Captain condemned General Dyer : ਅੰਮ੍ਰਿਤਸਰ ਵਿਖੇ ਜ਼ਲ੍ਹਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਹੋਏ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਓ ਡਾਇਰ ਦੀ ਪੋਤਰੀ ਦੇ ਦਿੱਤੇ ਬਿਆਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਮਾਈਕਲ ਓ ਡਾਇਰ ਦੀ ਪੋਤਰੀ ਨੇ ਕਿਹਾ ਸੀ ਕਿ ਜ਼ਲਿਆਂਵਾਲਾ ਬਾਗ ਕਾਂਡ ਉਸ ਸਮੇਂ ਹੋਣ ਵਾਲੇ ਦੰਗਿਆਂ ਨੂੰ ਰੋਕਣ ਲਈ ਕੀਤਾ ਗਿਆ ਸੀ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਂਡ ਮਨੁੱਖਤਾ ਦੇ ਖਿਲਾਫ ਬਹੁਤ ਹੀ ਜ਼ਿਆਦਾ ਘਿਨੌਣਾ ਸੀ, ਇਸ ਲਈ ਬਾਗ ਦੀ ਮੌਲਿਕਤਾ ਨੂੰ ਵਿਗਾੜ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਉਸ ਨੂੰ ਸੰਭਾਲਣ ਦੀ ਲੋੜ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਜ਼ਲਿਆਂਵਾਲਾ ਬਾਗ ਨੂੰ ਸਮਰਪਿਤ ਜ਼ਲਿਆਂਵਾਲਾ ਬਾਗ ਦਾ ਦੁਖ, ਇਤਿਹਾਸ ਅਤੇ ਸਾਹਿਤ ਵਿਸ਼ੇ ’ਤੇ ਕਰਵਾਏ ਗਏ ਵੈਬੀਨਾਰ ਵਿਚ ਸ਼ਾਮਲ ਹੋਏ ਸਨ। ਵੈਬੀਨਾਰ ਦਾ ਸ਼ੁਭ ਆਰੰਭ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਨਾਲ ਕੀਤਾ। ਉਨ੍ਹਾਂ ਕਿਹਾ ਕਿ ਜ਼ਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਪੂਰਾ ਦੇਸ਼ ਇਕਜੁਟ ਹੋ ਗਿਆ ਸੀ ਅਤੇ ਹਰ ਹਾਲ ਵਿਚ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਲੱਗ ਗਿਆ ਸੀ, ਕਿਉਂਕਿ ਅੰਗਰੇਜ਼ ਸਰਾਕਰ ਨੇ ਸ਼ਾਂਤਮਈ ਢੰਗ ਨਾਲ ਸਭਾ ਕਰ ਰਹੇ ਬੋਲੇ-ਭਾਲੇ ਲੋਕਾਂ ’ਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਬਹੁਤ ਸ਼ਲਾਘਾਯੋਗ ਹੈ ਕਿ ਦੇਸ਼ ਦੀ ਆਜ਼ਾਦੀ ਦੇ 74ਵੇਂ ਸਾਲ ’ਤੇ ਇਸ ਤਰ੍ਹਾਂ ਦਾ ਵੈਬੀਨਾਰ ਆਯੋਜਿਤ ਕੀਤਾ ਗਿਆ ਹੈ।
ਉਥੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਜ਼ਲਿਆਂਵਾਲਾ ਬਾਗ ਦੀ ਘਟਨਾ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਵਿਚ ਅਹਿਮ ਸਥਾਨ ਕਖਦੀ ਹੈ। ਇਸ ਨੂੰ ਸਿਰਫ ਛੋਟੇ ਜਿਹੇ ਦੰਗਿਆਂ ਨੂੰ ਦਬਾਉਣ ਵਾਲੀ ਘਟਨਾ ਕਹਿਣਾ ਸਹਿਣ ਨਹੀਂ ਕੀਤਾ ਜਾ ਸਕਾਦ ਹੈ। ਜ਼ਲਿਆਂਵਾਲਾ ਬਾਗ ਪ੍ਰਤੀ ਅਜਿਹੀ ਸੋਚ ਨੂੰ ਬਦਲਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਾਗ ਦੀ ਮਿੱਟੀ ਦੀ ਕਸਮ ਖਾ ਕੇ ਬਦਲਾ ਲੈਣ ਦੀ ਠਾਣੀ ਸੀ। ਵੈਬੀਨਾਰ ਦੌਰਾਨ ਜੀਐਨਡੀਯੂ ਵੱਲੋਂ ਪ੍ਰਕਾਸ਼ਿਤ ਕਿਤਾਰ ਰੀਇਮੇਜ਼ਿੰਗ ਜ਼ਲਿਆਂਵਾਲਾ ਬਾਗ ਮਾਸਏਕਰ ਨੂੰ ਵੀ ਰਿਲੀਜ਼ ਕੀਤਾ ਗਿਆ।