ਰਹੀ ਸੀ, ਜਦੋਂ ਉਨ੍ਹਾਂ ਦੀ ਬਾਈਕ ਦੀ ਬੁਲੇਟ ਨਾਲ ਟੱਕਰ ਹੋ ਗਈ ਅਤੇ ਵਿਦਿਆਰਥਣ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੌਤਮ ਬੁੱਧ ਨਗਰ ਦੇ ਦਾਦਰੀ ਦੀ ਵਸਨੀਕ ਸੁਦਿਕਸ਼ਾ ਭਾਟੀ ਇੱਕ ਹੋਣਹਾਰ ਵਿਦਿਆਰਥੀ ਸੀ। ਉਹ ਸਕਾਲਰਸ਼ਿਪ ‘ਤੇ ਅਮਰੀਕਾ ਦੇ ਬੌਬਸਨ ਵਿਖੇ ਪੜ੍ਹ ਰਹੀ ਸੀ। ਹਾਲ ਹੀ ਵਿੱਚ ਉਹ ਛੁੱਟੀਆਂ ‘ਚ ਘਰ ਆਈ ਸੀ। ਜਦੋਂ ਇਹ ਹਾਦਸਾ ਵਾਪਰਿਆ, ਸੁਦੀਕਸ਼ਾ ਆਪਣੇ ਭਰਾ ਦੇ ਨਾਲ ਆਪਣੇ ਮਾਮੇ ਦੇ ਘਰ ਔਰੰਗਾਬਾਦ ਜਾ ਰਹੀ ਸੀ। ਸੁਦਿਕਸ਼ਾ ਭਾਟੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਦੋਂ ਉਹ ਮੋਟਰਸਾਈਕਲ ਰਾਹੀਂ ਔਰੰਗਾਬਾਦ ਜਾ ਰਹੀ ਸੀ ਤਾਂ ਉਨ੍ਹਾਂ ਦੀ ਮੋਟਰਸਾਈਕਲ ਦਾ ਬੁਲੇਟ ਸਵਾਰ ਦੋ ਨੌਜਵਾਨਾਂ ਨੇ ਪਿੱਛਾ ਕੀਤਾ। ਨੌਜਵਾਨ ਵਿਦਿਆਰਥਣ ‘ਤੇ ਕੰਮੈਂਟ ਵੀ ਕਰ ਰਹੇ ਸਨ। ਇੰਨਾ ਹੀ ਨਹੀਂ ਇਹ ਸਿਰਫਿਰੇ ਜਾਂਦੇ-ਜਾਂਦੇ ਸਟੰਟ ਵੀ ਕਰ ਰਹੇ ਸੀ।

ਇਸੇ ਦੌਰਾਨ ਅਚਾਨਕ ਬੁਲੇਟ ਨਾਲ ਸਵਾਰ ਨੌਜਵਾਨਾਂ ਨੇ ਆਪਣੇ ਮੋਟਰਸਾਈਕਲ ਦੀਆਂ ਬਰੇਕਾਂ ਲਗਾ ਦਿੱਤੀਆਂ ਅਤੇ ਸੁਦੀਕਸ਼ਾ ਦੀ ਬਾਈਕ ਨਾਲ ਟੱਕਰ ਹੋ ਗਈ। ਬਾਈਕ ਡਿੱਗ ਪਈ ਅਤੇ ਸੁਦਿਕਸ਼ਾ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਸੁਦਿਕਸ਼ਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੁੱਦੇ ‘ਤੇ, ਬੁਲੰਦਸ਼ਹਿਰ ਪੁਲਿਸ ਦਾ ਕਹਿਣਾ ਹੈ ਕਿ ਛੇੜਛਾੜ ਦੀ ਕੋਈ ਘਟਨਾ ਦੀ ਜਾਣਕਾਰੀ ਕਿਸੇ ਚਸ਼ਮਦੀਦ ਜਾਂ ਮ੍ਰਿਤਕ ਵਿਦਿਆਰਥੀ ਨਾਲ ਤੁਰੰਤ ਰਹੇ ਲੋਕਾਂ ਨੇ ਨਹੀਂ ਦਿੱਤੀ ਸੀ। ਨਾਲ ਹੀ ਪੁਲਿਸ ਦਾ ਇਹ ਕਹਿਣਾ ਵੀ ਹੈ ਕਿ ਮ੍ਰਿਤਕ ਵਿਦਿਆਰਥੀ ਦਾ ਭਰਾ ਮੋਟਰਸਾਈਕਲ ਚਲਾ ਰਿਹਾ ਸੀ, ਉਸ ਦਾ ਚਾਚਾ ਉਸ ਸਮੇਂ ਮੋਟਰਸਾਈਕਲ ਤੇ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਪੱਖ ਨੇ ਕੱਲ੍ਹ ਇੱਕ ਤਹਿਰੀਰ ਦਿੱਤੀ ਸੀ ਪਰ ਉਹ ਵਾਪਿਸ ਲੈ ਲਈ ਗਈ। ਅਜੇ ਤੱਕ ਤਹਿਰੀਰ ਨਹੀਂ ਦਿੱਤੀ ਗਈ, ਇਸ ਲਈ ਕੇਸ ਦਰਜ ਨਹੀਂ ਕੀਤਾ ਗਿਆ, ਫਿਰ ਵੀ ਪੁਲਿਸ ਕਹਿ ਰਹੀ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੁਦਿਕਸ਼ਾ 20 ਅਗਸਤ ਨੂੰ ਵਾਪਿਸ ਅਮਰੀਕਾ ਜਾ ਰਹੀ ਸੀ। ਇਸ ਤੋਂ ਪਹਿਲਾਂ ਹੀ ਉਸ ਨੇ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ। ਦੱਸ ਦੇਈਏ ਕਿ ਅਮਰੀਕਾ ਦੀ ਪੜ੍ਹਾਈ ਕਰਨ ਲਈ ਦੇਸ਼ ਦੀ ਚੋਟੀ ਦੀ ਆਈ ਟੀ ਕੰਪਨੀ ਨੇ 3.80 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਹੈ।

ਗੌਤਮ ਬੁੱਧ ਨਗਰ ਦੀ ਦਾਦਰੀ ਤਹਿਸੀਲ ਦੀ ਵਸਨੀਕ ਸੁਦੀਕਸ਼ਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਹੈ। ਸੁਦਿਕਸ਼ਾ ਦੇ ਪਿਤਾ ਢਾਬਾ ਚਲਾਉਂਦੇ ਹਨ। ਸੁਦਿਕਸ਼ਾ ਨੇ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਕੌਂਸਲ ਦੇ ਸਕੂਲ ਆਫ਼ ਬੇਸਿਕ ਐਜੂਕੇਸ਼ਨ ਤੋਂ ਕੀਤੀ। ਸੁਦਿਕਸ਼ਾ ਨੂੰ ਸਿਕੰਦਰਬਾਦ ਦੇ ਐਚਸੀਐਲ ਮਾਲਕ ਸ਼ਿਵ ਨਾਦਰ ਦੇ ਸਕੂਲ ਵਿਚ ਦਾਖਲਾ ਪ੍ਰੀਖਿਆ ਦੇ ਕੇ ਦਾਖਲ ਕਰਵਾਇਆ ਗਿਆ ਸੀ। ਸੁਦੀਕਸ਼ਾ ਨੇ 12 ਵੀਂ ਜਮਾਤ ‘ਚ ਬੁਲੰਦਸ਼ਹਿਰ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਇੱਕ ਕਾਲਜ ਵਿੱਚ ਉੱਚ ਸਿੱਖਿਆ ਲਈ ਚੁਣਿਆ ਗਿਆ। ਪੜ੍ਹਾਈ ਲਈ ਸੁਦਿਕਸ਼ਾ ਨੂੰ ਐਚਸੀਐਲ ਤੋਂ 3.80 ਕਰੋੜ ਰੁਪਏ ਦਾ ਵਜ਼ੀਫ਼ਾ ਵੀ ਦਿੱਤਾ ਗਿਆ ਸੀ।






















