Liver detox foods: ਲੀਵਰ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਹੈ। ਇਸ ਦੇ ਅੰਦਰ ਬਣਨ ਵਾਲਾ ਬਾਇਲ ਜੂਸ ਜ਼ਰੂਰੀ ਤੱਤ ਅਤੇ ਹੋਰ ਖਣਿਜਾਂ ਨੂੰ ਆਬਜਰਬ ਕਰਨ ਵਿਚ ਸਹਾਇਤਾ ਕਰਦਾ ਹੈ। ਇਹ ਪਾਚਣ ਕਿਰਿਆ ਨੂੰ ਵੀ ਵਧਾਉਂਦਾ ਹੈ ਜਿੰਨੇ ਰੈੱਡ ਬਲੱਡ ਸੈੱਲ ਪੁਰਾਣੇ ਹੋ ਚੁੱਕੇ ਹਨ ਉਨ੍ਹਾਂ ਨੂੰ ਵੀ ਇਹ ਨਸ਼ਟ ਕਰਦਾ ਹੈ। ਲੀਵਰ ਸਾਰੇ ਟਾਕਸਿਨਸ ਨੂੰ ਬਾਹਰ ਕੱਢਦਾ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਲੀਵਰ ਦੇ ਕਾਰਨ ਤੁਸੀਂ ਸ਼ਰਾਬ ਜਾਂ ਵਾਈਨ ਨੂੰ ਹਜ਼ਮ ਕਰ ਸਕਦੇ ਹੋ। ਪਰ ਬਹੁਤ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਕਈ ਵਾਰ ਲੀਵਰ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੀਵਰ ਦੇ ਖਰਾਬ ਹੋਣ ‘ਤੇ ਬਹੁਤ ਸਾਰੇ ਲੱਛਣ ਦਿਖਾਈ ਦੇਣਾ ਸ਼ੁਰੂ ਹੋ ਜਾਂਦੇ ਹਨ, ਜਿਵੇਂ ਕਿ ਐਲਰਜੀ, ਕੁਪੋਸ਼ਣ, ਬਹੁਤ ਜ਼ਿਆਦਾ ਭੁੱਖ, ਥਕਾਵਟ, ਅਨਿਯਮਿਤ ਹਜ਼ਮ, ਸਕਿਨ ਦੇ ਰੋਗ, ਐਸਿਡਿਟੀ ਆਦਿ। ਪਰ ਤੁਸੀਂ ਲੀਵਰ ਨੂੰ ਆਸਾਨੀ ਨਾਲ ਡੀਟੌਕਸ ਵੀ ਕਰ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ 10 ਆਸਾਨ ਤਰੀਕੇ ਜਿਸ ਨਾਲ ਤੁਸੀਂ ਆਪਣੇ ਲੀਵਰ ਨੂੰ ਡੀਟੌਕਸ ਕਰ ਸਕਦੇ ਹੋ।
- ਹਲਦੀ ਲੀਵਰ ਦੇ ਸਾਰੇ ਐਨਜ਼ਾਈਮ ਨੂੰ ਐਕਟਿਵ ਕਰਨ ਵਿੱਚ ਸਹਾਇਤਾ ਕਰਦੀ ਹੈ। ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਇਕ ਚਮਚ ਹਲਦੀ ਅਤੇ ਕਾਲੀ ਮਿਰਚ ਪਾਣੀ ਦੇ ਨਾਲ ਲਓ।
- ਆਪਣੇ ਰੋਜ਼ ਦੇ ਰੁਟੀਨ ਵਿਚ ਖੰਡ ਦਾ ਸੇਵਨ 20-30 ਗ੍ਰਾਮ ਜਾਂ ਘੱਟ ਰੱਖੋ। ਅਜਿਹਾ ਕਰਨ ਨਾਲ ਸ਼ੂਗਰ ‘ਤੇ ਕੰਟਰੋਲ ਰਹੇਗਾ ਅਤੇ ਇਨਸੁਲਿਨ ਜਾਂ ਗਲੂਕੋਜ਼ ਦਾ ਸੰਤੁਲਨ ਵੀ ਠੀਕ ਰਹੇਗਾ।
- ਮਾਰਕੀਟ ਦਾ ਬਣਿਆ ਹੋਇਆ ਭੋਜਨ ਜਾਂ ਫਰੋਜਨ ਫ਼ੂਡ ਨੂੰ ਬਿਲਕੁਲ ਵੀ ਨਾ ਖਾਓ। ਇਸ ਨੂੰ ਲੈਣ ਨਾਲ ਲੀਵਰ ਦਾ ਕੰਮ ਵੱਧ ਜਾਂਦਾ ਹੈ ਅਤੇ ਲੀਵਰ ਦੀ ਇਹ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ।
- ਸ਼ਰਾਬ ਨੂੰ ਤਾਂ ਹੱਥ ਵੀ ਨਾ ਲਗਾਓ ਕਿਉਂਕਿ ਇਹ ਨਾ ਸਿਰਫ ਲੀਵਰ ਦੇ ਕੰਮ ਨੂੰ ਵਧਾਉਂਦਾ ਹੈ ਬਲਕਿ ਸਰੀਰ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦਾ ਹੈ।
- ਇੱਕ ਗਲਾਸ ਗਰਮ ਪਾਣੀ ‘ਚ ਅੱਧੇ ਨਿੰਬੂ ਦਾ ਰਸ ਮਿਲਾਓ ਅਤੇ ਸਵੇਰੇ ਇਸ ਨੂੰ ਪੀਓ। ਰੋਜ਼ਾਨਾ 10-12 ਗਲਾਸ ਗਰਮ ਪਾਣੀ ਪੀਓ।
- ਗਹਿਰੇ ਰੰਗ ਦੇ ਪੱਤੇਦਾਰ ਸਾਗ ਜਿਵੇਂ ਪਾਲਕ, ਕੇਲ, ਅਰੂਗੁਲਾ, ਸਰ੍ਹੋਂ ਦੇ ਸਾਗ, ਕਰੇਲੇ ਵਿਚ ਸਾਫ਼ ਕਰਨ ਵਾਲੇ ਤੱਤ ਹੁੰਦੇ ਹਨ ਜੋ ਲੀਵਰ ਦੀ ਗੰਦਗੀ ਨੂੰ ਕੁਦਰਤੀ ਤੌਰ ‘ਤੇ ਖਤਮ ਕਰਨ ਵਿਚ ਮਦਦ ਕਰਦੇ ਹਨ।
- ਲੀਵਰ ਦੀ ਬਿਮਾਰੀ ਦੇ ਖ਼ਤਰੇ ਨੂੰ ਘਟਾਉਣ ਲਈ ਹਰ ਰੋਜ਼ 2-3 ਕੱਪ ਗ੍ਰੀਨ ਟੀ ਲਓ। ਇਹ ਲੀਵਰ ਨੂੰ ਐਕਟਿਵ ਰੱਖਣ ਵਿੱਚ ਸਹਾਇਤਾ ਕਰੇਗੀ।
- ਲਸਣ ਦੇ ਅੰਦਰ ਸਲਫਰ ਦੇ ਤੱਤ ਹੁੰਦੇ ਹਨ ਜੋ ਗੰਦਗੀ ਨੂੰ ਸਾਫ ਕਰਨ ਵਿੱਚ ਮਦਦ ਕਰਦੇ ਹਨ ਇਸ ਲਈ ਹਰ ਰੋਜ਼ ਰਾਤ ਨੂੰ ਲਸਣ ਦੀਆਂ ਦੋ ਕਲੀਆਂ ਖਾਓ।
- ਆਂਵਲਾ ਪਾਚਨ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ ਜਿਸ ਨਾਲ ਲੀਵਰ ਦਾ ਡੀਟੌਕਸ ਆਸਾਨ ਹੋ ਜਾਂਦੇ ਹੈ।
- ਕੌਫੀ ਅੰਦਰ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ ਜੋ ਇਨਐਕਟਿਵ ਸੈੱਲਾਂ ਨੂੰ ਐਕਟਿਵ ਕਰਨ ਵਿੱਚ ਸਹਾਇਤਾ ਕਰਦੇ ਹਨ।