NIA Chargesheet Says: ਰਾਸ਼ਟਰੀ ਜਾਂਚ ਏਜੇਂਸੀ (NIA) ਨੇ ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਇਸਦੇ ਪਿੱਛੇ ਪਾਕਿਸਤਾਨ ਨੇ ਸਾਜਿਸ਼ ਰਚੀ ਸੀ। ਚਾਰਜਸ਼ੀਟ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਦੀ ਯੋਜਨਾ ਬਣਾਉਣ ਅਤੇ ਹਮਲਾਵਰ ਨੂੰ ਸਿਖਲਾਈ ਦੇਣ ਦੇ ਪਿੱਛੇ ਇਸਲਾਮਾਬਾਦ ਦਾ ਹੱਥ ਸੀ । 14 ਫਰਵਰੀ, 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੀ ਇੱਕ ਟੁਕੜੀ ‘ਤੇ ਹੋਏ ਅੱਤਵਾਦੀ ਹਮਲੇ ਵਿੱਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।
ਉਮੀਦ ਕੀਤੀ ਜਾ ਰਹੀ ਹੈ ਕਿ NIA ਪੁਲਵਾਮਾ ਹਮਲੇ ਵਿੱਚ ਚਾਰਜਸ਼ੀਟ ਇਸ ਮਹੀਨੇ ਦੇ ਅਖੀਰ ਵਿੱਚ ਦਾਖਲ ਕਰ ਸਕਦੀ ਹੈ । ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਪਰਖੇ ਗਏ ਅੱਤਵਾਦੀਆਂ ਨੂੰ ਭਾਰਤ ਭੇਜਿਆ ਸੀ । ਇੱਕ ਅਧਿਕਾਰੀ ਨੇ ਦੱਸਿਆ ਕਿ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਸਥਾਨਕ ਨੌਜਵਾਨ ਆਦਿਲ ਅਹਿਮਦ ਡਾਰ ਨੂੰ ਵਰਤਿਆ ਸੀ, ਤਾਂ ਜੋ ਸੀਆਰਪੀਐਫ ਦੇ ਕਾਫਲੇ ‘ਤੇ ਵਿਸਫੋਟਕ ਨਾਲ ਭਰੇ ਵਾਹਨ ਨੂੰ ਭੀੜਾਇਆ ਜਾ ਸਕੇ।
ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸਖ਼ਤ ਤਕਨੀਕੀ, ਦਸਤਾਵੇਜ਼ੀ ਅਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਇਸ ਹਮਲੇ ਵਿੱਚ ਸਿੱਧੇ ਤੌਰ ‘ਤੇ ਪਾਕਿਸਤਾਨ ਸਰਕਾਰ ਸ਼ਾਮਿਲ ਸੀ, ਜਿਸਦਾ ਉਦੇਸ਼ ਭਾਰਤ ਵਿੱਚ ਅਸ਼ਾਂਤੀ ਪੈਦਾ ਕਰਨਾ ਸੀ। ਸਾਲ 2000 ਵਿਚ ਜੈਸ਼-ਏ-ਮੁਹੰਮਦ ਦੀ ਸਥਾਪਨਾ ਕਰਨ ਵਾਲੇ ਮੌਲਾਨਾ ਮਸੂਦ ਅਜ਼ਹਰ ਅਤੇ ਉਸ ਦਾ ਛੋਟਾ ਭਰਾ, ਮੁਫਤੀ ਅਬਦੁੱਲ ਰਾਊਫ ਅਸਗਰ ਐਨਆਈਏ ਦੇ ਦੋਸ਼ ਪੱਤਰ ਵਿੱਚ ਮੁੱਖ ਦੋਸ਼ੀ ਹਨ। ਪੁਲਵਾਮਾ ਹਮਲੇ ਤੋਂ ਬਾਅਦ ਜੈਸ਼ ਦੇ ਸੱਤ ਅੱਤਵਾਦੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ । ਇਸ ਵਿੱਚ ਸ਼ਕੀਰ ਬਸ਼ੀਰ, ਮੁਹੰਮਦ ਅੱਬਾਸ, ਮੁਹੰਮਦ ਇਕਬਾਲ, ਵੈਜ ਉਲ ਇਸਲਾਮ, ਇੰਸ਼ਾ ਜਾਨ, ਤਾਰਿਕ ਅਹਿਮਦ ਸ਼ਾਹ ਅਤੇ ਬਿਲਾਲ ਅਹਿਮਦ ਆਦਿ ਸ਼ਾਮਿਲ ਹਨ।