PU cancels UGLAW’s Entrance Test : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵੱਲੋਂ ਕੋਵਿਡ-19 ਸਥਿਤੀ ਦੇ ਮੱਦੇਨਜ਼ਰ UGLAW ਦਾ ਐਂਟਰੈਂਸ ਟੈਸਟ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਟੀਚਿੰਗ ਦੀ ਸਮੇਂ ਸਿਰ ਸ਼ੁਰੂਆਤ ਲਈ ਦਾਖਲਾ ਦਾ ਨਵਾਂ ਸ਼ਡਿਊਲ ਤਿਆਰ ਕੀਤਾ ਗਿਆ ਹੈ, ਜਿਸ ਵਿਚ 10+2 ਦੇ ਨਤੀਜੇ ਦੇ ਅਧਾਰ ‘ਤੇ ਦਾਖਲੇ ਕੀਤੇ ਜਾਣਗੇ। ਬੀ.ਏ.ਐਲ.ਐਲ.ਬੀ. (ਆਨਰਜ਼) ਅਤੇ ਬੀ.ਕਾੱਮ.ਐੱਲ.ਐਲ.ਬੀ. (ਆਨਰਜ਼) 5-ਸਾਲ ਦਾ ਏਕੀਕ੍ਰਿਤ ਕੋਰਸ – 2020 ਵਿਚ ਦਾਖਲੇ ਦੀ ਮੰਗ ਕਰ ਰਹੇ ਉਮੀਦਵਾਰ, ਜੋਕਿ ਪਹਿਲਾਂ ਤੋਂ ਹੀ UGLAW ਦਾਖਲਾ ਪ੍ਰੀਖਿਆ ਲਈ ਅਰਜ਼ੀ ਦੇ ਚੁੱਕੇ ਹਨ ਨੂੰ ਆਪਣੀ ਜਾਣਕਾਰੀ 17 ਅਗਸਤ, 2020 ਤੱਕ uglaw.puchd.ac.in ਵੈਬਸਾਈਟ ‘ਤੇ UGLAW’ ਤੇ ਰਜਿਸਟਰ ਕਰਵਾਉਣੀ ਹੋਵੇਗੀ।
ਰਜਿਸਟ੍ਰੇਸ਼ਨ ਫੀਸ 19 ਅਗਸਤ ਤੱਕ ਜਮ੍ਹਾ ਕਰਵਾਈ ਜਾ ਸਕਦੀ ਹੈ। ਸੋਧੇ ਹੋਏ ਸ਼ਡਿਊਲ ਮੁਤਾਬਕ 22 ਅਗਸਤ 2020 ਤੱਕ ਉਮੀਦਵਾਰਾਂ ਨੂੰ ਆਪਣੀ ਫੋਟੋ, ਦਸਤਖਤ ਅਤੇ ਬਾਕੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ। ਸਾਰੇ ਰਜਿਸਟਰਡ ਉਮੀਦਵਾਰਾਂ, ਜਿਨ੍ਹਾਂ ਨੇ ਪਹਿਲਾਂ UGLAW ਦਾਖਲਾ ਪ੍ਰੀਖਿਆ ਲਈ ਅਰਜ਼ੀ ਦਿੱਤੀ ਹੈ, ਨੂੰ ਦਾਖਲਾ ਫਾਰਮ ਭਰਨ ਦੀ ਇਜਾਜ਼ਤ ਹੋਵੇਗੀ। ਦਾਖਲਾ ਫਾਰਮ 25 ਅਗਸਤ, 2020 ਤੋਂ UGLAW ਦੀ ਵੈਬਸਾਈਟ ‘ਤੇ ਉਪਲਬਧ ਹੋਵੇਗਾ। ਉਹ ਉਮੀਦਵਾਰ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੈ ਅਤੇ UGLAW ਦਾਖਲਾ ਪ੍ਰੀਖਿਆ ਲਈ ਆਪਣਾ ਫਾਰਮ ਭਰਿਆ ਹੈ ਉਹ ਆਪਣੇ ਆਪ ਰਜਿਸਟਰਡ ਉਮੀਦਵਾਰ ਮੰਨੇ ਜਾਣਗੇ ਅਤੇ ਦਾਖਲਾ ਫਾਰਮ ਭਰਨ ਦੇ ਯੋਗ ਹਨ।