Randeep hooda Hair Cut: ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਤੇ ਬਣੀ ਫਿਲਮ ਵਿੱਚ ਸਿੱਖ ਕਿਰਦਾਰ ਨਿਭਾਉਣ ਲਈ ਸਿੱਖੀ ਸਰੂਪ ਵਿਚ ਸਜੇ ਬਾਲੀਵੁੱਡ ਅਦਾਕਾਰ ਰਣਦੀਪ ਸਿੰਘ ਹੁੱਡਾ ਸਿੱਖ ਧਰਮ ਦੇ ਇਨ੍ਹਾਂ ਨੇੜੇ ਹੋ ਗਏ ਨੇ ਕਿ ਹੁਣ ਉਨ੍ਹਾਂ ਨੇ ਆਪਣੀ ਦਾੜ੍ਹੀ ਦੇ ਕੇਸ ਕੱਟਿਆਂ ਤੇ ਭਾਰੀ ਅਫਸੋਸ ਹੋ ਗਿਆ. ਇਸ ਗੱਲ ਦਾ ਖੁਲਾਸਾ ਖੁਦ ਰਣਦੀਪ ਹੁਡਾ ਨੇ ਇਕ ਚੈਨਲ ਨੂੰ ਦਿੱਤੇ ਇੱਕ ਇੰਟਰਵਿਉ ਦੌਰਾਨ ਕੀਤਾ ਹੈ. ਦਰਅਸਲ ਰਣਦੀਪ ਹੁੱਡਾ ਨੇ ਆਪਣੀ ਹਿੰਦੀ ਫ਼ਿਲਮ ਵੈਟਲ ਆਫ ਸਾਰਾਗੜ੍ਹੀ ਵਿੱਚ ਆਪਣੇ ਸਿੱਖ ਸੈਨਿਕ ਦੇ ਕਿਰਦਾਰ ਨੂੰ ਪੂਰਾ ਕਰਨ ਲਈ ਆਪਣੀ ਦਾੜ੍ਹੀ ਤੇ ਕੇਸ ਵਧਾਏ ਸਨ. ਹੁੱਡਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾ ਕੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਫਿਲਮ ਪੂਰੀ ਤਰ੍ਹਾਂ ਸ਼ੂਟ ਨਹੀਂ ਹੋ ਜਾਂਦੀ.. ਉਦੋਂ ਤੱਕ ਉਹ ਬਾਲ ਨਹੀਂ ਕਟਾਉਣਗੇ. ਪਰ ਉਨ੍ਹਾਂ ਦੀ ਇਹ ਸੂਹ ਉਸ ਵੇਲੇ ਟੁੱਟ ਗਈ ਜਦੋਂ ਉਹ ਹਾਲੀਵੁੱਡ ਫਿਲਮ ਐਕਸਟ੍ਰੈਕਸ਼ਨ ਦੀ ਭੂਮਿਕਾ ਵਿੱਚ ਉੱਤਰੇ. ਇਸ ਫ਼ਿਲਮ ਦੇ ਕਿਰਦਾਰ ਲਈ ਹੁੱਡਾ ਨੂੰ ਆਪਣੇ ਲੱਭੇ ਵਾਲ ਅਤੇ ਦਾੜ੍ਹੀ ਕਟਵਾਉਣੀ ਪਈ .
ਹੁੱਡਾ ਦੇ ਮੁਤਾਬਿਕ ਇਹ ਪਲ ਉਨ੍ਹਾਂ ਲਈ ਦਿਲ ਤੋੜਨ ਵਾਲੇ ਸਨ, ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਫਿਲਮ ਤੇ ਆਉਣ ਤੱਕ ਆਪਣੀ ਸਿੱਖੀ ਸਰੂਪ ਵਿੱਚ ਰਹਿਣ ..ਪਰ ਇਹ ਇੰਤਜ਼ਾਰ ਕਾਫੀ ਲਬਾ ਹੋ ਗਿਆ. ਇਸੇ ਦੌਰਾਨ ਉਨ੍ਹਾਂ ਨੂੰ ਹਾਲੀਵੁੱਡ ਫ਼ਿਲਮ ਐਕਸਟਰੈਕਸ਼ਨ ਦੀ ਲਈ ਵਾਲ ਕਟਵਾਉਣੇ ਪੈ ਗਈ ਜੋ ਉਨ੍ਹਾਂ ਲਈ ਕਾਫੀ ਦੁਖਦਾਈ ਪਲ ਸਨ। ਦਰਅਸਲ ਹੁੱਡਾ ਨੇ ਐਕਸਟ੍ਰੈਕਸ਼ਨ ਦਾ ਆਡੀਸ਼ਨ ਇਸ ਲਈ ਦਿੱਤਾ ਸੀ ਕਿਉਂਕਿ ਉਨਾ ਨੂੰ ਉਮੀਦ ਸੀ ਕਿ ਐਕਸਟ੍ਰੈਕਸ਼ਨ ਦੇ ਸ਼ੁਰੂ ਹੋਣ ਤੱਕ ਸਾਰਾਗੜ੍ਹੀ ਮੁਕੰਮਲ ਹੋ ਜਾਵੇਗੀ.. ਪਰ 8 ਮਹੀਨੇ ਦੇ ਲੰਮੇ ਇੰਤਜ਼ਾਰ ਮਗਰੋਂ ਵੀ ਅਜਿਹਾ ਨਹੀਂ ਹੋ ਸਕਿਆ.. ਜਿਸ ਕਰ ਕੇ ਉਨ੍ਹਾਂ ਨੂੰ ਆਪਣੀ ਸੋਹ ਤੋੜਨ ਲਈ ਮਜਬੂਰ ਹੋਣਾ ਪਿਆ. ਕਿਉਂਕਿ ਐਕਸਟ੍ਰੈਕਸ਼ਨ ਦੇ ਡਾਇਰੈਕਟਰ ਦੀ ਮੰਗ ਸੀ ਕਿ ਉਨ੍ਹਾਂ ਨੂੰ ਫ਼ਿਲਮ ਵਿੱਚ ਆਪਣਾ ਕਿਰਦਾਰ ਨਿਭਾਉਣ ਲਈ ਦਾੜ੍ਹੀ ਕੇਸ ਕਟਵਾਉਣੇ ਪੈਣਗੇ।
ਹੁੱਡਾ ਦੇ ਮੁਤਾਬਿਕ ਇਸ ਫੈਸਲੇ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਮਾਫੀ ਮੰਗੀ ਕਿ ਅਦਾਕਾਰੀ ਉਨ੍ਹਾਂ ਦਾ ਕੰਮ ਹੈ. ਮੈਨੂੰ ਮਜਬੂਰੀ ਵਿੱਚ ਇਹ ਫ਼ੈਸਲਾ ਲੈਣਾ ਪਿਆ. ਮੈਂ ਸਾਰਾਗੜ੍ਹੀ ਨਾਲ ਦਿਲੋਂ ਜੁੜਿਆ ਹੋਇਆ ਸੀ . ਦੱਸਦੇਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਨਕਲੀ ਦਾੜ੍ਹੀ ਤੇ ਵਾਲ ਲਗਾ ਕੇ ਸਾਰਾਗੜ੍ਹੀ ਤੇ ਫ਼ਿਲਮ ਕੇਸਰੀ ਤਿਆਰ ਕਰ ਦਿੱਤੀ ਗਈ… ਤੇ ਫ਼ਿਲਮ ਰਿਲੀਜ਼ ਵੀ ਹੋ ਗਈ. ਪਰ ਸਾਰਾਗੜ੍ਹੀ ਤੇ ਬਣ ਰਹੀ ਰਣਦੀਪ ਹੁੱਡਾ ਦੀ ਫ਼ਿਲਮ ਇਸ ਵਜ੍ਹਾ ਕਰਕੇ ਲਟਕ ਗਈ। ਰਣਦੀਪ ਹੁੱਡਾ ਸਿੱਖੀ ਦੇ ਇਨ੍ਹਾਂ ਨੇੜੇ ਹੋ ਗਏ ਸਨ ਕਿ ਜਿੱਥੇ ਉਹ ਗਤਕਾ ਖੇਡਦੇ ਨਜ਼ਰ ਆਏ ਸਨ ਉਥੇ ਉਹ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਖਾਲਸਾ ਇਹ ਨਾਲ ਵੀ ਜੁੜੇ ਰਹੇ।