Medical claims of teachers and pensioners : ਜਲੰਧਰ : ਪੰਜਾਬ ਵਿਚ ਅਧਿਾਪਕਾਂ ਅਤੇ ਪੈਨਸ਼ਨਰਜ਼ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਮੈਡੀਕਲ ਬਿੱਲ ਸਮੇਂ ’ਤੇ ਕਲੀਅਰ ਹੋ ਸਕਣਗੇ। ਸਿੱਖਿਆ ਵਿਭਾਗ ਨੇ ਮੈਡੀਕਲ ਬਿੱਲਾਂ ਨੂੰ ਕਲੀਅਰ ਕਰਨ ਵਿਚ ਹੋ ਰਹੀ ਦੇਰੀ ਕਾਰਨ ਅਧਿਕਾਰਾਂ ਨੂੰ ਵੰਡ ਦਿੱਤਾ ਹੈ। ਪੰਜਾਬ ਮੈਡੀਕਲ ਅਟੈਂਡੈਂਟ ਰੂਲਸ ਮੁਤਾਬਕ ਹੁਣ 50 ਹਜ਼ਾਰ ਦੇ ਮੈਡੀਕਲ ਕਲੇਮ ਡੀਡੀਓ ਕਲੀਅਰ ਕਰ ਸਕਣਗੇ। ਉਥੇ ਹੀ 50 ਹਜ਼ਾਰ ਰੁਪਏ ਤੋਂ ਵੱਧ ਵਾਲੀਆਂ ਫਾਈਲਾਂ ਮੁੱਖ ਦਫਤਰ ਭੇਜੀਆਂ ਜਾਣਗੀਆਂ।
ਸਿੱਖਿਆ ਵਿਭਾਗ ਵੱਲੋਂ ਮੈਡੀਕਲ ਬਿੱਲਾਂ ਦੇ ਕਲੇਮ ਨੂੰ ਕਲੀਅਰ ਕਰਨ ਵਿਚ ਹੋ ਰਹੀ ਦੇਰੀ ਨੂੰ ਰੋਕਣ ਲਈ ਆਨਲਾਈਨ ਸਾਫਟਵੇਅਰ ਤਿਆਰ ਕਰ ਲਿਆ ਗਿਆ ਹੈ। ਇਸ ਦੇ ਲਈ ਰਕਮ ਦੀ ਵੈਰੀਫਿਕੇਸ਼ਨ ਤੇ ਮਨਜ਼ੂਰੀ ਲਈ ਸਿੱਖਿਆ ਵਿਭਾਗ ਵੱਲੋਂ ਅਧਿਕਾਰਾਂ ਨੂੰ ਵੰਡਿਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂਜੋ ਜ਼ਿਲ੍ਹਾ ਪੱਧਰ ’ਤੇ ਹੀ ਬਿੱਲਾਂ ਨੂੰ ਕਲੀਅਰ ਕਰਨ ਲਈ ਸਾਰੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਜਾਵੇ ਅਤੇ ਉਨ੍ਹਾਂ ਫਾਈਲਾਂ ਨੂੰ ਮੁੱਖ ਦਫਤਰ ਤੱਕ ਆਉਣ ਵਿਚ ਲੱਗਣ ਵਾਲਾ ਸਮਾਂ ਬਚ ਸਕੇ।
ਡਾਇਰੈਕਟੋਰੇਟ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਤਾਂਕਿ ਮੈਡੀਕਲ ਬਿੱਲਾਂ ਦੇ ਕੇਸਾਂ ਵਿਚ ਬਿਨੈਕਾਰਾਂ ਅਤੇ ਉਨ੍ਹਾਂ ’ਤੇ ਨਿਰਭਰ ਵਿਅਕਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਸਿਹਤ ਵਿਭਾਗ ਵੱਲੋਂ ਰਕਮ ਦੀ ਵੈਰੀਫਿਕੇਸ਼ਨ ਤੋਂ ਬਾਅਦ ਕਰਮਚਾਰੀ ਇਸ ਨੂੰ ਨੂੰ ਈ-ਪੰਜਾਬ ਸਕੂਲ ਦੀ ਆਈਡੀ ’ਤੇ ਅਪਲੋਡ ਕਰਨਗੇ। ਇਸ ਤੋਂ ਬਾਅਦ ਡੀਡੀਓ ਲੈਵਲ ਦੇ ਅਧਿਕਾਰੀ ਜਾਂਚ ਕਰਨਗੇ। ਜੇਕਰ ਡਾਕੂਮੈਂਟ ਪੂਰੇ ਨਹੀਂ ਹੋਣਗੇ ਤਾਂ ਉਹ ਨਾਮਨਜ਼ੂਰ ਕੀਤੇ ਜਾ ਸਕਦੇ ਹਨ। ਇਸ ਦੇ ਲਈ ਬਿਨੈਕਾਰਾਂ ਨੂੰ ਕੁਝ ਗੱਲਾਂ ਦਾ ਧਿਆਨ ਰਖਣਾ ਹੋਵੇਗਾ। ਪੋਰਟਲ ’ਤੇ ਦਿੱਤੇ ਗਏ ਸਾਰੇ ਕਾਲਮ ਭਰਨੇ ਜ਼ਰੂਰੀ ਹਨ। ਸਿਹਤ ਵਿਗ ਵੱਲੋਂ ਕਲੇਮ ਮਨਜ਼ੂਰੀ ਪੱਤਰ, ਸਵੈ-ਘੋਸ਼ਣਾ ਪੱਤਰ, ਬੀਮਾਰੀ ਦਾ ਸਰਟੀਫਿਕੇਟ, ਡਿਸਚਾਰਜ ਸਰਟੀਫਿਕੇਟ, ਰਿਪੋਰਟ, ਮਹੀਨਾਵਾਰ ਆਮਦਨ, ਅਪਲਾਈ ਕਰਨ ਵਾਲੇ ’ਤੇ ਨਿਰਭਰ ਮੈਂਬਰ ਆਦਿ ਜਾਣਕਾਰੀ ਸਹੀ-ਸਹੀ ਭਰਨੀ ਹੋਵੇਗੀ।