Case registered against sub-inspector : ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਵੱਲੋਂ ਰਾਏਕੋਟ ਦੇ ਇਕ ਸਬ-ਇੰਸਪੈਕਟਰ ’ਤੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਨੇ ਦਲਿਤ ਜਾਤੀ ਨਾਲ ਸਬੰਧਤ ਇਕ ਵਿਅਕਤੀ ਦੀ ਗਲਤ ਰਿਪੋਰਟ ਤਿਆਰ ਕਰਕੇ ਉਸ ਨੂੰ ਸਮਾਜ ਵਿਰੋਧੀ ਕਰਾਰ ਦੇ ਦਿੱਤਾ। ਜਿਸ ’ਤੇ ਕਾਰਵਾਈ ਕਰਦੇ ਹੋਏ ਰਾਏਕੋਟ ਦੇ ਤਤਕਾਲੀ ਮੁੱਖ ਅਫਸਰ (ਸਬ-ਇੰਸਪੈਕਟਰ) ਅਮਰਜੀਤ ਖਿਲਾਫ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਵਾਈ ਦੀ ਰਿਪੋਰਟ 7 ਸਤੰਬਰ ਤੱਕ ਕਮਿਸ਼ਨ ਨੂੰ ਦੇਣ ਲਈ ਕਿਹਾ ਗਿਆ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਨਸ ਸ਼੍ਰੀਮਤੀ ਤਿਜੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਏਕੋਟ ਦੇ ਰਹਿਣ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀ ਗੁਰਸੇਵਕ ਸਿੰਘ ਪੁੱਤਰ ਜਗਦੇਵ ਸਿੰਘ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਰਾਏਕੋਟ ਦੇ ਮੁੱਖ ਅਫਸਰ ਅਮਰਜੀਤ ਸਿੰਘ ਨੇ ਅਸਲ ਤੱਥਾਂ ਨੂੰ ਅਣਡਿੱਠ ਕਰਕੇ ਉਸ ਨੂੰ ਬਿਨਾਂ ਕਿਸੇ ਦੋਸ਼ ਦੇ ਸਮਾਜ ਵਿਰੋਧੀ ਕਰਾਰ ਦੇ ਦਿੱਤਾ ਸੀ। ਕਮਿਸ਼ਨ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ’ਤੇ ਸਬ-ਇੰਸਪੈਕਟਰ ’ਤੇ ਲਗਾਏ ਗਏ ਦੋਸ਼ ਸਹੀ ਪਾਏ ਗਏ।
ਜਿਸ ’ਤੇ ਥਾਣਾ ਰਾਏਕੋਟ ਦੇ ਤਤਕਾਲੀ ਮੁੱਖ ਅਫਸਰ ਸਬ-ਇੰਸਪੈਕਟਰ ਅਮਰਜੀਤ ਸਿੰਘ ਖਿਲਾਫ ਤੱਥਹੀਣ, ਗਲਤ ਅਤੇ ਝੂਠੀ ਪੁਲਿਸ ਰਿਪੋਰਟ ਸਹਾਇਕ ਕੁਲੈਕਟਰ ਕਮ ਉਪ ਮੰਡਲ ਮੈਜਿਸਟ੍ਰੇਟ ਰਾਏਕੋਟ ਨੂੰ ਦੇਣ ਦਾ ਸਖਤ ਨੋਟਿਸ ਲੈਂਦੇ ਹੋਏ ਉਕਤ ਪੁਲਿਸ ਅਫਸਰ ਵਿਰੁੱਧ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਰੋਕੂ) ਐਕਟ ਅਧੀਨ ਧਾਰਾ 182 ਅਦੀਨ ਮਾਮਲਾ ਦਰਜ ਕੀਤਾ ਗਿਆ ਹੈ।