Immunity booster kadha: ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਸ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਦੁਨੀਆ ਭਰ ਦੇ ਵਿਗਿਆਨੀ ਵੈਕਸੀਨ ਦੀ ਖੋਜ ਵਿਚ ਲੱਗੇ ਹੋਏ ਹਨ। ਡਾਕਟਰਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨਾਲ ਸੰਕਰਮਣ ਦਾ ਖ਼ਤਰਾ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜ਼ਿਆਦਾ ਹੈ। ਅਜਿਹੇ ‘ਚ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੰਦਰੁਸਤ ਭੋਜਨ ਅਤੇ ਡ੍ਰਿੰਕ੍ਸ ਨੂੰ ਡਾਇਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਆਯੁਰਵੈਦ ਦੀ ਸਹਾਇਤਾ ਨਾਲ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹੋ। ਹਲਦੀ ਅਤੇ ਤੁਲਸੀ ਦਾ ਕਾੜਾ ਨਾ ਸਿਰਫ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਬਲਕਿ ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਤੁਲਸੀ ਅਤੇ ਹਲਦੀ ਦਾ ਕਾੜਾ ਬਣਾਉਣ ਦਾ ਤਰੀਕਾ…
ਕਾੜਾ ਬਣਾਉਣ ਲਈ ਸਮੱਗਰੀ
- 8 ਤੋਂ 10 ਤੁਲਸੀ ਦੇ ਪੱਤੇ
- ਅੱਧਾ ਚਮਚਾ ਹਲਦੀ ਪਾਊਡਰ
- 3 ਤੋਂ 4 ਲੌਂਗ
- 2 ਤੋਂ 3 ਚਮਚ ਸ਼ਹਿਦ
- 1 ਤੋਂ 2 ਛੋਟੇ ਦਾਲਚੀਨੀ ਦੇ ਟੁਕੜੇ
ਕਾੜਾ ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਪਾਓ ਅਤੇ ਇਸ ਵਿਚ ਤੁਲਸੀ ਦਾ ਪੱਤੇ, ਹਲਦੀ ਪਾਊਡਰ, ਲੌਂਗ ਅਤੇ ਦਾਲਚੀਨੀ ਪਾਓ। ਇਸ ਤੋਂ ਬਾਅਦ ਇਸ ਨੂੰ ਘੱਟੋ-ਘੱਟ 30 ਮਿੰਟ ਲਈ ਉਬਲਣ ਦਿਓ। ਫਿਰ ਇਸ ਪਾਣੀ ਨੂੰ ਛਾਣ ਲਓ ਅਤੇ ਠੰਡਾ ਹੋਣ ‘ਤੇ ਪੀਓ। ਤੁਸੀਂ ਸੁਆਦ ਲਈ ਇਸ ਵਿਚ ਸ਼ਹਿਦ ਸ਼ਾਮਲ ਕਰ ਸਕਦੇ ਹੋ। ਇਮਿਊਨਿਟੀ ਨੂੰ ਜਲਦੀ ਮਜ਼ਬੂਤ ਕਰਨ ਅਤੇ ਸਰਦੀ-ਜ਼ੁਕਾਮ ਦੇ ਇਲਾਜ਼ ਲਈ ਤੁਸੀਂ ਇਸ ਕਾੜੇ ਨੂੰ ਹਰ ਰੋਜ਼ 2 ਵਾਰ ਪੀਓ।
ਕਾੜਾ ਪੀਣ ਦੇ ਫਾਇਦੇ
- ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਅਤੇ ਹਲਦੀ ਦਾ ਕਾੜਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
- ਸ਼ੂਗਰ ਦੇ ਮਰੀਜ਼ਾਂ ਨੂੰ ਵੀ ਤੁਲਸੀ ਦਾ ਕਾੜਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
- ਰੋਜ਼ਾਨਾ ਤੁਲਸੀ ਦਾ ਕਾੜਾ ਪੀਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਦੂਰ ਹੁੰਦੇ ਹਨ ਅਤੇ ਇਮਿਊਨ ਸਿਸਟਮ ਵੀ ਸਹੀ ਹੁੰਦਾ ਹੈ।
- ਕਾੜਾ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਕਬਜ਼, ਦਸਤ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।
- ਇੱਕ ਦਿਨ 3 ਵਾਰ ਇਸ ਕਾੜੇ ਦਾ ਸੇਵਨ ਕਰੋ। ਇਹ ਕਾੜਾ ਬੁਖਾਰ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।