maxwell selected all time ipl xi: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਬੀਸੀਸੀਆਈ ਹੁਣ ਯੂਏਈ ‘ਚ ਇੰਡੀਅਨ ਪ੍ਰੀਮੀਅਰ ਲੀਗ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਕਾਰਨ ਆਈਪੀਐਲ ਦਾ 13 ਵਾਂ ਸੀਜ਼ਨ 19 ਸਤੰਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆਈ ਖਿਡਾਰੀ ਕੁੱਝ ਸਮੇਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਲੀਗ ‘ਚ ਸ਼ਾਮਿਲ ਹੋ ਸਕਣਗੇ। ਇਸਦੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਇੰਗਲੈਂਡ ਦੌਰਾ ਹੈ। ਇਸ ਦੌਰਾਨ, ਆਸਟ੍ਰੇਲੀਆ ਦਾ ਤੂਫਾਨੀ ਆਲਰਾਉਂਡਰ ਅਤੇ ਆਈਪੀਐਲ ਵਿੱਚ ਜਲਵਾ ਦਿਖਾ ਚੁੱਕੇ ਗਲੇਨ ਮੈਕਸਵੈਲ ਨੇ ਆਪਣੀ ਆਲ-ਟਾਈਮ ਆਈਪੀਐਲ XI ਚੁਣੀ ਹੈ। ਜਿਸ ‘ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਰੋਹਿਤ ਸ਼ਰਮਾ ਨੂੰ ਸ਼ਾਮਿਲ ਨਹੀਂ ਕੀਤਾ, ਜਿਸ ਨੇ ਆਪਣੀ ਕਪਤਾਨੀ ਵਿੱਚ 4 ਵਾਰ ਮੁੰਬਈ ਇੰਡੀਅਨਜ਼ ਨੂੰ ਆਈਪੀਐਲ ਦਾ ਖਿਤਾਬ ਦਵਾਇਆ ਹੈ। ਮੈਕਸਵੈੱਲ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਟੀਮ ਦੇ ਓਪਨਿੰਗ ਬੱਲੇਬਾਜ਼ ਵਜੋਂ ਚੁਣਿਆ ਹੈ ਅਤੇ ਨਾਲ ਹੀ ਆਪਣੇ ਦੇਸ਼ ਦੇ ਸਲਾਮੀ ਬੱਲੇਬਾਜ਼ ਅਤੇ ਡੇਵਿਡ ਵਾਰਨਰ ਜੋ ਆਈਪੀਐਲ ‘ਚ ਸਨਰਾਈਜ਼ਰਸ ਹੈਦਰਾਬਾਦ ਲਈ ਓਪਨਿੰਗ ਕਰਦੇ ਹਨ।
ਤੀਜੇ ਨੰਬਰ ‘ਤੇ ਉਨ੍ਹਾਂ ਨੇ ਏਬੀ ਡੀਵਿਲੀਅਰਜ਼ ਨੂੰ ਚੁਣਿਆ ਹੈ, ਜਿਸਨੂੰ ਦਾ ਮਿਸਟਰ 360 ਡਿਗਰੀ ਕਿਹਾ ਜਾਂਦਾ ਹੈ। ਅਜਿਹੇ ਖ਼ਤਰਨਾਕ ਟੋਪ ਆਰਡਰ ਦੇ ਬਾਅਦ ਵਿਚਲੇ ਕ੍ਰਮ ‘ਚ, ਉਸ ਨੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਸੁਰੇਸ਼ ਰੈਨਾ ਅਤੇ ਫਿਰ ਆਪਣੇ ਆਪ ਨੂੰ ਸ਼ਾਮਿਲ ਕੀਤਾ ਹੈ। ਜਦਕਿ ਉਸਨੇ ਸੀਐਸਕੇ ਦੇ ਮਹਿੰਦਰ ਸਿੰਘ ਧੋਨੀ ਨੂੰ ਵਿਕਟਕੀਪਰ ਅਤੇ ਕਪਤਾਨ ਚੁਣਿਆ ਹੈ। ਇਸ ਤੋਂ ਬਾਅਦ ਉਸ ਨੇ ਆਂਦਰੇ ਰਸਲ ਨੂੰ ਤੇਜ਼ ਗੇਂਦਬਾਜ਼ੀ ਆਲਰਾਉਂਡਰ ਚੁਣਿਆ ਹੈ। ਆਪਣੀ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਕਰਕੇ ਕਿਸੇ ਵੀ ਸਮੇਂ ਮੈਚ ਬਦਲਣ ਦੀ ਤਾਕਤ ਰੱਖਦਾ ਹੈ। ਇਸ ਤੋਂ ਬਾਅਦ ਉਸ ਨੇ ਸੀਐਸਕੇ ਦੇ ਹਰਭਜਨ ਸਿੰਘ ਨੂੰ ਸਪਿਨ ਗੇਂਦਬਾਜ਼ੀ ਵਜੋਂ ਚੁਣਿਆ ਹੈ। ਤੇਜ਼ ਗੇਂਦਬਾਜ਼ੀ ਦੇ ਰੂਪ ਵਿੱਚ, ਮੈਕਸਵੈੱਲ ਨੇ ਆਪਣੀ ਟੀਮ ਵਿੱਚ ਮੋਹਿਤ ਸ਼ਰਮਾ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦਾ ਨਾਮ ਸ਼ਾਮਿਲ ਕੀਤਾ ਹੈ। ਇਹ ਹੈ ਮੈਕਸਵੈੱਲ ਦੀ ਆਈਪੀਐਲ ਇਲੈਵਨ: – ਡੇਵਿਡ ਵਾਰਨਰ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਸੁਰੇਸ਼ ਰੈਨਾ, ਗਲੇਨ ਮੈਕਸਵੈਲ, ਆਂਦਰੇ ਰਸਲ, ਐਮਐਸ ਧੋਨੀ, ਹਰਭਜਨ ਸਿੰਘ, ਮੋਹਿਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ।