Corona killed 4 people : ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਦ ਕੇ 89 ਹੋ ਗਈ ਹੈ। ਉਥੇ ਹੀ ਕੋਰੋਨਾ ਦੇ 114 ਮਾਮਲੇ ਵੀ ਸਾਹਮਣੇ ਆਈ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਵਧ ਕੇ 3418 ਹੋ ਗਿਆਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗੋਪਾਲ ਨਗਰ ਵਿਚ ਰਹਿਣ ਵਾਲੇ 44 ਸਾਲਾ ਵਿਅਕਤੀ ਨੂੰ ਬੁਖਾਰ, ਸਾਹ ਲੈਣ ਵਿਚ ਤਕਲੀਫ ਦੀ ਸਮੱਸਿਆ ਸੀ, ਜਿਸ ਦੇ ਚੱਲਦਿਆਂ ਉਸ ਨੂੰ ਡੀਐਸਮੀ ਹਸਪਤਾਲ ਲੁਧਿਆਣਾ ਵਿਚ ਦਾਖਿਲ ਕਰਵਾਇਆ ਗਿਆ ਸੀ। ਜਾਂਚ ਤੋਂ ਬਾਅਦ ਉਸ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ। ਮਰੀਜ਼ ਨੂੰ ਸ਼ੂਗਰ ਤੇ ਮੋਟਾਪਾ ਸੀ। ਹਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੇ ਦਮ ਤੋੜ ਦਿੱਤਾ। ਦੂਸਰੇ ਮਰਨ ਵਾਲੇ 45 ਸਾਲਾ ਮਰੀਜ਼ ਨੂੰ ਖੰਘ, ਬੁਖਾਰ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਕਰਕੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ। ਮਰੀਜ਼ ਨੂੰ ਸ਼ੂਗਰ, ਹਾਈਬੀਪੀ ਅੇਤ ਦਿਲ ਦੀ ਬੀਮਾਰੀ ਹੋਣ ਕਾਰਨ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਰੈਫਰ ਕੀਤਾ ਗਿਆ ਸੀ। ਉਥੇ ਹੀ ਇਸੇ ਇਲਾਕੇ ਦੇ 60 ਸਾਲਾ ਵਿਅਕਤੀ ਨੂੰ ਵੀ ਸੋਮਵਾਰ ਤਬੀਅਤ ਖਰਾਬ ਹੋਣ ’ਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜੋਕਿ ਸ਼ੂਗਰ ਦੀ ਬੀਮਾਰੀ ਤੋਂ ਵੀ ਪੀੜਤ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜੋਕਿ ਇਕੋ ਹੀ ਇਲਾਕੇ ਗੋਪਾਲ ਨਗਰ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਆਈ ਰਿਪੋਰਟ ਵਿਚ ਇਕ ਸਿਵਲ ਜੱਜ, ਕੋਰੋਨਾ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਸਣੇ ਚਾਰ ਡਾਕਟਰਾਂ ਤੇ ਸਿਵਲ ਸਰਜਨ ਆਫਿਸ ਦੇ ਸਟਾਫ ਦੇ ਤਿੰਨ ਮੁਲਾਜ਼ਮਾਂ ਸਣੇ ਕੁਲ 90 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ 82 ਲੋਕ ਜ਼ਿਲ੍ਹੇ ਤੋਂ ਅਤੇ 8 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਥੇ ਹੀ ਬੀਤੇ ਦਿਨ ਜ਼ਿਲ੍ਹੇ ਵਿਚ 73 ਮਰੀਜ਼ਾਂ ਨੂੰ ਸਰਕਾਰੀ ਸਿਹਤ ਕੇਂਦਰਾਂ ਤੋਂ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ।