Two Jalandhar students : ਜਲੰਧਰ : ਜੇਕਰ ਕਿਸੇ ਵਿਅਕਤੀ ਦੇ ਮਨ ਵਿਚ ਕੁਝ ਕਰਨ ਦਾ ਜ਼ਜ਼ਬਾ ਹੈ ਤਾਂ ਉਹ ਆਪਣੀ ਮਿਹਨਤ ਨਾਲ ਇਸ ਨੂੰ ਸਹਿਜੇ ਹੀ ਹਾਸਲ ਕਰ ਸਕਦਾ ਹੈ। ਅਜਿਹੀ ਹੀ ਇਕ ਉਦਾਹਰਣ ਜਲੰਧਰ ਵਿਖੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕਰ ਰਹੇ ਦਵਿੰਦਰ ਸਿੰਘ ਤੇ ਦੋਸਤ ਸਿਮਰਨ ਸਿੰਘ ਨੇ ਪੇਸ਼ ਕੀਤੀ ਹੈ ਜਿਨ੍ਹਾਂ ਨੇ ਘਰ ਵਿਚ ਪਈ ਖਰਾਬ ਮਾਰੂਤੀ ਤੋਂ ਬਾਈਕ ਬਣਾਉਣ ਬਾਰੇ ਸੋਚਿਆ ਤੇ ਆਖਿਰ ਉਸ ਵਿਚ ਸਫਲਤਾ ਵੀ ਹਾਸਲ ਕੀਤੀ।
ਦੋਵੇਂ ਦੋਸਤ ਭੋਗਪੁਰ ਦੇ ਪਿੰਡ ਗੇਹਲੜਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲੌਕਡਾਊਨ ਦੌਰਾਨ ਇਕ ਮਹੀਨੇ ਦੌਰਾਨ ਹੀ ਲਗਜ਼ਰੀ ਬਾਈਕ ‘ਡ੍ਰੈਕੁਲਾ’ ਤਿਆਰ ਕਰ ਲਈ। ਉਨ੍ਹਾਂ ਦੀ ਇਹ ਨਵੀਂ ਬਾਈਕ 20 ਕਿਲੋਮੀਟਰ ਪ੍ਰਤੀ ਘੰਟੇ ਐਵਰੇਜ ਦੇ ਰਹੀ ਹੈ। ਇਸ ਦੀ ਸਪੀਡ ਵੀ 200 ਕਿਲੋਮੀਟਰ ਪ੍ਰਤੀ ਘੰਟੇ ਤਕ ਸੰਭਵ ਹੈ। ਪਿੰਡ ਦੇ ਲੋਕਾਂ ਲਈ ਵੀ ਇਹ ਬਾਈਕ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਲੰਧਰ ਦੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਲ ਨਾਲ ਮਕੈਨੀਕਲ ਇੰਜੀਨੀਅਰਿੰਗ ‘ਚ ਬੀ. ਟੈੱਕ ਕਰ ਰਹੇ ਦਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਘਰ ਵਿਚ ਪਈ ਕਾਰ ਦੀ ਰਿਪੇਅਰਿੰਗ ਦਾ ਖਰਚਾ ਦੇਖ ਕੇ ਇਹ ਵਿਚਾਰ ਆਇਆ ਕਿ ਇਸ ਦੀ ਬਾਈਕ ਬਣਾਈ ਜਾ ਸਕਦੀ ਹੈ। ਇੰਟਰਨੈੱਟ ‘ਤੇ ਸਰਚ ਕੀਤੀ ਤੋਂ ਬਾਅਦ ਉਹ ਇਸ ਨੂੰ ਬਣਾਉਣ ਲੱਗੇ।
ਮੰਡੀ ਗੋਬਿੰਦਗੜ੍ਹ ਦੀ ਦੇਸ਼ਭਗਤ ਯੂਨੀਵਰਿਸਟੀ ਤੋਂ ਏਰੋਨਾਟੀਕਲ ਇੰਜੀਨੀਅਰਿੰਗ ‘ਚ ਬੀ. ਟੈੱਕ ਕਰ ਰਹੇ ਹਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਅਸੀਂ ਬਚਪਨ ਤੋਂ ਹੀ ਹਾਈਐਂਡ ਬਾਈਕਸ ਦੇ ਦੀਵਾਨੇ ਹਾਂ ਤੇ ਮਾਰੂਤੀ ਕਾਰ ਨੂੰ ਲਗਜ਼ਰੀ ਬਾਈਕ ‘ਚ ਬਦਲ ਕੇ ਅਸੀਂ ਆਪਣਾ ਸੁਪਨਾ ਪੂਰਾ ਕਰ ਲਿਆ। ਲਗਜ਼ਰੀ ਬਾਈਕ ਲਈ ਇੰਜਣ ਤਾਂ ਮਾਰੂਤੀ 800 ਦਾ ਮਿਲ ਗਿਆ ਪਰ ਉਸ ਨੂੰ ਬਾਈਕ ਦਾ ਲੁਕ ਦੇਣ ਲਈ ਸਾਮਾਨ ਚਾਹੀਦਾ ਸੀ, ਇਸ ਲਈ ਉਨ੍ਹਾਂ ਨੇ ਉਸ ‘ਚ ਬ੍ਰੇਕ, ਚੇਸਿਸ, ਫਰੰਟ ਸ਼ਾਕਰ, ਹੈਂਡਲ ਤੇ ਸੀਟ ਬਜਾਜ ਪਲਸਰ ਦੀ ਵਰਤੋਂ ਕੀਤੀ। ਹੈੱਡਲਾਈਟ ਤੇ ਮਡਗਾਰਡ ਯਾਮਾਹਾ ਦਾ ਅਤੇ ਰਿਮ, ਚੇਨਸੇਟ ਅਤੇ ਸਪੀਡੋਮੀਟਰ ਬਲੇਟ ਦੇ ਲਗਾਏ। ਇਸ ‘ਚ ਰੇਡੀਏਟਰ ਤੇ ਕਲਿੰਗ ਫੈਨ ਟਾਟਾ ਐੱਸ. ਦਾ ਇਸਤੇਮਾਲ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੜ੍ਹਾਈ ਤੋਂ ਬਾਅਦ ਉਹ ਵਿਦੇਸ਼ ਜਾ ਕੇ ਗੱਡੀਆਂ ਦੀ ਮੋਡੀਫੀਕੇਸ਼ਨ ‘ਚ ਕਰੀਅਰ ਬਣਾਉਣਗੇ।